ਆਪ ਦੀ ਹਨ੍ਹੇਰੀ ਨੇ ਵੱਡੇ ਵੱਡੇ ਰਾਜਸੀ ਥੰਮ ਉਖਾੜੇ,4 ਮੁੱਖ ਮੰਤਰੀ ਹਾਰੇ
ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬੀਬੀ ਰਜਿੰਦਰ ਕੌਰ ਭੱਠਲ
ਏ.ਐਸ. ਅਰਸ਼ੀ , ਚੰੜੀਗੜ੍ਹ 10 ਮਾਰਚ 2022
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜ਼ਿਆਂ ਵਿੱਚ ਚੱਲੀ ਆਪ ਦੀ ਹਨ੍ਹੇਰੀ ਨੇ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਵੱਡੇ ਥੰਮ ਹਿਲਾ ਦਿੱਤੇ ਹਨ। ਉੱਥੇ ਹੀ ਮੌਜੂਦਾ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਹਰਾਉਣ ਅਤੇ ਸਭ ਤੋਂ ਘੱਟ ਵੋਟਾਂ ਤੇ ਜਿੱਤ ਦਰਜ਼ ਕਰਨ ਦਾ ਰਿਕਾਰਡ ਵੀ ਆਪ ਦੇ ਦੋ ਉਮੀਦਵਾਰਾਂ ਨੇ ਹੀ ਬਣਾਇਆ ਹੈ। ਸੰਗਰੂਰ ਜਿਲ੍ਹੇ ਦੇ ਸੁਨਾਮ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਅਮਨ ਅਰੋੜਾ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਧੀਮਾਨ ਨੂੰ ਸਭ ਤੋਂ ਵੱਧ 75 ਹਜ਼ਾਰ 277 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ, ਜਦੋਂਕਿ ਸਭ ਤੋਂ ਘੱਟ ਲੀਡ ਤੇ ਜਿੱਤਣ ਦਾ ਮੌਕਾ ਵੀ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਉਮੀਦਵਾਰ ਰਮਨ ਅਰੋੜਾ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਿੰਦਰ ਬੇਰੀ ਤੋਂ ਸਿਰਫ 247 ਵੋਟਾਂ ਦੇ ਅੰਤਰ ਨਾਲ ਹੀ ਜਿੱਤ ਪ੍ਰਾਪਤ ਕੀਤੀ ਹੈ। ਰਮਨ ਅਰੋੜਾ ਤੋਂ ਬਾਅਦ ਸਭ ਤੋਂ ਘੱਟ ਲੀਡ ਤੇ ਜਿੱਤਣ ਵਾਲੇ ਦੂਜੇ ਕਾਂਗਰਸੀ ਉਮੀਦਵਾਰ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਨ, ਜਿੰਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵਕਿਰਨ ਸਿੰਘ ਕਾਹਲੋਂ ਨੂੰ ਸਿਰਫ 466 ਵੋਟਾਂ ਨਾਲ ਹਰਾਇਆ ਹੈ। ਇੱਨਾਂ ਪੰਜਾਬ ਵਿਧਾਨ ਸਭਾ ਚੋਣਾਂ ਅੰਦਰ ਪਹਿਲੀ ਵਾਰ ਚਾਰ ਮੁੱਖ ਮੰਤਰੀ ਹਾਰੇ ਹਨ। ਜਿੰਨ੍ਹਾਂ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦੋ ਹਲਕਿਆਂ ਭਦੌੜ ਅਤੇ ਸ਼੍ਰੀ ਚਮਕੌਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਹਲਕੇ ਪਟਿਆਲਾ ਸ਼ਹਿਰੀ ਤੋਂ, ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਆਪਣੇ ਜੱਦੀ ਹਲਕੇ ਲੰਬੀ ਤੋਂ ਅਤੇ ਬੀਬੀ ਰਜਿੰਦਰ ਕੌਰ ਭੱਠਲ ਆਪਣੇ ਹਲਕੇ ਲਹਿਰਾਗਾਗਾ ਤੋਂ ਸ਼ਾਮਿਲ ਹਨ। ਇਹ ਵੀ ਸੰਯੋਗ ਹੀ ਸਮਝੋ, ਇੰਨ੍ਹਾਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਨਵੇਂ ਉਮੀਦਵਾਰਾਂ ਨੇ ਹੀ ਪਟਖਨੀ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਹ ਵੀ ਪਹਿਲਾ ਮੌਕਾ ਹੀ ਹੋਵੇਗਾ ਕਿ 100/100 ਸਾਲ ਤੋਂ ਵੱਧ ਪੁਰਾਣੀਆਂ ਚੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਚੋਣ ਹਾਰ ਗਏ ਹਨ।
ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਦੀ ਸੂਚੀ ਹੇਠਾਂ ਪੜ੍ਹੋ:-