ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 30 ਜੁਲਾਈ 2022
ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਵੱਲੋਂ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ “ ਕਹਾਣੀ ਦਰਬਾਰ ” ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉੱਘੇ ਕਹਾਣੀਕਾਰਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਆਪਣੀ ਕਹਾਣੀ “‘ਉਡੀਕ’ਪੜ੍ਹੀ ਜਿਸ ਵਿਚ ਸਮਾਜਿਕ ਰਿਸ਼ਤਿਆਂ ਦੀ ਟੁੱਟ ਭੱਜ ਦਾ ਜ਼ਿਕਰ ਸੀ ਉਨ੍ਹਾਂ ਤੋ ਬਾਅਦ ਰਵਿੰਦਰ ਰੁਪਾਲ ਕੌਲਗੜ ਨੇ ਆਪਣੀ ਕਹਾਣੀ ‘ਤੂੰ ਹਾਰ ਜਾ ਬਸ’ ਜਿਸ ਵਿੱਚ ਪਰਿਵਾਰਿਕ ਰਿਸ਼ਤਿਆਂ ਦੀ ਟੁੱਟ ਭੱਜ, ਭੈਣ ਭਰਾ ਅਤੇ ਸੱਸ ਨੂੰਹ ਦੇ ਝਗੜੇ ਨੂੰ ਦਿਖਾਇਆ ਗਿਆ ਹੈ। ਯਤਿੰਦਰ ਕੌਰ ਮਾਹਲ ਨੇ ਆਪਣੀ ਕਹਾਣੀ ‘ਦਲਦਲ’ ਵਿੱਚ ਨਿਮਨ ਕਿਸਾਨੀ ਦੇ ਦੁਖ-ਦਰਦ ਨੂੰ ਦਿਖਾਇਆ ਗਿਆ।
ਪ੍ਰੋ. ਸੁਖਵਿੰਦਰ ਸਿੰਘ ਨੇ ਆਪਣੀ ਕਹਾਣੀ ‘ਆ ਬੈਲ ਮੁਝੇ ਮਾਰ’ ਵਿੱਚ ਮਨੁੱਖ ਵੱਲੋਂ ਆਪਣੇ ਆਪ ਨੂੰ ਬੇਲੋੜੀ ਸਮੱਸਿਆਂ ਵਿੱਚ ਘਿਰਦੇ ਦਿਖਾਇਆ ਗਿਆ ਹੈ। ਮਨਦੀਪ ਡਡਿਆਣਾ ਨੇ ਆਪਣੀ ਪਾਤਰ ਪ੍ਰਧਾਨ ਕਹਾਣੀ ‘ਨੇਕੂ’ ਪੜ੍ਹੀ ਜਿਸ ਵਿੱਚ ਨੇਕੂ ਨਾਂ ਦਾ ਪਾਤਰ ਆਪਣੀ ਈਮਾਨਦਾਰੀ ਤੇ ਖੜ੍ਹਾ ਰਹਿਣ ਲਈ ਆਪਣੇ ਇਕੱਲੇ ਪੁੱਤ ਨੂੰ ਗੁਆ ਬੈਠਦਾ ਹੈ। ਹਰਪਾਲ ਸਿੰਘ ਬਰੌਂਗਾ ਨੇ ਆਪਣੀ ਕਹਾਣੀ ‘ਕੂੜਾ’ ਪੜ੍ਹੀ ਜਿਸ ਵਿੱਚ ਦੋ ਬੱਚਿਆਂ ਦੀ ਮਾਨਸਿਕ ਸਥਿਤੀ ਦਾ ਪ੍ਰਗਟਾਵਾ ਹੈ ਜੋ ਥੁੜਾਂ ਮਾਰੀ ਜ਼ਿੰਦਗੀ ਜਿਉਂਦੇ ਹਨ। ਬੀਰਪਾਲ ਸਿੰਘ ਅਲਬੇਲਾ ਨੇ ਆਪਣੀ ਕਹਾਣੀ ‘ਨੀਂਹ’ ਪੜ੍ਹੀ ਜਿਸ ਵਿੱਚ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਰੁਜਗਾਰੀ ਦੇ ਦੈਂਤ ਦਾ ਸਾਹਮਣਾਂ ਕਰਦੇ ਦਿਖਾਇਆ ਗਿਆ ਹੈ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਰਵਿੰਦਰਜੀਤ ਕੌਰ ਨਾਇਬ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਨੇ ਹਾਜ਼ਰੀ ਲਵਾਈ। ਵਿਸ਼ੇਸ਼ ਮਹਿਮਾਨ ਵਜੋਂ ਡਾ. ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਜਤਿੰਦਰ ਹਾਂਸ ਨੇ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਹਾਣੀ ਦੇ ਤਕਨੀਕੀ ਪਹਿਲੂਆਂ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਕਹਾਣੀ ਬਾਰੇ ਵਿਸਥਾਰ ਵਿਚ ਦੱਸਿਆਂ।
ਇਸ ਸਮਾਗਮ ਵਿਚ ਉਚੇਚੇ ਤੌਰ ਤੇ ਸਕੱਤਰ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਮਰਨਜੀਤ ਸਿੰਘ ਕੰਗ ਨੇ ਸ਼ਿਰਕਤ ਕੀਤੀ। ਸ੍ਰੀਮਤੀ ਕੰਵਲਜੀਤ ਕੌਰ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਵਿਕਰਮਜੀਤ ਸਿੰਘ ਸੰਧੂ ਵਾਇਸ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵੀ ਸ਼ਾਮਿਲ ਹੋਏ। ਸ.ਜਗਜੀਤ ਸਿੰਘ ਖੋਜ ਅਫ਼ਸਰ ਵੱਲੋ ਆਏ ਹੋਏ ਲੇਖਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਕਮੇ ਦੀਆਂ ਗਤੀ ਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਸਟੇਜ਼ ਦੀ ਭੂਮਿਕਾ ਡਾ. ਸੁਖਵਿੰਦਰ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ। ਸਮਾਗਮ ਵਿਚ ਪਰਮਜੀਤ ਕੌਰ ਸਰਹਿੰਦ,ਹਰਪਾਲ ਸਿੰਘ ਬਰੌਂਗਾ, ਸੁਰਿੰਦਰ ਕੌਰ ਬਾੜਾ,ਰਵਿੰਦਰ ਰੁਪਾਲ ਕੌਲਗੜ, ਮਨਦੀਪ ਸਿੰਘ ਡਡਿਆਣਾ, ਡਾ. ਰਾਸ਼ਿਦ ਰਸੀਦ , ਮੁਖਤਿਆਰ ਸਿੰਘ, ਯਤਿੰਦਰ ਕੌਰ ਮਾਹਲ, ਬੀਰਪਾਲ ਅਲਬੇਲਾ, ਉਪਕਾਰ ਸਿੰਘ ਦਿਆਲਾਪੁਰੀ,ਗੁਰਮੀਤ ਕੌਰ,ਜੁਪਿੰਦਰ ਕੌਰ,ਗੁਰਦੀਪ ਮਹੌਣ, ਮਨਿੰਦਰ ਬੱਸੀ,ਪ੍ਰੋ. ਅੱਛਰੂ ਸਿੰਘ, ਭਗਵੰਤ ਸਿੰਘ ਮੈਨੇਜ਼ਰ, ,ਆਦਿ ਸਾਹਿਤਕਾਰ ਤੇ ਸ੍ਰੋਤੇ ਵੀ ਸ਼ਾਮਿਲ ਹੋਏ।