ਹਰਿੰਦਰ ਨਿੱਕਾ , ਬਰਨਾਲਾ 6 ਜੁਲਾਈ 2022
ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਫੇਰਬਦਲ ‘ਚ 8 ਥਾਣਿਆਂ ਦੇ ਐਸ.ਐਚ.ੳ. ਅਤੇ 3 ਪੁਲਿਸ ਚੌਂਕੀਆਂ ਦੇ ਇੰਚਾਰਜ ਬਦਲੇ ਗਏ ਹਨ । ਥਾਣਾ ਸਿਟੀ 1 ਬਰਨਾਲਾ ਦਾ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੂੰ ਲਾਇਆ ਗਿਆ ਹੈ। ਜਦੋਂਕਿ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਲਖਵਿੰਦਰ ਸਿੰਘ
ਨੂੰ ਥਾਣਾ ਧਨੌਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਥਾਣਾ ਸਿਟੀ 2 ਬਰਨਾਲਾ ਦਾ ਐਸ.ਐਚ.ੳ. ਥਾਣੇਦਾਰ ਜਗਦੇਵ ਸਿੰਘ , ਥਾਣਾ ਤਪਾ ਦਾ ਐਸ.ਐਚ.ੳ. ਜਗਜੀਤ ਸਿੰਘ , ਥਾਣਾ ਟੱਲੇਵਾਲ ਦਾ ਐਸ.ਐਚ.ੳ. ਇੰਸਪੈਕਟਰ ਬਲਵੰਤ ਸਿੰਘ ,
ਥਾਣਾ ਮਹਿਲ ਕਲਾਂ ਦਾ ਐਸ.ਐਚ.ੳ. ਇੰਸਪੈਕਟਰ ਕਮਲਜੀਤ ਸਿੰਘ, ਥਾਣਾ ਸ਼ਹਿਣਾ ਦਾ ਐਸ.ਐਚ.ੳ. ਅਜਾਇਬ ਸਿੰਘ,
ਗੁਰਮੇਲ ਸਿੰਘ ਨੂੰ ਐਸ.ਐਚ.ੳ. ਠੁੱਲੀਵਾਲ ਲਾਇਆ ਗਿਆ ਹੈ। ਇਸੇ ਤਰਾਂ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦਾ ਇੰਚਾਰਜ ਏ.ਐਸ.ਆਈ. ਚਰਨਜੀਤ ਸਿੰਘ, ਪੁਲਿਸ ਚੌਂਕੀ ਹੰਡਿਆਇਆ ਦਾ ਇੰਚਾਰਜ ਬਲਵਿੰਦਰ ਸਿੰਘ ਅਤੇ ਪੁਲਿਸ ਚੌਂਕੀ ਪੱਖੋ ਕਲਾਂ ਦਾ ਇੰਚਾਰਜ ਤਰਸੇਮ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਤਬਾਦਲਿਆਂ ਦਾ ਹੁਕਮ ਜ਼ਾਰੀ ਹੁੰਦਿਆਂ ਹੀ ਸਾਰੇ ਪੁਲਿਸ ਅਧਿਕਾਰੀਆਂ ਨੇ ਆਪਣਾ-ਆਪਣਾ ਚਾਰਜ ਸੰਭਾਲ ਲਿਆ ਹੈ।
ਤਬਾਦਲਿਆਂ ਦੀ ਸੂਚੀ