ਰਿਚਾ ਨਾਗਪਾਲ ,ਪਟਿਆਲਾ 25 ਜੁਲਾਈ 2022
ਮਾਨਯੋਗ ਡੀ.ਜੀ.ਪੀ. ਪੰਜਾਬ ਦੇ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਵਣ ਮੰਡਲ ਪਟਿਆਲਾ ਦੇ ਸਹਿਯੋਗ ਨਾਲ ਕਮਾਂਡੋਂ ਟਰੇਨਿੰਗ ਸੈਂਟਰ ਕਿਲਾ ਬਹਾਦਰਗੜ੍ਹ ਪਟਿਆਲਾ ਵਿਖੇ ਵਣ ਮਹਾਂਉਤਸਵ ਦਿਵਸ ਪੌਦੇ ਲਗਾ ਕੇ ਮਨਾਇਆ ਗਿਆ । ਪੌਦੇ ਲਾਉਣ ਦੀ ਸੁਰੂਆਤ ਕਮਾਂਡੈਂਟ ਸ. ਬਲਰਾਜ ਸਿੰਘ ਸਿੱਧੂ ਪੀ.ਪੀ.ਐਸ., ਡੀ.ਐਸ.ਪੀ. ਸ. ਹਰਦੀਪ ਸਿੰਘ ਪੀ.ਪੀ.ਐਸ, ਇੰਸਪੈਕਟਰ ਗੁਰਦਿਆਲ ਸਿੰਘ, (ਆਰ.ਆਈ) ਇੰਸਪੈਕਟਰ ਅਮਰਦੀਪ ਸਿੰਘ,(ਸੀ.ਸੀ.ਆਈ) ਸਬ-ਇੰਸਪੈਕਟਰ ਪਰਸਨ ਸਿੰਘ, (ਲਾਈਨ ਅਫ਼ਸਰ) ਮੁੱਖ ਸਿਪਾਹੀ ਰਵਿੰਦਰ ਸਿੰਘ, ਮੁੱਖ ਸਿਪਾਹੀ ਸੰਦੀਪ ਸਿੰਘ (ਬੀ.ਐਚ.ਐਮ) ਵੱਲੋਂ 250 ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਕਮਾਂਡੈਂਟ ਬਲਰਾਜ ਸਿੰਘ ਸਿੱਧੂ ਨੇ ਕਿਹਾ ਕਿ ਹਰ ਮਨੁੱਖ ਨੂੰ, ਰੁੱਖ ਲਗਾਉਣ ਅਤੇ ਰੁੱਖਾਂ ਨੂੰ ਬਚਾਉਣ ਵਿੱਚ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਕਾਰਣਾਂ ਕਰਕੇ, ਵਾਤਾਵਰਣ ਦੂਸ਼ਿਤ ਹੋ ਰਿਹਾ ਹੈ , ਧਰਤੀ ਤੇ ਜੀਵਨ ਜਿਊਣ ਯੋਗ ਹਾਲਤਾਂ ਕਾਇਮ ਰੱਖਣ ਲਈ ਸਾਡੇ ਸਾਰਿਆਂ ਵਾਸਤੇ ਸੁੱਧ ਵਾਤਾਵਰਣ ਦੀ ਜਰੂਰਤ ਹੈ। ਵਾਤਾਵਰਣ ਦੀ ਸੁੱਧਤਾ ਲਈ, ਪੌਦੇ ਲਗਾਉਣਾ ਅਤੇ ਰੁੱਖਾਂ ਦੀ ਸੰਭਾਲ ਕਰਨਾ ਹੀ ਮੌਜੂਦਾ ਸਮੇਂ ਦੀ ਅਹਿਮ ਲੋੜ ਹੈ।