ਬੇਰੁਜ਼ਗਾਰ ਆਈਟੀਆਈ ਪਾਸ ਸਿਖਿਆਰਥੀ ਨੇ ਘੇਰਿਆ ਭਗਵੰਤ ਮਾਨ ਦਾ ਘਰ
ਪਰਦੀਪ ਕਸਬਾ ਸੰਗਰੂਰ, 18 ਜੁਲਾਈ 2022
ਇਲੈਕਟ੍ਰੀਸ਼ਨ ਐਂਡ ਵਾਇਰ ਮੈਨ ਆਈਟੀਆਈ ਪਾਸ ਪੰਜਾਬ ਦੇ ਸੈਂਕੜੇ ਬੇਰੁਜ਼ਗਾਰ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੱਕ ਮਾਰਚ ਕਰਨ ਉਪਰੰਤ ਘਿਰਾਓ ਕੀਤਾ। ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦੂਰ ਵੇਰਕਾ ਮਿਲਕ ਪਲਾਂਟ ਦੇ ਨੇੜੇ ਇਕੱਠੇ ਹੋ ਕੇ ਯੂਨੀਅਨ ਵਰਕਰਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕਰਦਿਆਂ ਮੰਗਾਂ ਦਾ ਪ੍ਰਗਟਾਵਾ ਕੀਤਾ ।
ਆਈਟੀਆਈ ਪਾਸ ਯੂਨੀਅਨ ਦੇ ਆਗੂ ਓਮ ਪ੍ਰਕਾਸ਼ , ਗੁਰਮੀਤ ਸਿੰਘ, ਜਤਿੰਦਰ ਸਿੰਘ , ਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਟੀਨੂ ਨੇ ਕਿਹਾ ਕਿ ਪੰਜਾਬ ਸਰਕਾਰ ਇਲੈਕਟ੍ਰੀਸ਼ਨ ਐਂਡ ਵਾਇਰਮੈਨ ਆਈਟੀਆਈ ਪਾਸ ਯੂਨੀਅਨ ਦੇ ਸੈਂਕੜੇ ਵਰਕਰਾਂ ਨਾਲ ਧੱਕਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਰਤੀ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬਾਰ ਦੀਆਂ ਸਟੇਟਾਂ ਵਿੱਚ ਪੰਜਾਬ ਦੀ ਦੇ ਉਮੀਦਵਾਰਾਂ ਨੂੰ ਭਰਤੀ ਦੇਖਣ ਦਾ ਹੱਕ ਨਹੀਂ ਹੈ ਪਰ ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਨੂੰ ਭਰਤੀ ਦੇਖਣ ਦੀ ਸਹੂਲਤ ਹੈ ।
ਆਗੂਆਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਨਾਲ ਪੰਜਾਬ ਦੇ ਆਈਟੀਆਈ ਪਾਸ ਸਿਖਿਆਰਥੀਆਂ ਨਾਲ ਧੱਕਾ ਧੱਕਾ ਹੈ।
ਆਗੂਆਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਬਰਾਬਰ ਦੇ ਅਦਾਰੇ ਹਨ । ਪੀਐੱਸਟੀਸੀਐੱਲ ਦੀਆਂ ਅਸਿਸਟੈਂਟ ਲਾਈਨਮੈਨ ਦੀਆਂ ਪੋਸਟਾਂ ਵੀ ਮਈ ਵਿੱਚ ਆਈਆਂ ਸਨ, ਜਿਨ੍ਹਾਂ ਦੀ ਯੋਗਤਾ ਸਿਰਫ਼ ਆਈਟੀਆਈ ਪਾਸ ਸੀ ਪਰ ਹੁਣ ਪੀਐੱਸਪੀਸੀਐਲ ਦੀਆਂ ਪੋਸਟਾਂ ਵਿਚ ਅਪ੍ਰੈਂਟਿਸਸ਼ਿਪ ਦੀ ਮੰਗ ਹੈ ।
ਆਗੂਆਂ ਕਿਹਾ ਕਿ ਸਰਕਾਰ ਦੀ ਅਜਿਹੀ ਸ਼ਰਤ ਨਾਲ ਸੈਂਕੜੇ ਆਈਟੀਆਈ ਪਾਸ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਚਲਾ ਗਿਆ ਹੈ ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਪੀ ਐੱਸ ਪੀ ਸੀ ਐਲ ਦੀ ਯੋਗਤਾ ਪੀ ਐੱਸ ਟੀ ਸੀ ਐਲ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਜੋ 1690 ਪੋਸਟਾਂ ਵਿੱਚ ਆਈਟੀਆਈ ਪਾਸ ਵਿਦਿਆਰਥੀ ਵੀ ਅਪਲਾਈ ਕਰ ਸਕਣ ।
ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
One thought on “ਬੇਰੁਜ਼ਗਾਰ ITI ਪਾਸ ਸਿਖਿਆਰਥੀ ਨੇ ਘੇਰਿਆ ਭਗਵੰਤ ਮਾਨ ਦਾ ਘਰ”
Comments are closed.