ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਪਟਿਆਲਾ-ਚੀਕਾ ਸੜਕ ‘ਤੇ ਦੋ ਘੰਟੇ ਦਾ ਚੱਕਾ ਜਾਮ
ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਦੀ ਮੰਗ
*ਨੁਕਸਾਨੇ ਗਏ ਨਰਮੇ ਦਾ ਮੁਆਵਜਾ, ਗੰਨੇ ਦੀ ਫਸਲ ਦੇ ਬਕਾਏ, ਬਾਰਿਸ਼ ਕਾਰਨ ਆਲੂ ਦੀ ਨੁਕਸਾਨੀ ਗਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਜਾਰੀ ਕਰਵਾਉਣ ਦੀ ਮੰਗ ,
ਪ੍ਰਦੀਪ ਕਸਬਾ, ਪਟਿਆਲਾ, 7 ਫ਼ਰਵਰੀ 2022
ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸਾਂਝੇ ਸੱਦੇ ਤਹਿਤ ਪਿੰਡ ਪੰਜੋਲਾ ਵਿਖੇ ਅੱਜ ਪਟਿਆਲਾ-ਚੀਕਾ ਸੜਕ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮੁਕੰਮਲ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਮੁਖਤਿਆਰ ਸਿੰਘ ਕੱਕੇਪੁਰ, ਬਲਜੀਤ ਸਿੰਘ ਪੰਜੋਲਾ, ਸੁਖਵਿੰਦਰ ਸਿੰਘ ਭਾਨਰਾ, ਹਰਦਿਆਲ ਸਿੰਘ, ਦਰਸ਼ਨ ਸਿੰਘ ਮਰਦਾਂਹੇੜੀ, ਕਿਰਤੀ ਕਿਸਾਨ ਯੂਨੀਅਨ ਦੇ ਦਵਿੰਦਰ ਸਿੰਘ ਪੂਨੀਆ ਅਤੇ ਸੁਰਿੰਦਰ ਸਿੰਘ ਖ਼ਾਲਸਾ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਬਲਾਕ ਆਗੂ ਜਗਜੀਤ ਸਿੰਘ ਜਟਾਣਾ, ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਰੋਸ ਮੁਜ਼ਾਹਰੇ ਦੌਰਾਨ ਕਿਸਾਨ ਆਗੂ ਬਲਜਿੰਦਰ ਸਿੰਘ ਅਲੀਪੁਰ, ਮਨਜਿੰਦਰ ਸਿੰਘ ਪੰਜੋਲਾ, ਪਰਮਜੀਤ ਸਿੰਘ, ਜਸਕਰਨ ਸਿੰਘ, ਅਧਿਆਪਕ ਆਗੂ ਅਮਨਦੀਪ ਸਿੰਘ ਦੇਵੀਗਡ਼੍ਹ, ਕ੍ਰਿਸ਼ਨ ਚੌਹਾਨਕੇ, ਭੁਪਿੰਦਰ ਸਿੰਘ ਮਰਦਾਂਹੇਡ਼ੀ, ਹਰਗੋਪਾਲ ਸਿੰਘ, ਕਿਸਾਨ ਆਗੂ ਬਲਵੀਰ ਸਿੰਘ ਮਵੀ ਸੱਪਾਂ, ਕੁੁਲਵੀਰ ਪੰਜੋਲਾ, ਪਵਨ ਕੁਮਾਰ ਪੰਜੋਲਾ, ਸਤਨਾਮ ਸਿੰਘ, ਜਗਪਾਲ ਸਿੰਘ, ਉਨੱਤਰ ਸਿੰਘ, ਕੇਸਰ ਸਿੰਘ ਚੂਡ਼ਪੁਰ ਅਤੇ ਮਹਿੰਦਰ ਸਿੰਘ ਮਰਦਾਂਹੇਡ਼ੀ ਆਦਿ ਵੀ ਮੌਜੂਦ ਰਹੇ।