ਸਪੋਰਟਸ ਸਕੂਲ ਦੇ ਬੱਚਿਆਂ ਨੂੰ ਖਾਣਾ ਨਾ ਮਿਲਣ ਦੇ ਵਿਰੁੱਧ ਮਾਪਿਆਂ ਤੇ ਬੱਚਿਆਂ ਵੱਲੋਂ ਪ੍ਰਦਰਸ਼ਨ

Advertisement
Spread information

ਹਰਿੰਦਰ ਨਿੱਕਾ , ਬਠਿੰਡਾ 18 ਜੁਲਾਈ 2022
      ਸਪੋਰਟਸ ਸਕੂਲ ਘੁੱਦਾ ‘ਚ ਪੜ੍ਹਦੇ ਬੱਚਿਆਂ ਨੂੰ ਖਾਣਾ ਨਾ ਮਿਲਣ ਦੇ ਵਿਰੋਧ ਵਿੱਚ ,ਸਕੂਲ ਦੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪਿਛਲੇ ਲੰਬੇ ਸਮੇਂ ਤੋਂ ਫੰਡ ਨਾ ਮਿਲਣ ਕਰਕੇ ਅਤੇ ਖਾਣੇ ਦਾ ਪ੍ਰਬੰਧ ਨਾ ਹੋਣ ਕਰਕੇ ਮੰਗ ਪੱਤਰ ਦਿੱਤਾ ਗਿਆ।।         ਕਿਉਂਕਿ ਸਕੂਲ ਹੋਸਟਲ ਅਤੇ ਗਰਾਊਂਡ ਖੁੱਲ੍ਹ ਚੁੱਕੇ ਹਨ ਹੋਸਟਲ ਵਿਚ ਮੈੱਸ ਨਾ ਚੱਲਣ ਕਾਰਨ ਖਾਣੇ ਦੇ ਪ੍ਰਬੰਧ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਾਪਿਆਂ ਨੂੰ ਖੁਦ ਖਰਚਾ ਕਰਨਾ ਪੈ ਰਿਹਾ ਹੈ । ਪਹਿਲਾਂ ਇਸ ਸਕੂਲ ਦੀਆਂ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਫਰੀ ਦਿੱਤੀਆਂ ਜਾਂਦੀਆਂ ਸੀ ਅਤੇ ਇਸ ਦੇ ਪ੍ਰਬੰਧਾਂ ਲਈ ਖਰਚਾ ਵੀ ਸਮੇਂ ਸਿਰ ਦਿੱਤਾ ਜਾਂਦਾ ਸੀ ਮਾਪਿਆਂ ਨੇ ਮੰਗ ਕੀਤੀ ਵੀ ਸਕੂਲ ਦੀਆਂ ਚੱਲ ਰਹੀਆਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਬੱਚਿਆਂ ਲਈ ਖਾਣੇ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੂੰ ਮਿਲਣ ਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਅਸੀਂ ਦਸ ਦਿਨਾਂ ਦੇ ਵਿੱਚ ਵਿੱਚ ਬੱਚਿਆਂ ਲਈ ਖਾਣੇ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ| 

 

Advertisement
Advertisement
Advertisement
Advertisement
Advertisement
error: Content is protected !!