ਅੰਨ੍ਹੇ ਕਤਲ ਦਾ ਲੱਭਿਆ ਸੁਰਾਗ , 2 ਹੱਤਿਆਰਿਆਂ ਦੀ ਹੋਈ ਸ਼ਨਾਖਤ

Advertisement
Spread information

ਡੀ.ਐਸ.ਪੀ. ਸਨੇਹੀ ਨੇ ਕਿਹਾ, ਛੇਤੀ ਕਰ ਲਵਾਂਗੇ ਦੋਸ਼ੀਆਂ ਨੂੰ ਗਿਰਫਤਾਰ


ਹਰਿੰਦਰ ਨਿੱਕਾ , ਬਰਨਾਲਾ 26 ਫਰਵਰੀ 2022   

     ਪੰਜ ਦਿਨ ਪਹਿਲਾਂ ਘਰੋਂ ਲਾਪਤਾ ਹੋਏ ਨੌਜਵਾਨ ਦੀ ਪੁਲਿਸ ਨੂੰ ਪਹਿਲਾਂ ਲਾਸ਼ ਮਿਲੀ,ਫਿਰ ਪੋਸਟਮਾਰਟਮ ਤੋਂ ਪਹਿਲਾਂ ਪਹਿਲਾਂ ਹੀ 2 ਹੱਤਿਆਰਿਆਂ ਦਾ ਸੁਰਾਗ ਵੀ ਮਿਲ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਰਾਕੇਸ ਕੁਮਾਰ ਉਰਫ ਕਾਕੂ ਦੀ ਭੈਣ ਦੇ ਬਿਆਨ ਪਰ, ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ , ਉਨਾਂ ਦੀ ਤਲਾਸ਼ ਵੀ ਵਿੱਢ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ ਜਾਵੇਗਾ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੁਨੀਤਾ ਦੇਵੀ ਪਤਨੀ ਦੀਪਕ ਕੁਮਾਰ ਵਾਸੀ ਜੰਮੂ ਬਸਤੀ ਨੇੜੇ ਨਰਿੰਦਰਾ ਗੈਸ ਏਜੰਸੀ ਅਬੋਹਰ ਨੇ ਦੱਸਿਆ ਕਿ ਉਸਦੇ ਪੇਕੇ ਬਾਜੀਗਰ ਬਸਤੀ ਪ੍ਰੇਮ ਨਗਰ ਬਰਨਾਲਾ ਵਿਖੇ ਹਨ, ਜਦੋਂਕਿ ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮੁਦਈ ਦਾ ਛੋਟਾ ਭਰਾ ਰਾਕੇਸ ਕੁਮਾਰ ਉਰਫ ਕਾਕੂ ਉਮਰ ਕਰੀਬ 30-35 ਸਾਲ ਜੋ ਕੁਆਰਾ ਸੀ ਤੇ ਉਹ ਕਪਿਲ ਪੈਲੇਸ ਬਰਨਾਲਾ ਦੇ ਸਾਹਮਣੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ ।

Advertisement

   ਸੁਨੀਤਾ ਨੇ ਕਿਹਾ ਕਿ ਮਿਤੀ 20 ਫਰਵਰੀ ਨੂੰ ਦੁਪਿਹਰ ਸਮੇਂ ਮੇਰੇ ਭਰਾ ਰਾਕੇਸ ਕੁਮਾਰ ਉਰਫ ਕਾਕੂ ਨੇ ਫੋਨ ਕਰਕੇ ਕਿਹਾ ਕਿ ਮੈਂ ਆਪਣੇ ਨਾਨੇ ਗਿਆਨ ਦੇ ਭੋਗ ਪਰ ,ਤੁਹਾਡੇ ਨਾਲ ਹੀ ਜਾਵਾਂਗਾ। ਉਸ ਨੇ ਉਦੋਂ ਇਹ ਵੀ ਦੱਸਿਆ ਕਿ ਉਸ ਦੇ ਨਾਲ ਉਸ ਦੇ ਦੋਸਤ ਕਿਰਨਪਾਲ ਸਿੰਘ ਉਰਫ ਕਿਰਨੀ ਵਾਸੀ ਪ੍ਰੇਮ ਨਗਰ ਬਰਨਾਲਾ ਅਤੇ ਸ਼ਿਵ ਕੁਮਾਰ ਟੁਨਟਨ ਵਾਸੀ ਬਿਹਾਰ ਹਾਲ ਆਬਾਦ ਕਾਕੇ ਦੀਆਂ ਬੇਰੀਆਂ , ਸੇਖਾ ਰੋਡ ਬਰਨਾਲਾ ਵੀ ਹਨ। ਇਹ ਗੱਲਬਾਤ ਕਰਨ ਤੋਂ ਬਾਅਦ ਰਾਕੇਸ਼ ਦਾ ਫੋਨ ਬੰਦ ਹੋ ਗਿਆ । ਮੁਦਈ ਨੇ ਦੱਸਿਆ ਕਿ 25 ਫਰਵਰੀ ਨੂੰ ਮੈਨੂੰ ਇਤਲਾਹ ਮਿਲੀ ਕਿ ਮੇਰੇ ਭਰਾ ਦੀ ਮੌਤ ਹੋ ਗਈ ਹੈ ਤਾਂ ਮੈ ਆਪਣੇ ਪਤੀ ਸਮੇਤ ਬਰਨਾਲਾ ਆ ਕਿ ਪੜਤਾਲ ਕੀਤੀ ਤੇ ਪਤਾ ਲੱਗਾ ਕਿ ਉਕਤ ਦੋਵੇਂ ਦੋਸੀਆਂ  ਨੇ ਹੀ ਹਮ-ਮਸ਼ਵਰਾ ਹੋ ਕੇ ਮੇਰੇ ਭਰਾ ਦਾ ਬੇ-ਅਬਾਦ ਕਲੋਨੀ ਬੈਕਸਾਈਡ ਮਾਲਵਾ ਕਾਟਨ ਮਿੱਲ ਬਰਨਾਲਾ ਵਿੱਚ ਬਣੇ ਅਧੂਰੇ ਮਕਾਨ ਵਿੱਚ ਕਿਸੇ ਮਾਰੂ ਹਥਿਆਰ ਨਾਲ ਗੰਭੀਰ ਸੱਟਾ ਮਾਰ ਕੇ ਕਤਲ ਕੀਤਾ ਹੈ ।

       ਡੀਐਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ 24 ਫਰਵਰੀ ਦੀ ਸ਼ਾਮ ਨੂੰ ਪੁਲਿਸ ਨੂੰ ਰਾਕੇਸ਼ ਕੁਮਾਰ ਦੀ ਲਾਸ਼ ਉਕਤ ਜਗ੍ਹਾ ਤੋਂ ਬਰਾਮਦ ਹੋਈ ਸੀ। ਜਿਸ ਦੇ ਪਰਿਵਾਰ ਦਾ ਪਤਾ ਕਰਕੇ,ਉਨ੍ਹਾਂ ਨੂੰ ਬੁਲਾਇਆ ਗਿਆ। ਡੀਐਸਪੀ ਨੇ ਦੱਸਿਆ ਕਿ ਥਾਣਾ ਸਿਟੀ 2 ਬਰਨਾਲਾ ਵਿਖੇ ਪੁਲਿਸ ਨੇ ਮ੍ਰਿਤਕ ਦੀ ਭੈਣ ਸੁਨੀਤਾ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਕਿਰਨਪਾਲ ਸਿੰਘ ਕਿਰਨੀ ਅਤੇ ਸ਼ਿਵ ਕੁਮਾਰ ਟੁਨਟੁਨ ਦੇ ਖਿਲਾਫ ਹੱਤਿਆ ਦੇ ਜੁਰਮ  ਵਿੱਚ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਐਸਐਚਉ ਮੁਨੀਸ਼ ਕੁਮਾਰ ਨੂੰ ਸੌਂਪ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!