ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ ‘ਚ Section 120 B ਦਾ ਸਾਜਿਸ਼ ਵੱਲ ਇਸ਼ਾਰਾ
ਹਰਿੰਦਰ ਨਿੱਕਾ , ਬਰਨਾਲਾ, 30 ਮਈ 2022
ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਦੂਜੇ ਦਿਨ ਵੀ, ਹਰ ਕਿਸੇ ਦੀ ਜੁਬਾਨ ਅਤੇ ਜਿਹਨ ਵਿੱਚ ਇੱਕੋ ਹੀ ਸਵਾਲ ਮੁੜ ਮੁੜ ਕੇ ਆ ਰਿਹਾ ਹੈ ਕਿ ਆਖਿਰ ਸਿੱਧੂ ਮੂਸੇ ਵਾਲਾ ਦਾ ਕਤਲ ਕਿਵੇਂ ਅਤੇ ਕਿਉਂ ਹੋਇਆ ਹੈ। ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਆਗੂਆਂ ਦੁਆਰਾ ਅਤੇ ਮੀਡੀਆ ਦੇ ਵੱਡੇ ਹਿੱਸੇ ‘ਚ ਮੂਸੇ ਵਾਲਾ ਦੀ ਹੱਤਿਆ ਲਈ, ਭਗਵੰਤ ਮਾਨ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਉਸ ਦੀ ਸੁਰੱਖਿਆ ਵਿੱਚ ਕਟੌਤੀ ਕਰਕੇ, ਕਾਤਿਲਾਂ ਨੂੰ ਕਤਲ ਕਰਨ ਲਈ ਮੌਕਾ ਸੌਖਿਆਂ ਦੇ ਦਿੱਤਾ । ਪੁਲਿਸ ਕੋਲ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦਰਜ਼ ਕਰਵਾਏ , ਆਪਣੇ ਬਿਆਨ ਵਿੱਚ ਕਾਫੀ ਗੱਲਾਂ ਨੂੰ ਸਾਫ ਵੀ ਕਰ ਦਿੱਤਾ ਹੈ।
???? ਪਰੰਤੂ ਕੁੱਝ ਸਵਾਲਾਂ ਦੇ ਜੁਆਬ, ਹਾਲੇ ਪੁਲਿਸ ਤਫਤੀਸ਼ ਤੇ ਟਿਕੇ ਹੋਏ ਹਨ, ਕਿ ਸਿੱਧੂ ਮੂਸੇਵਾਲਾ, ਆਪਣੇ ਦੋਵੇਂ ਕਮਾਂਡੋ ਗੰਨਮੈਨ ਅਤੇ ਬੁਲਟਪਰੂਫ ਗੱਡੀ ਕਿਉਂ ਨਹੀਂ ਲੈ ਕੇ ਗਿਆ। ਹਮਲਾਵਰਾਂ ਨੂੰ ਕਿਵੇਂ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ, ਉਸੇ ਰਾਸਤੇ ਰਾਹੀਂ, ਜਾਵੇਗਾ ਤਾਂ ਉੱਥੇ ਪਹਿਲਾਂ ਹੀ ਬਲੈਰੋ ਗੱਡੀ ਖੜ੍ਹੀ ਕਿਵੇਂ ਕਰ ਦਿੱਤੀ ਗਈ ।
ਬਰਬਿਆਨ ਬਲਕੌਰ ਸਿੰਘ ਸਿੱਧੂ ਮੂਸੇ ਵਾਲਾ,,,,
ਬਲਕੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮੂਸਾ ਉਮਰ ਕਰੀਬ 57 ਸਾਲ ਨੇ ਬਿਆਨ ਕੀਤਾ ਕਿ ਮੈਂ ਫਾਇਰ ਬ੍ਰਿਗੇਡ ਮਹਿਕਮਾ ਮਾਨਸਾ ਵਿਖੇ ਨੌਕਰੀ ਕਰਦਾ ਹਾਂ। ਮੇਰੇ ਇਕ ਲੜਕਾ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਜਿਸ ਦੀ ਉਮਰ ਕਰੀਬ 27 ਸਾਲ ਹੈ ਜੋ ਲੋਕ ਗਾਇਕ ਵੱਜੋਂ ਮਸ਼ਹੂਰ ਗਾਇਕਾਂ ਵਿੱਚ ਉਸ ਦਾ ਨਾਮ ਆਉਂਦਾ ਹੈ । ਪਿਛਲੇ ਸਮੇਂ ਉਸ ਨੇ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਚੋਣ ਵੀ ਲੜੀ ਸੀ । ਮੇਰੇ ਬੇਟੇ ਨੂੰ ਅਕਸਰ ਹੀ ਗੈਂਗਸਟਰਾਂ ਤੋਂ ਫਿਰੌਤੀ ਲੈਣ ਸਬੰਧੀ ਜਾਨੋਂ ਮਾਰਨ ਦੀਆਂ ਧਮਕੀਆ ਆਉਦੀਆ ਰਹਿੰਦੀਆਂ ਸਨ। ਲਾਰੈਂਸ ਬਿਸ਼ਨੋਈ ਗਰੁੱਪ ਅਤੇ ਹੋਰ ਗੈਂਗਸਟਰ ਗਰੁੱਪਾਂ ਵੱਲੋਂ ਕਾਫੀ ਵਾਰ ਧਮਕੀਆਂ ਆਈਆਂ ਸਨ । ਜਿਸ ਕਰਕੇ ਮੇਰੇ ਬੇਟੇ ਸ਼ੁਭਦੀਪ ਸਿੰਘ ਪਾਸ ਫਾਰਚੂਨਰ ਬੁਲਟ ਪਰੂਫ਼ ਗੱਡੀ ਵੀ ਰੱਖੀ ਹੋਈ ਹੈ ਅਤੇ ਸਾਡੇ ਪਾਸ ਇੱਕ ਥਾਰ ਗੱਡੀ ਵੀ ਹੈ।
ਬਕੌਲ ਬਲਕੌਰ ਸਿੰਘ ,ਅੱਜ ਉਸ ਦਾ ਲੜਕਾ ਘਰ ਹੀ ਸੀ ਤਾਂ ਇਸ ਪਾਸ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਦੋਵੇਂ ਵਾਸੀਅਨ ਪਿੰਡ ਮੂਸਾ ਵੀ ਸਾਡੇ ਘਰ ਆਏ ਹੋਏ ਸੀ ਤਾਂ ਮੇਰਾ ਲੜਕਾ ਇਨ੍ਹਾਂ ਨਾਲ ਹੀ ਗੱਲਾਂ ਕਰਦਾ – ਕਰਦਾ ਥਾਰ ਗੱਡੀ ਲੈ ਕੇ ਘਰੋਂ ਬਾਹਰ ਚਲਾ ਗਿਆ । ਉਹ ਗੰਨਮੈਨਾਂ ਨੂੰ ਨਾਲ ਨਹੀਂ ਲੈ ਕੇ ਗਏ ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਲੜਕਾ ਸੁਭਦੀਪ ਸਿੰਘ ਇੱਕਲਾ ਬਾਹਰ ਤੁਰ ਗਿਆ ਤਾਂ ਮੈਂ ਗੰਨਮੈਨਾ ਨੂੰ ਨਾਲ ਲੈ ਕੇ ਉਸ ਦੇ ਪਿੱਛੇ ਹੀ ਆਪਣੀ ਗੱਡੀ ਲੈ ਕੇ ਤੁਰ ਪਿਆ ਸੀ , ਕਿਉਂਕਿ ਮੇਰੇ ਇੱਕਲਾ ਬੇਟਾ ਹੋਣ ਕਰਕੇ ਅਤੇ ਗੈਂਗਸਟਰਾਂ ਤੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ । ਜਦੋਂ ਅਸੀਂ ਮੇਰੇ ਲੜਕੇ ਦੀ ਗੱਡੀ ਦਾ ਪਿੱਛਾ ਕਰਦੇ ਪਿੰਡ ਜਵਾਹਰਕੇ ਪੁੱਜੇ ਤਾਂ ਇੱਕ ਗੱਡੀ ਜਿਸ ਦਾ ਨੰਬਰ DLICAE3114 ਪੜ੍ਹਿਆ ਗਿਆ ਮੇਰੇ ਲੜਕੇ ਦੀ ਗੱਡੀ ਦੇ ਪਿੱਛੇ ਜਾ ਰਹੀ ਸੀ । ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ । ਸਾਡੀ ਗੱਡੀ ਉਹਨਾਂ ਤੋਂ ਕਾਫੀ ਪਿੱਛੇ ਸੀ , ਜਦ ਮੇਰੇ ਲੜਕੇ ਦੀ ਗੱਡੀ ਪਿੰਡ ਜਵਾਹਰਕੇ ਦੀ ਫਿਰਨੀ ਤੋਂ ਪਿੰਡ ਬਰਨਾਲਾ (ਖਾਰਾ ਬਰਨਾਲਾ ) ਸਾਇਡ ਨੂੰ ਸੜਕੇ ਸੜਕ ਮੁੜੀ ਤਾਂ ਪਿੰਡ ਤੇ ਅੱਗੇ ਪਹਿਲਾਂ ਹੀ ਇਕ ਬਲੈਰੋ ਗੱਡੀ ਖੜ੍ਹੀ ਹੋਈ ਸੀ, ਜਿਸ ਦਾ ਨੰਬਰ PB05AP6114 ਪੜ੍ਹਿਆ ਗਿਆ । ਜਿਸ ਵਿੱਚ ਵੀ ਚਾਰ ਨੌਜਵਾਨ ਸਵਾਰ ਸਨ । ਬਲੈਰੋ ਗੱਡੀ ਦੇ ਡਰਾਇਵਰ ਨੇ ਇੱਕ ਦਮ ਮੇਰੇ ਲੜਕੇ ਦੀ ਥਾਰ ਗੱਡੀ ਦੇ ਅੱਗੇ ਆਪਣੀ ਬਲੈਰੋ ਗੱਡੀ ਕਰ ਦਿੱਤੀ ।
ਇਹਨਾਂ ਦੋਵਾਂ ਬਲੈਰੋ ਅਤੇ ਕਰੋਲਾ ਗੱਡੀਆਂ ਨੇ ਮੇਰੇ ਲੜਕੇ ਦੀ ਥਾਰ ਗੱਡੀ ਨੂੰ ਅੱਗੇ ਅਤੇ ਪਿੱਛੋਂ ਘੇਰ ਕੇ ਮੇਰੇ ਲੜਕੇ ਪਰ ਅਨ੍ਹੇਵਾਹ ਫਾਇਰਿੰਗ ਕਰ ਦਿੱਤੀ ਅਤੇ ਦੋਵੇਂ ਗੱਡੀਆ ਹੀ ਪਿੰਡ ਖਾਰਾ ਬਰਨਾਲਾ ਸਾਈਡ ਵੱਲ ਭਜਾ ਕੇ ਲੈ ਗਏ । ਇਹ ਵਾਕਿਆ ਕੁਝ ਪਲਾਂ ਵਿੱਚ ਹੀ ਵਾਪਰ ਗਿਆ। ਉਸ ਸਮੇਂ ਵਕਤ ਵਕਤ ਕੀਬ 5/5.15 ਵਜੇ ਸ਼ਾਮ ਦਾ ਸੀ, ਜਦੋਂ ਅਸੀਂ ਮੇਰੇ ਲੜਕੇ ਦੀ ਗੱਡੀ ਪਾਸ ਪੁੱਜ ਕੇ ਦੇਖਿਆ ਤਾਂ ਮੇਰੇ ਲੜਕਾ ਸੁਭਦੀਪ ਸਿੰਘ ਜੋ ਥਾਰ ਗੱਡੀ ਖੁਦ ਚਲਾ ਰਿਹਾ ਸੀ ਦੇ ਸਰੀਰ ਤੇ ਸੱਜੇ ਪਾਸੇ ਕਾਫੀ ਗੋਲੀਆ ਵੱਜੀਆ ਹੋਈਆ ਸਨ। ਉਸ ਨਾਲ ਬੈਠੇ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਪਿਛਲੀ ਸੀਟ ਪਰ ਬੈਠੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀਅਨ ਮੂਸਾ ਵੀ ਜ਼ਖਮੀ ਹੋਏ ਪਏ ਸੀ ਤਾਂ ਅਸੀਂ ਰੌਲਾ ਪਾਇਆ ਅਤੇ ਹੋਰ ਲੋਕ ਵੀ ਮੌਕਾ ਪਰ ਇੱਕਠੇ ਹੋ ਗਏ ਸੀ । ਜਿਹਨਾਂ ਦੀ ਮੱਦਦ ਨਾਲ ਅਸੀਂ ਇਹਨਾਂ ਤਿੰਨਾਂ ਨੂੰ ਸਰਕਾਰੀ ਹਸਪਤਾਲ ਮਾਨਸਾ ਲੈ ਕੇ ਆਏ , ਪਰ ਇੱਥੇ ਆਉਂਦਿਆਂ ਹੀ ਮੇਰੇ ਲੜਕੇ ਸੁਭਦੀਪ ਸਿੰਘ ਦੀ ਮੌਤ ਹੋ ਗਈ । ਕਿਸੇ ਗੈਂਗਸਟਰ ਗਰੁੱਪ ਨੇ ਅਪਣੇ ਸਾਥੀਆਂ ਨਾਲ ਹਮਸਵਰਾ ਹੋ ਕੇ ਮੇਰੇ ਲੜਕੇ ਸੁਭਦੀਪ ਸਿੰਘ ਅਤੇ ਇਸ ਦੇ ਸਾਥੀਆਂ ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਮੇਰੇ ਲੜਕੇ ਸਭਦੀਪ ਸਿੰਘ ਦਾ ਕਤਲ ਕੀਤਾ ਹੈ ਅਤੇ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਜ਼ਖਮੀ ਕੀਤਾ ਹੈ ।
ਕਾਰਵਾਈ ਪੁਲਿਸ:- ਅੱਜ ਮਨ SI/SHO ਸਮੇਤ ASI ਦਲੇਲ ਸਿੰਘ 53 ਮਾਨਸਾ .AS। ਗੁਰਦਰਸ਼ਨ ਸਿੰਘ 654/ਮਾਨਸਾ AS) ਅਵਤਾਰ ਸਿੰਘ 794 HC ਸਵਰਾਜ ਸਿੰਘ 1:154, HC ਜਰਮਲ ਸਿੰਘ 1048, S/CT ਬਲਤੇਜ ਸਿੰਘ ਨੇ 1404 ਮਾਨਸਾ , CT ਸੰਦੀਪ ਸਿੰਘ 1327, CT ਅਵਤਾਰ ਸਿੰਘ 445 ਮਾਨਸਾ ਦੇ ਬਾ ਸਵਾਰੀ ਸਰਕਾਰੀ ਗੱਡੀ ਜਿਸ ਦਾ ਡਰਾਇਵਰ CT ਹਰਪ੍ਰੀਤ ਸਿੰਘ 830/ਮਾਨਸਾ ਬਰਾਏ ਗਸਤ ਇਲਾਕਾ ਥਾਣਾ ਰਵਾਨਾ ਸੀ ਤਾਂ ਮਨ SI SHO ਸਮੇਤ ਸਾਥੀਆਂ ਦੇ ਗੁਰੂਦੁਆਰਾ ਚੌਕ ਮਾਨਸਾ ਹੀ ਪੁੱਜਾ ਸੀ ਤਾਂ ਮੱਖਣ ਸਿੰਘ ਚੌਕੀਦਾਰ ਵਾਸੀ ਜਵਾਹਰਕੇ ਨੇ ਮੇਰੇ ਫੋਨ ਪਰ ਫੋਨ ਕੀਤਾ ਕਿ ਪਿੰਡ ਜਵਾਹਰਕੇ ਤੇ ਪਿੰਡ ਬਰਨਾਲਾ ਨੂੰ ਮੁੜਦੀ ਸੜਕ ਪਾਸ ਦੋ ਗੱਡੀਆਂ ਵਾਲਿਆਂ ਨੇ ਇੱਕ ਗੱਡੀ ਵਾਲਿਆਂ ਨੂੰ ਘੇਰ ਕੇ ਉਹਨਾਂ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਹਨ ਤਾਂ ਮਨ SI SHO ਸਮੇਤ ਸਾਥੀਆਂ ਦੇ ਮੌਕਾ ਪਰ ਪਿੰਡ ਜਵਾਹਰਕੇ ਪੁੱਜਾ ਪਰ ਉੱਥੋਂ ਪਤਾ ਲੱਗਾ ਕਿ ਤਿੰਨ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਸਨ ।
ਉਹਨਾਂ ਨੂੰ ਸਰਕਾਰੀ ਹਸਪਤਾਲ ਮਾਨਸਾ ਲੈ ਗਏ ਤਾਂ ਮਨ SI SHO ਸਮੇਤ ਸਾਥੀਆਂ ਦੇ ਸਰਕਾਰੀ ਹਸਪਤਾਲ ਮਾਨਸਾ ਪੁੱਜਾ । ਜਿੱਥੇ ਬਲਕੌਰ ਸਿੰਘ ਨੇ ਮੇਰੇ ਪਾਸ ਆਪਣਾ ਉਕਤ ਬਿਆਨ ਤਹਿਰੀਰ ਕਰਾਇਆ ਜੋ ਕੁਝ ਇਸ ਨੇ ਬੋਲਿਆ ਹਰਫ ਬਾ ਹਰਫ ਲਿਖਿਆ ਜਿਸ ਨੇ ਅਪਣਾ ਬਿਆਨ ਦੁਆਰਾ ਪੜ੍ਹ ਕੇ ਸਹੀ ਮੰਨ ਕੇ ਜੇਰੇ ਬਿਆਨ ਅੰਗਰੇਜੀ ਵਿੱਚ ਦਸਖਤ ਕੀਤੇ। ਜਿਸ ਨੂੰ ਮੈਂ ਤਸਦੀਕ ਕੀਤਾ ਬਿਆਨ ਉਕਤ ਤੋਂ ਕਿਸੇ ਗੈਂਗਸਟਰ ਗਰੁੱਪ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਹ ਵਾਕਿਆ ਕੀਤਾ ਹੋਣਾ ਬਿਆਨ ਹੋਇਆ। ਜਿਸ ਤੇ ਜੁਰਮ 302,307 341,148, 149,427 120 ਬੀ. IPC, 25 27/54/59 A. ACT ਦਾ ਹੋਣਾ ਪਇਆ ਜਾਂਦਾ ਹੈ। ਥਾਣਾ ਸਿਟੀ 1 ਮਾਨਸਾ ਵਿਖੇ,ਅਣਪਛਾਤੇ ਗੈਂਗਸਟਰਾਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਸ਼ਨਾਖਤ ਅਤੇ ਗਿਰਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।