C M O ਔਲਖ ਦੀ ਬਦਲੀ ਤੋਂ ਫੈਲਿਆ ਰੋਹ, ਹਸਪਤਾਲ ‘ਚ O P D ਸੇਵਾਂਵਾ ਠੱਪ

Advertisement
Spread information

ਐਸ.ਐਮ.ਉ ਔਲਖ ਦੀ ਬਦਲੀ ਦੇ ਵਿਰੁੱਧ ਖੋਲ੍ਹਿਆ ਸਿਵਲ ਹਸਪਤਾਲ ਬਚਾਓ ਕਮੇਟੀ ਨੇ ਵੀ ਮੋਰਚਾ


ਹਰਿੰਦਰ ਨਿੱਕਾ , ਬਰਨਾਲਾ 23 ਦਸੰਬਰ 2021

    ਸਿਵਲ ਹਸਪਤਾਲ ‘ਚ ਹੱਡੀਆਂ ਦੇ ਮਾਹਿਰ 2 ਡਾਕਟਰਾਂ ਦੇ ਕਥਿਤ ਭ੍ਰਿਸ਼ਟਾਚਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਸਖਤ ਰੁੱਖ ਅਪਣਾਉਣ ਵਾਲੇ ਜਿਲ੍ਹੇ ਦੇ ਸਿਵਲ ਸਰਜਨ ਤੇ ਲੋਕਪ੍ਰਿਯ ਡਾਕਟਰ ਜਸਵੀਰ ਸਿੰਘ ਔਲਖ ਦੀ ਬਦਲੀ ਦੇ ਹੁਕਮ ਨਾਲ ਲੋਕਾਂ ਵਿੱਚ ਕਾਫੀ ਰੋਹ ਫੈਲ ਗਿਆ ਹੈ। ਬਦਲੀ ਦਾ ਪੱਤਰ ਆਉਂਦਿਆਂ ਹੀ ਜਿਲ੍ਹੇ ਦੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰੋਸ ਵਜੋਂ ਹੜਤਾਲ ਕਰਕੇ, ਉ.ਪੀ.ਡੀ. ਸੇਵਾਂਵਾ ਠੱਪ ਕਰ ਦਿੱਤੀਆਂ। ਜਦੋਂ ਕਿ ਲੋਕ ਹਿੱਤ ਲਈ ਹਮੇਸ਼ਾਂ ਮੈਦਾਨ ਵਿੱਚ ਨਿੱਤਰਨ ਵਾਲੀ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਨੇ ਵੀ ਸਿਹਤ ਵਿਭਾਗ ਦੀ ਕਾਰਵਾਈ ਨੂੰ ਮੋੜਾ ਦੇਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਲੋਕਾਂ ਦੇ ਰੋਹ ਦਾ ਖਾਮਿਆਜ਼ਾ ਆਉਣ ਵਾਲੀਆਂ ਚੋਣਾਂ ‘ਚ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ।

Advertisement

ਸਿਵਲ ਹਸਪਤਾਲ ਬਚਾਓ ਕਮੇਟੀ ਨੇ ਕੀਤੀ ਹੰਗਾਮੀ ਮੀਟਿੰਗ

    ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੀ ਹੰਗਾਮੀ ਮੀਟਿੰਗ ਅੱਜ ਸਿਵਲ ਹਸਪਤਾਲ ਦੇ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ 2020-2021 ਦੌਰਾਨ ਦੋ ਹੱਡੀਆਂ ਦੇ ਡਾਕਟਰ ਅੰਸ਼ੁਲ ਗਰਗ ਅਤੇ ਹਰੀਸ਼ ਮਿੱਤਲ ਤਾਇਨਾਤ ਰਹੇ ਡਾਕਟਰਾਂ ਵੱਲੋਂ ਗੰਭੀਰ ਸਾਜਿਸ਼ ਤਹਿਤ ਸਿਵਲ ਸਰਜਨ ਡਾ ਜਸਵੀਰ ਸਿੰਘ ਔਲਖ ਦੀ ਕਰਵਾਈ ਗਈ ਬਦਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਵਿੱਚ ਗਿਆ। ਉਕਤ ਦੋਵਾਂ ਡਾਕਟਰਾਂ ਤੇ ਕਥਿਤ ਦੋਸ਼ ਹੈ ਕਿ ਉਨਾਂ ਮਰੀਜ਼ਾਂ ਦੀ ਸਿਹਤ ਨਾਲ ਇਲਾਜ ਦੌਰਾਨ ਖਿਲਵਾੜ ਕੀਤਾ ਸੀ। ਜਿਸ ਬਾਰੇ ਸਿਵਲ ਹਸਪਤਾਲ ਬਚਾਓ ਕਮੇਟੀ ਵੱਲੋਂ ਡੀਸੀ ਦਫਤਰ ਬਰਨਾਲਾ ਅਤੇ ਸਿਵਲ ਸਰਜਨ ਬਰਨਾਲਾ ਕੋਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਦੋਵੇਂ ਡਾਕਟਰਾਂ ਖਿਲਾਫ਼ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਉਨਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਰ 22/12/2021 ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਦੋਵੇਂ ਹੱਡੀਆਂ ਦੇ ਡਾਕਟਰਾਂ ਨੂੰ ਇੱਕਪਾਸੜ ਪੜਤਾਲ ਰਾਹੀਂ ਦੋਸ਼ ਮੁਕਤ ਕਰਾਰ ਦੇ ਕੇ ਬਹਾਲ ਕਰਨ ਉਪਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਉਲਟਾ ਡਾ. ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੂੰ ਬਦਲੀ ਕਰਕੇ ਚੰਡੀਗੜ੍ਹ ਤੈਨਾਤ ਕਰ ਦਿੱਤਾ ਹੈ।

ਗੰਭੀਰ ਸਾਜਿਸ਼ ਦੀ ਆ ਰਹੀ ਬੋਅ, ਵਿਜੀਲੈਂਸ ਤੋਂ ਹੋਵੇ ਜਾਂਚ

ਸਿਵਲ ਹਸਪਤਾਲ ਬਚਾਓ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਝ ਕਿਸੇ ਗੰਭੀਰ ਸਾਜਿਸ਼ ਤਹਿਤ ਕੀਤਾ ਗਿਆ ਹੈ। ਕਮੇਟੀ ਨੇ ਮੰਗ ਕੀਤੀ ਕਿ ਦੋਵੇਂ ਹੱਡੀਆਂ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਇਲਾਜ਼ ਦੌਰਾਨ ਕੀਤੇ ਖਿਲਵਾੜ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਅਤੇ ਡਾਕਟਰ ਜਸਵੀਰ ਸਿੰਘ ਔਲਖ ਦੀ ਕੀਤੀ ਗਈ ਨਜਾਇਜ਼ ਬਦਲੀ ਤੁਰੰਤ ਰੱਦ ਕੀਤੀ ਜਾਵੇ।

ਜਿਸ ਅਧਿਕਾਰੀ ਦੇ ਸਮੇਂ ਹੋਇਆ ਘੋਟਾਲਾ, ਹੁਣ ਉਸਨੇ ਹੀ ਕੀਤੀ ਜਾਂਚ !

    ਵਰਨਣਯੋਗ ਹੈ ਕਿ ਦੋਵੇਂ ਡਾਕਟਰਾਂ ਵੱਲੋਂ ਕੀਤਾ ਗਿਆ ਕਥਿਤ ਘੋਟਾਲਾ 2020-21 ਦੌਰਾਨ ਤਾਇਨਾਤ ਰਹੇ ਸਿਵਲ ਸਰਜਨ ਡਾ ਗੁਰਿੰਦਰਬੀਰ ਸਿੰਘ ਦੇ ਸਮੇਂ ਹੋਇਆ ਦੱਸਿਆ ਜਾ ਰਿਹਾ ਹੈ। ਪਰੰਤੂ ਉਹੀ ਕਥਿਤ ਘੋਟਾਲੇ ਦੀ ਜਾਂਚ ਵੀ ਪੜਤਾਲ ਅਫ਼ਸਰ ਦੇ ਤੌਰ ਤੇ ਡਾ ਗੁਰਿੰਦਰਬੀਰ ਸਿੰਘ ਨੇ ਹੀ ਕੀਤੀ ਹੈ। ਜਿੰਨ੍ਹਾਂ ਐਸਐਮਉ ਦੀ ਰਿਪੋਰਟ ਦੇ ਅਧਾਰ ਤੇ ਸਿਵਲ ਸਰਜਨ ਔਲਖ ਵੱਲੋਂ ਦੋਵੇਂ ਡਾਕਟਰਾਂ ਖਿਲਾਫ ਐਫ.ਆਈ.ਆਰ. ਦਰਜ਼ ਕਰਨ ਦੀ ਸਿਫਾਰਿਸ਼ ਕਰਕੇ ਆਲ੍ਹਾ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਸੀ। ਜਿੰਨਾਂ ਸਿਵਲ ਸਰਜਨ ਦੀ ਰਿਪੋਰਟ ਤੇ ਸਿਫਾਰਸ਼ ਨੂੰ ਨਜਰਅੰਦਾਜ ਕਰਦਿਆਂ ਦੋਵੇਂ ਡਾਕਟਰਾਂ ਨੂੰ ਬਹਾਲ ਕਰਨ ਅਤੇ ਕਾਰਵਾਈ ਦੀ ਸਿਫਾਰਸ਼ ਕਰਨ ਵਾਲੇ ਸਿਵਲ ਸਰਜਨ ਔਲਖ ਨੂੰ ਸਜ਼ਾ ਦਿੰਦੇ ਹੋਏ, ਉਨਾਂ ਦੀ ਬਦਲੀ ਸਿਹਤ ਵਿਭਾਗ ਦੇ ਚੰਡੀਗੜ੍ਹ ਦਫਤਰ ਵਿਖੇ ਕਰ ਦਿੱਤੀ ਹੈ। ਸਿਵਲ ਹਸਪਤਾਲ ਬਚਾਓ ਕਮੇਟੀ ਦੇ ਆਗੂਆਂ ਨੇ ਪੜਤਾਲੀਆ ਅਫਸਰ ਡਾ ਗੁਰਿੰਦਰਬੀਰ ਸਿੰਘ ਦੀ ਇਸ ਮਾਮਲੇ ਵਿੱਚ ਨਿਭਾਈ ਭੂਮਿਕਾ ਦੀ ਵੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਹਫਤੇ ਵਿੱਚ ਇਨਸਾਫ ਨਾ ਮਿਲਿਆ ਤਾਂ,,

      ਸਿਵਲ ਹਸਪਤਾਲ ਬਚਾਓ ਕਮੇਟੀ ਨੇ ਜਿਲ੍ਹਾ ਪ੍ਰਸ਼ਾਸ਼ਨ ਰਾਹੀਂ ਸਰਕਾਰ ਪਾਸੋਂ 7 ਦਿਨਾਂ ਦੇ ਅੰਦਰ-ਅੰਦਰ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਕਰਨ ਲਈ ਚਿਤਾਵਨੀ ਵੀ ਦਿੱਤੀ ਹੈ । ਇਸ ਮੌਕੇ ਬਲਵੰਤ ਸਿੰਘ ਉੱਪਲੀ, ਨਰਾਇਣ ਦੱਤ, ਮੇਲਾ ਸਿੰਘ ਕੱਟੂ, ਖੁਸ਼ੀਆ ਸਿੰਘ, ਮਲਕੀਤ ਸਿੰਘ ਈਨਾ,ਜਗਰਾਜ ਸਿੰਘ ਹਰਦਾਸਪੁਰਾ, ਡਾ ਸੁਖਵਿੰਦਰ ਸਿੰਘ ਮਾਨ, ਗੁਰਮੀਤ ਸਿੰਘ ਸੁਖਪੁਰਾ, ਹਰਚਰਨ ਸਿੰਘ ਚਹਿਲ, ਹਰਜੀਤ ਸਿੰਘ, ਰਾਮ ਸਿੰਘ, ਜਗਰਾਜ ਰਾਮਾ,ਅਮਰਜੀਤ ਕੌਰ, ਪਰੇਮਪਾਲ ਕੌਰ, ਸਾਹਿਬ ਸਿੰਘ ਬਡਬਰ, ਡਾ ਪਾਲ, ਭਗਤ ਸਿੰਘ ਛੰਨਾਂ, ਬੁੱਕਣ ਸਿੰਘ ਸੱਦੋਵਾਲ ਆਦਿ ਆਗੂਆਂ ਨੇ ਡੀਸੀ ਬਰਨਾਲਾ ਦੇ ਚੰਡੀਗੜ੍ਹ ਹੋਣ ਕਾਰਨ ਐਸਡੀਐਮ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ।

Advertisement
Advertisement
Advertisement
Advertisement
Advertisement
error: Content is protected !!