ਸਰਕਾਰ ਵੱਲੋਂ ਤਿੰਨ ਅਲਾਊਂਸ ਬੰਦ ਕਰਨ ‘ਤੇ ਮੁਲਾਜਮਾਂ ਵੱਲੋਂ ਤਿੱਖਾ ਸੰਘਰਸ਼
ਰਘਬੀਰ ਹੈਪੀ,ਬਰਨਾਲਾ,16 ਦਸੰਬਰ 2021
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਜ਼ਿਲ੍ਹਾ ਬਰਨਾਲਾ ਦੇ ਦਫ਼ਤਰ ਡਿਪਟੀ ਕਮਿਸ਼ਨਰ ਦੇ ਗੇਟ ਅੱਗੇ ਭਰਵੀਂ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਬਰਨਾਲਾ ਦੇ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਨਾਲ ਜਬਰ ਕਰਨ ‘ਤੇ ਉਤਰ ਆਈ ਹੈ। ਇਸ ਦੀ ਤਾਜਾ ਮਿਸਾਲ ਪੰਜਾਬ ਸਰਕਾਰ ਤਿੰਨ ਪੱਤਰ ਜਾਰੀ ਕਰਕੇ ਪੇਂਡੂ ਭੱਤਾ, ਫਿਕਸ ਟਰੈਵਲਿੰਗ ਅਲਾਊਂਸ ਅਤੇ ਏ.ਸੀ.ਪੀ ਸਕੀਮ ਨੂੰ ਬੰਦ ਕਰਕੇ ਦਿੱਤੀ ਹੈ।ਇਸ ਮੌਕੇ ਸਰਪ੍ਰਸਤ ਬੂਟਾ ਸਿੰਘ, ਦਰਸ਼ਨ ਸਿੰਘ ਗੁਰੂ ਪਟਵਾਰੀ, ਅਜੀਤਵਾਲ ਸਿੰਘ ਕਾਨੂੰਗੋ, ਮਾ: ਪਰਮਿੰਦਰ ਸਿੰਘ, ਨਿਰਮਲ ਸਿੰਘ ਡੀ.ਸੀ. ਦਫ਼ਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅਜਿਹੇ ਦਮਨਕਾਰੀ ਪੱਤਰ ਤੁਰੰਤ ਰੱਦ ਨਹੀਂ ਕਰਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੱਖਾਂ ਮੁਲਾਜਮਾਂ ਦਾ ਗੁੱਸਾ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਉਖੇੜ ਕੇ ਰੱਖ ਦੇਵੇਗਾ। ਜ਼ਿਲ੍ਹਾ ਬਰਨਾਲਾ ਵੱਲੋਂ ਆਪਣੀ ਹਾਈ ਕਮਾਂਡ ਨੂੰ ਤਿੱਖੇ ਸੰਘਰਸ਼ ਕਰਨ ਦੀ ਅਪੀਲ ਕੀਤੀ।ਇਸ ਰੈਲੀ ਵਿੱਚ ਮੁਲਾਜਮਾਂ ਭਰਵੀਂ ਗਿਣਤੀ ਵਿੱਚ ਸ਼ਾਮਿਲ ਹੋਏ।