ਅਮਨਦੀਪ ਕੌਰ ਖੁਦਕੁਸ਼ੀ ਕਾਂਡ:-ਲੋਕਾਂ ਨੇ ਘੇਰਿਆ ਡੀਐਸਪੀ ਦਫਤਰ

Advertisement
Spread information

ਅਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਗਿਰਫਤਾਰੀ ਤੱਕ ਸੰਘਰਸ਼ ਜਾਰੀ ਰਹੇਗਾ-ਹਰਦਾਸਪੁਰਾ


ਗੁਰਸੇਵਕ ਸਹੋਤਾ , ਮਹਿਲ ਕਲਾਂ 15 ਜੁਲਾਈ 2022

      ਸਹੁਰਿਆਂ ਦੇ ਅੱਤਿਆਚਾਰ ਤੋਂ ਤੰਗ ਆ ਕੇ ਖੁਦਕਸ਼ੀ ਕਰਨ ਵਾਲੀ ਵਿਆਹੁਤਾ ਅਮਨਦੀਪ ਕੌਰ ਗੰਗੋਹਰ ਦੇ ਕਾਤਿਲਾਂ ਨੂੰ ਸਲਾਖਾਂ ਪਿੱਛੇ ਧੱਕਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੱਦੋਜਹਿਦ ਕਰ ਰਹੇ ਲੋਕਾਂ ਨੇ ਅੱਜ ਡੀਐਸਪੀ ਮਹਿਲ ਕਲਾਂ ਦੇ ਦਫਤਰ ਦਾ ਘਿਰਾਉ ਕਰਕੇ,ਜ਼ੋਰਦਾਰ ਨਾਰੇਬਾਜੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਪਿੰਡ ਗੰਗੋਹਰ ਦੀ ਕੁੜੀ ਅਮਨਦੀਪ ਕੌਰ ਕੁਰੜ ਵਿਆਹੀ ਹੋਈ ਸੀ। ਸਹੁਰੇ ਪਰਿਵਾਰ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਕਰਕੇ ਅਮਨਦੀਪ ਕੌਰ 23 ਜੂਨ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਗਈ ਸੀ। ਪਿਛਲੇ ਦਿਨਾਂ ਭਾਕਿਯੂ ਏਕਤਾ ਡਕੌਂਦਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਰੇ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਲਈ ਠੁੱਲੀਵਾਲ ਥਾਣੇ ਅੱਗੇ ਧਰਨਾ ਦਿੱਤਾ ਗਿਆ ਸੀ। ਮੁੱਖ ਥਾਣਾ ਅਫਸਰ ਨੇ ਸਾਰੇ ਦੋਸ਼ੀ ਜਲਦ ਗਿਰਫਤਾਰ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਪਰ ਹਾਲੇ ਤੱਕ ਵੀ ਅਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਸਾਰੇ ਦੋਸ਼ੀ ਗਿਰਫਤਾਰ ਨਹੀਂ ਕੀਤੇ ਗਏ। ਕੱਲ੍ਹ ਵੀ ਸਾਰੇ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਲਈ ਬਰਨਾਲਾ-ਲੁਧਿਆਣਾ ਜੀਟੀ ਰੋਡ ਸੜਕ ਜਾਮ ਕੀਤੀ ਗਈ ਸੀ।

Advertisement

    ਡੀਐਸਪੀ ਦਫਤਰ ਦਫਤਰ ਮਹਿਲਕਲਾਂ ਦੇ ਘਿਰਾਉ ਕਰਨ ਸਮੇਂ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਦਰਸ਼ਨ ਸਿੰਘ ਉੱਗੋਕੇ , ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਸਿੰਘ ਮਹਿਲ ਖੁਰਦ, ਅਮਰਜੀਤ ਸਿੰਘ ਕੁੱਕੂ, ਅਮਰਜੀਤ ਸਿੰਘ ਮਹਿਲਕਲਾਂ, ਡਾ ਰਾਜਿੰਦਰ ਪਾਲ, ਗੁਰਧਿਆਨ ਸਿੰਘ ਸਹਿਜੜਾ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਮਹਿਲ ਖੁਰਦ, ਡਾ ਬਾਰੂ ਖਾਨ, ਰਾਣੋ ਗੰਗੋਹਰ,ਸੁਖਦੇਵ ਸਿੰਘ ਕੁਰੜ, ਅਮਰਜੀਤ ਸਿੰਘ ਠੁੱਲੀਵਾਲ, ਜਗਰੂਪ ਸਿੰਘ ਗਹਿਲ,ਸੁਖਵਿੰਦਰ ਸਿੰਘ ਕਲਾਲਮਾਜਰਾ ਆਦਿ ਆਗੂਆਂ ਨੇ ਕਿਹਾ ਕਿ ਅਮਨਦੀਪ ਕੌਰ ਗੰਗੋਹਰ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਕਾਰਨ ਹੋਈ ਮੌਤ ਨੂੰ 22 ਦਿਨ ਦਾ ਸਮਾਂ ਬੀਤ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਵਾਰ ਵਾਰ ਭਰੋਸੇ ਦਿਵਾਉਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਦੋਸ਼ੀ ਸ਼ਰੇਆਮ ਖੁੱਲੇ ਘੁੰਮ ਰਹੇ ਹਨ।

   ਬੁਲਾਰਿਆਂ ਨੇ ਦੋਸ਼ੀਆਂ ਦੀ ਭਗਵੰਤ ਮਾਨ ਦਾ ਕੈਬਨਿਟ ਮੰਤਰੀ ਮੀਤ ਹੇਅਰ ਅਮਨਦੀਪ ਕੌਰ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ। ਪੁਲਿਸ ਦੋਸ਼ੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। ਜਿਸ ਦਾ ਸਿੱਟਾ ਹੀ ਹੈ ਕਿ ਅਮਨਦੀਪ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੀ ਸੱਸ ਹਾਈਕੋਰਟ ਵਿੱਚੋਂ ਜਮਾਨਤ ਕਰਵਾਉਣ ਵਿੱਚ ਕਾਮਯਾਬ ਹੋ ਗਈ ਹੈ। ਪੁਲਿਸ ਚਾਹੁੰਦੀ ਹੈ ਕਿ ਸਾਰੇ ਦੋਸ਼ੀ ਜ਼ਮਾਨਤਾਂ ਹਾਸਲ ਕਰ ਲੈਣ। ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਸਾਜਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਜਥੇਬੰਦੀ ਵੱਲੋਂ ਜਨਤਕ ਸੰਘਰਸ਼ ਦੇ ਨਾਲ ਨਾਲ ਕਾਨੂੰਨੀ ਪੈਰਵਾਈ ਵੀ ਕੀਤੀ ਜਾਵੇਗੀ। ਦੋਸ਼ੀਆਂ ਦੀ ਪੁਲਿਸ ਅਤੇ ਸਿਆਸਤਦਾਨਾਂ ਨਾਲ ਪਾਈ ਯਾਰੀ ਜਲਦ ਹੀ ਬੇਪਰਦ ਕੀਤੀ ਜਾਵੇਗੀ। ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਜੁਲਮ ਦੀਆਂ ਜਿੰਮੇਵਾਰ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰਾਂ ਹੁੰਦੀਆਂ ਹਨ। 

Advertisement
Advertisement
Advertisement
Advertisement
Advertisement
error: Content is protected !!