ਪਾਰਟੀ ਦੇ ਮਿਹਨਤੀ ਅਤੇ ਪੜੇ ਲਿਖੇ ਆਗੂ ਨੂੰ ਟਿਕਟ ਮਿਲਣ ਤੇ ਵਰਕਰਾਂ ਚ ਉਤਸ਼ਾਹ-ਵਿਧਾਇਕ ਭਰਾਜ
ਪਰਦੀਪ ਕਸਬਾ, ਸੰਗਰੂਰ, 4 ਜੂਨ 2022
ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਐਲਾਨੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਗੁਰਮੇਲ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਇੱਕ ਪੜੇ ਲਿਖੇ ਅਤੇ ਪਾਰਟੀ ਦੇ ਵਫਾਦਾਰ ਸਿਪਾਹੀ ਨੂੰ ਟਿਕਟ ਦੇਣ ਤੇ ਸਾਰੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ।
ਉਨ੍ਹਾ ਕਿਹਾ ਕਿ ਪਾਰਟੀ ਇਹ ਚੋਣ ਵੱਡੇ ਮਾਰਜਨ ਨਾਲ ਜਿੱਤੇਗੀ ਅਤੇ ਇਕ ਵਾਰ ਫਿਰ ਲੋਕ ਸਭਾ ਵਿੱਚ ਸੰਗਰੂਰ ਤੋ ਇੱਕ ਆਮ ਆਦਮੀ ਦੀ ਆਵਾਜ ਗੂੰਜੇਗੀ।
ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮੁੱਦਿਆ ਦੀ ਰਾਜਨੀਤੀ ਕਰਦੀ ਹੈ ਅਤੇ ਇਹ ਚੋਣ ਵੀ ਮੁੱਦਿਆ ਅਧਾਰਿਤ ਹੀ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਮੇਲ ਸਿੰਘ ਹਮੇਸ਼ਾ ਲੋਕ ਆਵਾਜ ਬਣ ਕੇ ਪਾਰਲੀਮੈਂਟ ਜਾਣਗੇ।