22 ਦੀ ਮੀਟਿੰਗ ਤੋਂ ਆਸਾਂ , ਹੱਲ ਨਾ ਹੋਇਆ ਤਾਂ ਹੋਵੇਗਾ ਤਿੱਖਾ ਐਕਸ਼ਨ – ਢਿੱਲਵਾਂ

Advertisement
Spread information

ਹਰਪ੍ਰੀਤ ਕੌਰ ਬਬਲੀ , ਸੰਗਰੂਰ,19 ਜੁਲਾਈ 2022

    ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਰੁਜ਼ਗਾਰਾਂ ਨੂੰ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ।ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ 13 ਜੁਲਾਈ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਦੇ ਕੀਤੇ ਜ਼ੋਰਦਾਰ ਘਿਰਾਓ ਮੌਕੇ 19 ਜੁਲਾਈ ਲਈ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਦਿੱਤੀ ਪੈਨਲ ਮੀਟਿੰਗ 19 ਦੀ ਬਜਾਏ 22 ਜੁਲਾਈ ਕਰ ਦਿੱਤੀ ਗਈ ਹੈ। ਹੁਣ ਜੇਕਰ 22 ਜੁਲਾਈ ਨੂੰ ਵੀ ਮੀਟਿੰਗ ਨਾ ਕੀਤੀ ਜਾਂ ਫੇਰ ਬੇਰੁਜ਼ਗਾਰਾਂ ਦੀਆਂ ਮੰਗਾਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਅਤੇ ਜਲਦੀ ਪਾਰਦਰਸ਼ੀ ਲਿਖਤੀ ਪ੍ਰੀਖਿਆ ਨਾ ਰੱਖੀ ਗਈ ਤਾਂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦੀ ਕੋਠੀ ਦਾ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ।
ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਮੀਡੀਆ ਨੂੰ ਦਿੱਤੀ।
   ਉਹਨਾ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਦਿਨ 8 ਜਨਵਰੀ ਨੂੰ ਮਾਸਟਰ ਕੇਡਰ ਲਈ ਮਹਿਜ਼ 4161 ਅਸਾਮੀਆਂ ਦਾ ਇਸਤਿਹਾਰ ਚੋਣ ਜ਼ਾਬਤੇ ਤੋ ਕੁਝ ਮਿੰਟ ਪਹਿਲਾਂ ਜਾਰੀ ਕੀਤਾ ਸੀ।ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜ਼ਗਾਰਾਂ ਨਾਲ ਅਸਾਮੀਆਂ ਵਿੱਚ ਵਾਧਾ ਕਰਨ ,ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ ਮਾਤਰ 1407 ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਲਿਖਤੀ ਪ੍ਰੀਖਿਆ ਲੈਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਕਰੀਬ ਚਾਰ ਮਹੀਨੇ ਤੋਂ ਵਫਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸ਼ਾਸਨ ਵਿੱਚ ਵੱਡੇ ਵੱਡੇ ਘਪਲੇ ਹੋਣ ਦੇ ਸ਼ੰਕੇ ਹਨ। ਉਹਨਾ ਲਿਖਤੀ ਪ੍ਰੀਖਿਆ ਸਾਫ਼ ਸੁਥਰੇ ਢੰਗ ਨਾਲ ਲੈਣ ਦੀ ਮੰਗ ਵੀ ਕੀਤੀ।
   ਇਸ ਮੌਕੇ ਅਮਨ ਸੇਖਾ,ਗਗਨਦੀਪ ਕੌਰ,ਸੰਦੀਪ ਸਿੰਘ ਗਿੱਲ,ਬਲਕਾਰ ਸਿੰਘ ਮਾਘਾਣੀਆਂ, ਗੁਰਪ੍ਰੀਤ ਸਿੰਘ ਪੱਕਾ,ਬਲਰਾਜ ਸਿੰਘ ਫਰੀਦਕੋਟ,ਮੁਨੀਸ਼ ਫ਼ਾਜ਼ਿਲਕਾ, ਰਛਪਾਲ ਸਿੰਘ ਜਲਾਲਾਬਾਦ,ਹਰਪ੍ਰੀਤ ਸਿੰਘ ਫਿਰੋਜ਼ਪੁਰ,ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।

Advertisement

Advertisement
Advertisement
Advertisement
Advertisement
Advertisement

One thought on “22 ਦੀ ਮੀਟਿੰਗ ਤੋਂ ਆਸਾਂ , ਹੱਲ ਨਾ ਹੋਇਆ ਤਾਂ ਹੋਵੇਗਾ ਤਿੱਖਾ ਐਕਸ਼ਨ – ਢਿੱਲਵਾਂ

Comments are closed.

error: Content is protected !!