ਹਜ਼ਾਰਾਂ ਕਿਸਾਨਾਂ ਨੇ ਵੋਟ ਬਾਈਕਾਟ ਦਾ ਨਾਅਰਾ ਕੀਤਾ ਬੁਲੰਦ
ਪਰਦੀਪ ਕਸਬਾ, ਮੋਗਾ, 12 ਫ਼ਰਵਰੀ 2022
ਮੋਗਾ ਦਾਣਾ ਮੰਡੀ ਵਿੱਚ ਚੋਣ ਬਾਈਕਾਟ ਰੈਲੀ। ਚੋਣ ਬਾਈਕਾਟ ਸਾਂਝੀ ਮੁਹਿੰਮ ਕਮੇਟੀ ਪੰਜਾਬ’ ਵੱਲੋਂ ਵੋਟ ਬਾਈਕਾਟ ਦਾ ਨਾਅਰਾ ਬੁਲੰਦ ਕਰਨ ਲਈ ਅੱਜ ਮੋਗਾ ਦੀ ਦਾਣਾ ਮੰਡੀ ਵਿੱਚ ਸ਼ਵਿੰਦਰਪਾਲ ਸਿੰਘ, ਹਰਪਾਲ ਸੰਘਾ,ਸੁਖਮੰਦਰ ਸਿੰਘ ਬਠਿੰਡਾ,ਹਰਜੀਤ ਜੈਤੋ,ਲਖਵੀਰ ਲੌਗੋਵਾਲ, ਗਗਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜ਼ਿਕਰਯੋਗ ਹੈ ਕਿ ਚੋਣ ਬਾਈਕਾਟ ਸਾਂਝੀ ਮੁਹਿੰਮ ਕਮੇਟੀ ਪੰਜਾਬ ਵਿੱਚ ਪੰਜਾਬ ਦੀਆਂ ਸੱਤ ਇਨਕਲਾਬੀ ਜਥੇਬੰਦੀਆਂ ਲੋਕ ਸੰਗਰਾਮ ਮੋਰਚਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਅਜਾਦ ਕਿਸਾਨ ਕਮੇਟੀ ਦੋਆਬਾ,ਇਨਕਲਾਬੀ ਗਰੁੱਪ ਮਖੂ, ਐੱਸ. ਐੱਫ. ਐੱਸ. ਅਤੇ ਡੀ. ਐੱਸ. ਓ. ਪੰਜਾਬ ਸ਼ਾਮਿਲ ਹਨ। ਲੋਕਾਂ ਨੂੰ ਅਖੌਤੀ ਆਜ਼ਾਦੀ ਦਾ ਨਾਅਰਾ ਲਾਕੇ ਵੋਟ ਤੰਤਰ ਵਿੱਚ ਉਲਝਾਈ ਰੱਖਣ ਵਾਲੇ ਸਿਸਟਮ ਨੂੰ ਨਕਾਰਨ ਲਈ ਇਹਨਾਂ ਜਥੇਬੰਦੀਆਂ ਵੱਲੋਂ ਬਾਈਕਾਟ ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ। ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ,ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਕੇਪੀਐੱਮਯੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ,ਅਜਾਦ ਕਿਸਾਨ ਕਮੇਟੀ ਦੋਆਬਾ ਦੇ ਹਰਪਾਲ ਸਿੰਘ ਸੰਘਾ ,ਇਨਕਲਾਬੀ ਗਰੁੱਪ ਮੱਖੂ ਦੇ ਨਗਿੰਦਰਪਾਲ, ਗਗਨਦੀਪ ਆਗੂ ਐੱਸ ਐੱਫ ਐੱਸ ਅਤੇ ਗੁਰਵਿੰਦਰ ਸਿੰਘ ਆਗੂ ਡੀ ਐੱਸ ਓ ਪੰਜਾਬ, ਨੌਜਵਾਨ ਕਿਸਾਨ ਵਿੰਗ ਦੇ ਆਗੂ ਬਲਦੀਪ ਸਿੰਘ, ਔਰਤ ਵਿੰਗ ਆਗੂ ਸੁਖਵਿੰਦਰ ਕੌਰ ਨੇ ਇਥੇ ਜੁੜੇ ਇਕੱਠ ਨੂੰ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਇਹ ਸਿਸਟਮ ਕਾਰਪੋਰੇਟ ਘਰਾਣਿਆਂ, ਸਾਮਰਾਜੀ ਕੰਪਨੀਆਂ ਅਤੇ ਦਲਾਲਾਂ ਦੁਆਰਾ ਸਿਰਜਿਆ ਗਿਆ ਹੈ, ਜਿਸ ਵਿਚ ਹਰੇਕ ਮਿਹਨਤੀ ਤਬਕੇ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਸਾਮਰਾਜੀ ਕੰਪਨੀਆਂ ਦੇ ਮਾਲਕ ਅਤੇ ਦਲਾਲ ਪੂੰਜੀਪਤੀ ਘਰਾਣੇ ਲਗਾਤਾਰ ਅਮੀਰ ਹੁੰਦੇ ਜਾ ਰਹੇ ਹਨ ਅਤੇ ਉਹ ਮਿਹਨਤਕਸ਼ ਤਬਕੇ ਨੂੰ ਜ਼ਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਰਹੇ ਹਨ। ਕਿਸਾਨੀ ਦੀ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ ਅਤੇ ਹਰੀ ਕ੍ਰਾਂਤੀ ਕਿਸਾਨਾਂ ਨੂੰ ਲਗਾਤਾਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ। ਮੁਲਾਜ਼ਮਾਂ ਤੋਂ ਦਿਨ ਰਾਤ ਕੰਮ ਲਿਆ ਜਾ ਰਿਹਾ ਹੈ ਅਤੇ ਉਹ ਲਗਾਤਾਰ ਕੰਪਨੀਆਂ ਦੇ ਧੱਕੇ ਚੜ੍ਹ ਰਹੇ ਹਨ। ਇਸ ਲੋਟੂ ਅਤੇ ਫਾਸ਼ੀਵਾਦੀ ਨਿਜ਼ਾਮ ਵਿਚ ਨੌਜਵਾਨਾਂ ਨੂੰ ਝੂਠੇ ਲਾਰੇ ਲਾ ਕੇ ਭਰਮਾਇਆ ਜਾ ਰਿਹਾ ਹੈ ਅਤੇ ਨੌਜਵਾਨ ਇਸ ਸਿਸਟਮ ਤੋਂ ਅੱਕੇ ਹੋਏ ਜਾਂ ਨਸ਼ਿਆਂ ਵੱਲ ਧੱਕੇ ਜਾ ਰਹੇ ਹਨ ਜਾਂ ਵਿਦੇਸ਼ਾਂ ਵੱਲ ਜਾਣ ਲਈ ਮਜ਼ਬੂਰ ਹੋ ਰਹੇ ਹਨ। ਅੰਤ ਵਿਚ ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਵੱਲੋਂ ਇਸ ਲੋਟੂ ਅਤੇ ਫਾਸ਼ੀਵਾਦੀ ਸਿਸਟਮ ਦਾ ਇਨਕਲਾਬੀ ਬਦਲ ਸੁਝਾਇਆ ਅਤੇ ਲੋਕ ਰਾਜ ਉਸਾਰਨ ਲਈ ਇਕੱਠੇ ਹੋਣ ਦਾ ਹੋਕਾ ਦਿੱਤਾ।ਇਕੱਠ ਨੇ ਲਖਮੀਰਪੁਰ ਕਾਂਡ ਅਤੇ ਕਰਨਾਟਕ ਵਿਚ ਮੁਸਲਿਮ ਲੜਕੀਆਂ ਲਈ ਇਨਸਾਫ, ਕਸ਼ਮੀਰੀ ਪੱਤਰਕਾਰ ਫਾਹਦ ਸ਼ਾਹ ,ਸਿੱਖ ਬੰਦੀਆਂ ਅਤੇ ਬੁਧੀਜੀਵੀਆਂ ਦੀ ਤੁਰੰਤ ਰਿਹਾਈ, ਦਿੱਲੀ ਕਿਸਾਨ ਘੋਲ ਦੀਆਂ ਬਕਾਇਆ ਮੰਗਾਂ, ਕਿਸਾਨਾਂ ਮਜਦੂਰਾਂ ਦੇ ਕਰਜਾ ਖਾਤਮੇ ਅਤੇ ਛੋਟੇ ਬੱਚਿਆਂ ਦੇ ਸਕੂਲ ਤੁਰੰਤ ਖੋਲਣ ਦੇ ਮਤੇ ਪਾਸ ਕੀਤੇ। ਸਟੇਜ ਸੈਕਟਰੀ ਦੀ ਭੂਮਿਕਾ ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਅਤੇ ਕੇਪੀਐੱਮਯੂ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝ