ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਮਹਿਲਕਲਾਂ 11 ਅਗਸਤ (ਰਘੁਵੀਰ ਹੈੱਪੀ)
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਿਲਕਲਾਂ ਲੋਕ ਘੋਲ ਦੇ 25 ਵੇਂ ਵਰ੍ਹੇ ਮੌਕੇ ਕੱਲੵ ਦਹਿ ਹਜਾਰਾਂ ਦੀ ਤਾਦਾਦ’ਚ ਜੁਝਾਰੂ ਕਾਫ਼ਲੇ ਪਹੁੰਚਣਗੇ। ਇਸ ਪੂਰੀ ਮੁਹਿੰਮ ਬਾਰੇ ਪੑੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਐਕਸ਼ਨ
ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਅਤੇ ਐਕਸ਼ਨ ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਦੱਸਿਆ ਕਿ ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 52 ਪਿੰਡਾਂ ਵਿੱਚ ਚੇਤਨਾ ਮੀਟਿੰਗਾਂ,ਬਿਜਲੀ ਕਾਮਿਆਂ ਵੱਲੋਂ ਪੂਰੇ ਸਰਕਲ ਬਰਨਾਲਾ ਅਤੇ ਪੈਨਸ਼ਨਰਾਂ,ਅਧਿਆਪਕ ਆਗੂਆਂ ਵੱਲੋਂ 58 ਸਰਕਾਰੀ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ ਪੑਾਰਥਨਾ ਸਮੇਂ 17500 ਵਿਦਿਆਰਥੀ/ ਵਿਦਿਆਰਥਣਾਂ, ਸੈਂਕੜੇ ਅਧਿਆਪਕ,ਅਧਿਆਪਕਾਵਾਂ ਨੂੰ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ ਲੋਕਾਈ ਵੱਲੋਂ ਨਿਭਾਈ ਜਾ ਰਹੀ ਮਿਸਾਲੀ ਦੀ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। ਆਗੂਆਂ ਨੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਪੑੇਰਨਾ ਸਰੋਤ ਦੱਸਿਆ। ਕਾਤਲ ਦੋਸ਼ੀਆਂ ਨੂੰ ਗੑਿਫਤਾਰ ਕਰਾਉਣ,ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਨਣ ਦੇ ਕੁਰਬਾਨੀ ਭਰੇ ਹਰ ਕਦਮ ਨੂੰ ਸਲਾਮ ਕੀਤੀ। ਇਸ ਲੋਕ ਸ਼ਕਤੀ ਦੇ ਸਮੁੰਦਰ ਨੇ ਹੀ ਸੰਘਰਸ਼ ਦੇ ਹਰ ਮੋੜ’ਤੇ ਬਿਨੵਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਭੂਮਿਕਾ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸਮੇਂ ਐਕਸ਼ਨ ਕਮੇਟੀ ਆਗੂਆਂ ਨੇ ਕਿਹਾ ਕਿ ਆਪਣੇ ਹੱਥੀਂ ਸਿਰਜੇ ਲੋਕ ਸੰਘਰਸ਼ਾਂ ਦੇ ਸਾਂਝੀ ਵਿਰਾਸਤ ਨੂੰ ਪੀੜੀਆਂ ਤੱਕ ਯਾਦ ਰੱਖਿਆ ਜਾਵੇਗਾ। 25 ਸਾਲਾਂ ਦੇ ਸਾਂਝੇ ਸੰਘਰਸ਼ ਦੇ ਮੋੜ-ਘੋੜ,ਚੁਣੌਤੀਆਂ,ਪੑਾਪਤੀਆਂ ਅਤੇ ਮੌਜੂਦਾ ਦੌਰ ਦੇ ਭਖਵੇਂ ਵਿਸ਼ਿਆਂ ਨੂੰ ਵੀ ਸਾਂਝਾ ਕੀਤਾ ਜਾਵੇਗਾ। ਮੋਦੀ ਹਕੂਮਤ ਆਰਥਿਕ ਸੁਧਾਰਾਂ ਦਾ ਲੋਕ ਵਿਰੋਧੀ ਏਜੰਡਾ ਲਾਗੂ ਕਰਨ ਲਈ ਜਬਰ ਦਾ ਸਹਾਰਾ ਲੈ ਰਹੀ ਹੈ।ਇਸੇ ਲਈ ਇਸ ਵਾਰ ਦਾ ਸ਼ਰਧਾਂਜਲੀ ਸਮਾਗਮ ਮੋਦੀ ਹਕੂਮਤ ਦੇ ਫਿਰਕ ਵਾਲੀ ਹੱਲੇ ਖਿਲਾਫ਼ ਸੇਧਤ ਹੋਵੇਗਾ।ਮਾਣ ਮੱਤੀ ਸਖਸ਼ੀਅਤ ਵਜੋਂ ਡਾ ਨਵਸ਼ਰਨ ਕੌਰ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਖੇਡਾਂ ਤੇ ਸਿੱਖਿਆ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਕਿਸਾਨਾਂ, ਅਧਿਆਪਕਾਂ,ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਇਸ ਸਾਂਝੇ ਲੋਕ ਸੰਘਰਸ਼ ਵਿੱਚ ਆਰਥਿਕ ਪੱਖੋਂ ਵੱਡਾ ਸਹਿਯੋਗ ਪਾਇਆ ਜਾ ਰਿਹਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਕੱਲੵ ਸ਼ਹੀਦ ਕਿਰਨਜੀਤ ਦੇ 25 ਵੇਂ ਸ਼ਰਧਾਂਜਲੀ ਸਮਾਗਮ ਸਮੇਂ
ਰਿਕਾਰਡ ਇਕੱਠ ਹੋਵੇਗਾ । ਐਕਸ਼ਨ ਕਮੇਟੀ ਆਗੂਆਂ ਮਨਜੀਤ ਧਨੇਰ,ਗੁਰਮੀਤ ਸੁਖਪੁਰ,ਜਰਨੈਲ ਸਿੰਘ ਚੰਨਣਵਾਲ, ਮਲਕੀਤ ਸਿੰਘ ਵਜੀਦਕੇ,ਗੁਰਦੇਵ ਸਿੰਘ ਮਹਿਲਖੁਰਦ ਅਤੇ ਅਮਰਜੀਤ ਸਿੰਘ ਕੁੱਕੂ ਨੇ ਨੌਜਵਾਨ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦੀ ਜੋਰਦਾਰ ਅਪੀਲ ਕੀਤੀ।