ਸੰਯੁਕਤ ਕਿਸਾਨ ਮੋਰਚਾ

Advertisement
Spread information
ਸੰਯੁਕਤ ਕਿਸਾਨ ਮੋਰਚਾ
  • ਪਰਬੰਧਕਾਂ ਦਾ ਪੂਰਾ ਦਿਨ ਪੱਕੇ ਮੋਰਚੇ ਦੇ ਸਮਾਨ ਦੀ ਸਾਂਭ ਸੰਭਾਲ ਵਿੱਚ ਲੰਘਿਆ
  • ਖੇਤੀ ਕਾਨੂੰਨ ਰੱਦ ਕਰਵਾਉਣ ਦੀ  ਲੜਾਈ ਜਿੱਤੀ ਹੈ, ਖੇਤੀ ਕਿੱਤੇ ਨੂੰ ਲਾਹੇਬੰਦਾ ਬਣਾਉਣ ਦੀ ਲੰਬੀ ਜੰਗ ਅਜੇ ਜਾਰੀ ਹੈ

ਸੋਨੀ ਪਨੇਸਰ,ਬਰਨਾਲਾ: 16  ਦਸੰਬਰ, 2021 
       ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦਾ ਕੱਲ੍ਹ ਆਖਰੀ ਦਿਨ ਸੀ। ਅੱਜ ਵੀ ਇਸ 441 ਦਿਨ ਲਗਾਤਾਰ ਚੱਲੇ ਧਰਨੇ ਨੂੰ ਸਫਲ ਬਨਾਉਣ ਵਾਲੀ ਆਗੂ ਟੀਮ ਦਾ ਪੂਰਾ ਦਿਨ ਟੈਂਟ, ਲੰਗਰ, ਪੰਡਾਲ, ਕੁਰਸੀਆਂ, ਦਰੀਆਂ ਦੀ ਸਾਂਭ ਸੰਭਾਲ ਵਿੱਚ ਰੁਝੇਵਿਆਂ ਭਰਪੂਰ ਰਿਹਾ। ਇਸ ਸਮੇਂ ਬਾਬੂ ਸਿੰਘ ਖੁੱਡੀਕਲਾਂ, ਬਲਵੰਤ ਸਿੰਘ ਠੀਕਰੀਵਾਲਾ,ਜਗਤਾਰ ਸਿੰਘ,ਗੁਰਦੀਪ ਸਿੰਘ,  ਸੁਰਿੰਦਰ ਸਿੰਘ ਹੰਢਿਆਇਆ,ਗੁਰਨਾਮ ਸਿੰਘ ਠੀਕਰੀਵਾਲਾ ਨੇ ਹਾਜਰ ਪਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਇਹ ਧਰਨਾ ਬੀਤੇ ਕੱਲ੍ਹ ਖਤਮ ਕਰ ਦਿੱਤਾ ਸੀ ਪਰ ਅਸੀਂ ਅਜੇ ਸਿਰਫ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀ ਇਹ ਲੜਾਈ ਹੀ ਜਿੱਤੀ ਹੈ,ਖੇਤੀ ਨੂੰ ਲਾਹੇਬੰਦਾ ਕਿੱਤਾ ਬਣਾਉਣ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੂਰੀ ਤਰ੍ਹਾਂ ਪੁੱਠਾ ਗੇੜਾ ਦੇਣ ਦੀ ਲੰਬੀ ਜੰਗ ਅਜੇ ਬਾਕੀ ਹੈ। 
   ਆਗੂਆਂ ਨੇ ਇੰਨੇ ਲੰਬੇ ਅਰਸੇ ਲਈ ਧਰਨੇ ਵਿੱਚ ਜਾਬਤਾਬੱਧ ਸ਼ਮੂਲੀਅਤ ਲਈ ਸਭ ਧਰਨਾਕਾਰੀਆਂ ਦਾ ਧੰਨਵਾਦ ਕੀਤਾ। ਬੀਬੀਆਂ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਇਸ ਧਰਨੇ ਦੀ ਖਾਸ ਵਿਲੱਖਣਤਾ ਰਹੀ ਹੈ। ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਧਰਨਾਕਾਰੀਆਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਨਗੇ। ਸਾਨੂੰ ਪਿੰਡਾਂ ਵਿੱਚ ਵੀ ਆਪਣਾ ਏਕਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਆਖੀਰ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਧਰਨਾਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
Advertisement
Advertisement
Advertisement
Advertisement
Advertisement
error: Content is protected !!