ਜੇਲ੍ਹ ਜਾਣ ਦੇ ਡਰੋਂ ਕਿਸਾਨ ਨੇ ਨਿਗਲਿਆ ਜਹਿਰ ,ਸੁਸਾਈਡ ਨੋਟ ਤੋਂ ਖੁੱਲ੍ਹਿਆ ਭੇਦ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 27 ਫਰਵਰੀ 2022   

      ਸ਼ੱਕੀ ਹਾਲਤਾਂ ‘ਚ ਕਰੀਬ ਦੋ ਹਫਤੇ ਪਹਿਲਾਂ ਕੋਈ ਜਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਵਾਲੇ ਇੱਕ ਕਿਸਾਨ ਦੀ ਖੁਦਕਸ਼ੀ ਦਾ ਭੇਦ ਆਖਿਰ ਸੁਸਾਈਡ ਨੋਟ ਮਿਲਣ ਤੋਂ ਬਾਅਦ ਖੁੱਲ੍ਹ ਹੀ ਗਿਆ। ਪੁਲਿਸ ਨੇ ਸੁਸਾਈਡ ਨੋਟ ਦੇ ਅਧਾਰ ਤੇ ਮ੍ਰਿਤਕ ਦੀ ਪਤਨੀ ਦੇ ਬਿਆਨ ਪਰ ਦੋ ਨਾਮਜ਼ਦ ਦੋਸ਼ੀਆਂ ਖਿਲਾਫ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Advertisement

     ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿੱਚ  ਚਰਨਜੀਤ ਕੌਰ ਵਿਧਵਾ ਕਰਮਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਰੂੜੇਕੇ ਖੁਰਦ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੱਲੋ ਅਤੇ ਹਰਮੀਕ ਸਿੰਘ  ਪੁੱਤਰ ਜਗਮੋਹਨ ਸਿੰਘ ਵਾਸੀ ਮਾਨਸਾ ਨੇ ਉਨਾਂ ਦੇ ਪਿੰਡ ਦੀ ਹੱਦ ਕੋਲ ਤਰਨਜੋਤ ਨਾਮ ਪਰ ਇੱਕ ਫੈਕਟਰੀ ਬਣਾਉਣੀ ਸ਼ੁਰੂ ਕੀਤੀ ਸੀ। ਇਹ ਫੈਕਟਰੀ ਬਣਨ ਦਾ ਕੁਝ ਲੋਕ ਵਿਰੋਧ ਕਰ ਰਹੇ ਸਨ । ਜਿਸ ਕਰਕੇ ਮੁਦੈਲਾ ਦਾ ਪਤੀ ਕਰਮਜੀਤ ਸਿੰਘ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਣ ਹੀ ਸ਼ਰਾਬ ਪੀਦਾ ਰਹਿੰਦਾ ਸੀ। ਉਹ ਅਕਸਰ ਕਹਿੰਦਾ ਰਹਿੰਦਾ ਸੀ ਕਿ ਤਰਨਜੋਤ ਫੈਕਟਰੀ ਵਾਲਿਆਂ ਨੇ ਉਸ ਖਿਲਾਫ ਸੰਮਨ ਕਢਵਾਏ ਹਨ । ਜਿਸ ਕਰਕੇ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਜੇਲ੍ਹ ਜਾਣ ਦੇ ਡਰ ਕਾਰਣ ਹੀ ਉਸ ਨੇ ਮਿਤੀ 11-02-2022 ਨੂੰ ਸਵੇਰੇ ਕਰੀਬ 10 ਵਜੇ ਆਪਣੇ ਰੂੜੇਕੇ ਖੁਰਦ ਵਾਲੇ ਖੇਤ ਵਿੱਚ ਜਾ ਕੇ ਕੋਈ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ ਸੀ।

ਆਖਿਰ ਮਿਲਿਆ ਸੁਸਾਈਡ ਨੋਟ

    ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਕਿਹਾ ਕਿ ਲੰਘੀ ਕੱਲ੍ਹ ਮੇਰੇ ਜੇਠ ਨੇ ਸਾਡੇ ਖੇਤ ,ਮੋਟਰ ਵਾਲੇ ਕੋਠੇ ਦਾ ਉਸ ਦੇ ਘਰਵਾਲੇ ਵੱਲੋ ਲਗਾਇਆ ਜਿੰਦਾ ਖੋਲ ਕੇ ਦੇਖਿਆ ਤਾਂ ਉਸ ਵਿੱਚੋ ਸੁਸਾਈਡ ਨੋਟ, ਅਦਾਲਤੀ ਸੰਮਨ ਅਤੇ ਕੇਸ ਦੀ ਕਾਪੀ ਮਿਲੀ। ਸੁਸਾਈਡ ਨੋਟ ਵਿੱਚ ਮ੍ਰਿਤਕ ਕਰਮਜੀਤ ਸਿੰਘ ਨੇ ਆਪਣੀ ਮੌਤ ਦੇ ਜਿੰਮੇਵਾਰ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੱਲ੍ਹੋ ਅਤੇ ਹਰਮੀਕ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਾਨਸਾ ਨੂੰ ਠਹਿਰਾਇਆ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਦੇ ਬਿਆਨ ਅਤੇ ਉਸ ਦੇ ਪਤੀ ਵੱਲੋਂ ਲਿਖੇ ਸੁਸਾਈਡ ਨੋਟ ਦੇ ਅਧਾਰ ਪਰ, ਦੋਵੇਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 306 ਆਈਪੀਸੀ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਜਲਦ ਹੀ ਉਲ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।  

Advertisement
Advertisement
Advertisement
Advertisement
Advertisement
error: Content is protected !!