ਇਉਂ ਵੀ ਮਨਾਇਆ ਜਾ ਸਕਦੈ, ਜਨਮ ਦਿਨ ‘ ਤੇ ਵੰਡੀਆਂ ਜਾ ਸਕਦੀਆਂ ਖੁਸ਼ੀਆਂ

Advertisement
Spread information

ਗਾਂਧੀ ਆਰੀਆ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਨੇ ਆਪਣੀ ਪਤਨੀ ਦਾ ਜਨਮ ਦਿਨ ਸਕੂਲੀ ਬੱਚਿਆ ਨਾਲ ਮਨਾਇਆ


ਰਵੀ ਸੈਣ , ਬਰਨਾਲਾ 3 ਜੂਨ 2022
    ਸਖਤ ਮਿਹਨਤ , ਲਗਨ ਤੇ ਜਨੂੰਨ ਸਦਕਾ ਗਾਂਧੀ ਆਰੀਆ ਹਾਈ ਸਕੂਲ ਅਤੇ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਨੂੰ ਪੜ੍ਹਾਈ ਦੇ ਖੇਤਰ ਵਿੱਚ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਸਕੂਲ ਦੇ ਪ੍ਰਿੰਸਪੀਲ ਰਾਜਮਹਿੰਦਰ ਸਿੰਘ ਨੇ ਆਪਣੀ ਧਰਮ ਪਤਨੀ ਗੀਤਾ ਸ਼ਰਮਾ ਦਾ ਜਨਮ ਦਿਨ ਸਕੂਲ ‘ਚ ਬੱਚਿਆ ਨਾਲ ਮਨਾ ਕੇ ਨਵੀਂ ਪਹਿਲਕਦਮੀ ਕੀਤੀ ਹੈ। ਇਸ ਨਿਵੇਕਲੀ ਪਹਿਲ ਦੀ ਪਹੁੰਚੇ ਹੋਏ ਮਹਿਮਾਨਾਂ ਨੇ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਪ੍ਰਿੰਸੀਪਲ ਰਾਜਮਹਿੰਦਰ ਤੇ ਉਨਾਂ ਦੀ ਧਰਮਪਤਨੀ ਗੀਤਾ ਸ਼ਰਮਾ ਨੇ ਕੇਕ ਕੱਟਿਆ ਅਤੇ ਖੁਸ਼ੀ ਦੇ ਮੌਕੇ ਤੇ ਪਹੁੰਚੇ ਸਕੂਲ ਦੇ ਸਟਾਫ, ਪੱਤਵੰਤੇ ਸੱਜਣਾ ਅਤੇ ਸਕੂਲੀ ਬੱਚਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਸਮੂਹ ਬੱਚਿਆ ਨੇ ਅਤੇ ਪਹੁੰਚੇ ਪੱਤਵੰਤੇ ਸੱਜਣਾ ਨੇ ਮਿਸਜ ਰਾਜਮਹਿੰਦਰ ਸਿੰਘ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ । ਜਦ ਕਿ ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸਪੀਲ ਸ੍ਰੀ ਰਾਜਮਹਿੰਦਰ ਸਿੰਘ ਅਤੇ ਓਨਾਂ ਦੀ ਧਰਮਪਤਨੀ ਗੀਤਾ ਸ਼ਰਮਾ ਨੇ ਕਿਹਾ ਕਿ ਸਕੂਲ ਦੇ ਬੱਚੇ ਤੇ ਸਟਾਫ ਵੀ,ਓਨਾਂ ਦਾ ਪਰਿਵਾਰ ਹੀ ਹੈ। ਇਸ ਲਈ, ਉਨਾਂ ਆਪਣੀ ਪਰਿਵਾਰਿਕ ਖੁਸ਼ੀ ਵੀ ਸਕੂਲੀ ਬੱਚਿਆਂ ਨਾਲ ਹੀ ਮਨਾਉਣ ਨੂੰ ਤਰਜ਼ੀਹ ਦਿੱਤੀ ਹੈ। ਇਸ ਸ਼ੁਭ ਮੌਕੇ ਉਨਾਂ  ਬੱਚਿਆਂ ਦੇ ਚੰਗੇ ਭਵਿੱਖ ਲਈ ਕਾਮਨਾ ਤੇ ਦੁਆ ਵੀ ਕੀਤੀ । ਪ੍ਰਿਸੀਪਲ ਰਾਜਮਹਿੰਦਰ ਸਿੰਘ ਨੇ ਕਿਹਾ ਕਿ ਉਹ ਸਕੂਲ ਦੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਪਹਿਲਾਂ ਦੀ ਤਰਾਂ ਹੀ ਮਿਹਨਤ ਜ਼ਾਰੀ ਰੱਖਣਗੇ।
      ਇਸ ਮੌਕੇ ਤੇ ਸਕੂਲ ਅਧਿਆਪਕ ਹਿਮਾਂਸ਼ੀ, ਵੀਨਾ ਰਾਣੀ, ਰਵਨੀਤ ਕੋਰ, ਰੀਨਾ ਰਾਣੀ, ਨਿੱਧੀ ਗੁਪਤਾ, ਰਾਮਚੰਦਰ ਆਰੀਆ, ਸ੍ਰੀ ਰਾਮਸ਼ਾਸ਼ਤਰੀ, ਸੁਖਬੀਰ ਸਿੰਘ, ਹਰੀਸ਼ ਕੁਮਾਰ ਅਤੇ ਰਾਏ ਸਿੰਘ ਆਦਿ ਮੋਜੂਦ ਸਨ। ਇਸ ਤੋਂ ਇਲਾਵਾ ਟੂਡੇ ਨਿਊਜ ਦੇ ਮੁੱਖ ਸੰਪਾਦਕ ਹਰਿੰਦਰ ਨਿੱਕਾ, ਉੱਘੇ ਚਿੰਤਕ ਮੰਗਤ ਰਾਏ ਜਿੰਦਲ, ਟੂਡੇ ਨਿਊਜ/ਪੰਜਾਬ ਟੂਡੇ ਦੇ ਮਾਲਵਾ ਜੋਨ ਇੰਚਾਰਜ ਰਘਵੀਰ ਹੈਪੀ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ ਤੇ ਰਾਜਮਹਿੰਦਰ ਸਿੰਘ ਤੇ ਗੀਤਾ ਸ਼ਰਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੋਵਾਂ ਦੀ ਤਰੱਕੀ ਅਤੇ ਤੰਦਰੁਸਤੀ ਲਈ, ਦੁਆ ਕੀਤੀ।
     ਉੱਧਰ ਇਸ ਮੌਕੇ ਗਾਂਧੀ ਆਰੀਆ ਸਕੂਲ ਚ ਪੜ੍ਹਕੇ ਪੱਤਰਕਾਰੀ ਦੇ ਪਿੜ ਵਿੱਚ ਸਿਫਤੀ ਪੈੜਾਂ ਪਾਉਣ ਵਾਲੇ ਜਤਿੰਦਰ ਦੇਵਗਨ, ਹੇਮੰਤ ਕੁਮਾਰ ਰਾਜੂ ਅਤੇ ਕਰਨਪ੍ਰੀਤ ਸਿੰਘ ਧੰਦਰਾਲ ਵੀ ਇਸ ਸਮਾਗਮ ਚ ਵਿਸ਼ੇਸ਼ ਤੌਰ ਉਤੇ ਪਹੁੰਚੇ, ਜਿੰਨਾਂ ਜਿੱਥੇ ਪ੍ਰਿੰਸਪੀਲ ਰਾਜਮਹਿੰਦਰ ਦੀ ਸਕੂਲ ਪ੍ਰਤੀ ਮੇਹਨਤ ਅਤੇ ਲਗਨ ਦੀ ਪ੍ਰਸੰਸ਼ਾ ਕੀਤੀ ਉੱਥੇ ਮਿਸਜ ਰਾਜਮਹਿੰਦਰ ਨੂੰ ਵੀ ਓਨਾਂ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ। 
Advertisement
Advertisement
Advertisement
Advertisement
Advertisement
error: Content is protected !!