ਸੁਵਿਧਾ ਕੈਂਪਾਂ ’ਚ ਜ਼ਿਲਾ ਵਾਸੀਆਂ ਨੇ ਲਿਆ ਸਰਕਾਰੀ ਸਕੀਮਾਂ ਦਾ ਲਾਭ
- ਬਾਬਾ ਕਾਲਾ ਮਹਿਰ ਸਟੇਡੀਅਮ ਤੇ ਤਹਿਸੀਲ ਕੰਪਲੈਕਸ ਤਪਾ ’ਚ 17 ਨੂੰ ਵੀ ਲੱਗਣਗੇ ਕੈਂਪ
ਰਵੀ ਸੈਣ,ਬਰਨਾਲਾ/ਤਪਾ, 16 ਦਸੰਬਰ 2021
ਪੰਜਾਬ ਸਰਕਾਰ ਵੱਲੋਂ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਇੱਕੋ ਛੱਤ ਥੱਲੇ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਸੁਵਿਧਾ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਅੱਜ ਇੱਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਅਤੇ ਤਹਿਸੀਲ ਕੰਪਲੈਕਸ ਤਪਾ ਵਿਖੇ ਕੈਂਪ ਲਾਏ ਗਏ, ਜੋ ਭਲਕੇ ਵੀ ਜਾਰੀ ਰਹਿਣਗੇ।
ਇਨਾਂ ਕੈਂਪਾਂ ਵਿੱਚ ਵਿਚ ਵੱਖ ਵੱਖ ਵਿਭਾਗਾਂ ਵੱੱਲੋਂ ਸਕੀਮਾਂ ਸਬੰੰਧੀ ਸਟਾਲ ਲਾਏ ਗਏ, ਜਿਨਾਂ ਦਾ ਜਾਇਜ਼ਾ ਬਰਨਾਲਾ ਵਿਖੇ ਐਸਡੀਐਮ ਬਰਨਾਲਾ ਸ੍ਰੀ ਵਰਜੀਤ ਵਾਲੀਆ ਅਤੇ ਤਪਾ ਵਿਖੇ ਐਸਡੀਐਮ ਸਿਮਰਪ੍ਰੀਤ ਕੌਰ ਨੇ ਲਿਆ। ਇਸ ਮੌਕੇ ਉਨਾਂ ਵੱਖ ਵੱਖ ਵਿਭਾਗਾਂ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਸਕੀਮ ਲਈ ਅਪਲਾਈ ਕਰਨ ਵਿਚ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਦਫਤਰ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਸਿਹਤ ਵਿਭਾਗ ਬਰਨਾਲਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਖਾਧ ਤੇ ਸਿਵਲ ਸਪਲਾਈ ਵਿਭਾਗ, ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਬੀਡੀਪੀਓ ਦਫਤਰ ਤੋਂ ਇਲਾਵਾ ਹੋਰ ਵਿਭਾਗਾਂ ਵੱਲੋਂ ਸਕੀਮਾਂ ਬਾਰੇ ਸਟਾਲ ਲਾਏ ਗਏ।