ਦਿੱਲੀ ਮੋਰਚਿਆਂ ਤੋਂ ਪਰਤੇ ਯੋਧਿਆਂ ਦਾ ਪਿੰਡ-ਪਿੰਡ ਸ਼ਾਨਦਾਰ ਸਵਾਗਤ
- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਕਿਸਾਨਾਂ, ਮਜਦੂਰਾਂ, ਔਰਤਾਂ, ਨੌਜਵਾਨਾਂ ਦਾ ਸੈਲਾਬ
- ਢੋਲਾਂ ਦੇ ਡੱਗਿਆਂ ‘ਤੇ ਘੰਟਿਆਂ ਬੱਧੀ ਪੈਂਦਾ ਰਹੇ ਭੰਗੜੇ; ਬੀਬੀਆਂ ਨੱਚ ਨੱਚ ਦੂਹਰੀਆਂ ਹੋਈਆਂ; ਗਿੱਧੇ ਦੀਆਂ ਬੋਲੀਆਂ ਨੂੰ ਚਾੜ੍ਹਿਆ ਕਿਸਾਨੀ ਸੰਘਰਸ਼ ਦਾ ਰੰਗ ।
ਸੋਨੀ ਪਨੇਸਰ,ਮਹਿਲ ਕਲਾਂ : 13 ਦਸੰਬਰ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੌਜੂਦਾ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਦਿੱਲੀ ਫਤਿਹ ਕਰਕੇ ਵਾਪਸ ਪਰਤਣ ਵਾਲੇ ਜੁਝਾਰੂ ਕਾਫਲਿਆਂ ਦੀ ਘੰਟਿਆਂ ਬੱਧੀ ਬੇਸਬਰੀ ਨਾਲ ਉਡੀਕ ਕਰਦੇ ਰਹੇ। ਦਿੱਲੀ ਮੋਰਚਿਆਂ ਤੋਂ ਅੰਦੋਲਨ ਜਿੱਤ ਕੇ ਆਏ ਯੋਧਿਆਂ ਦਾ ਸੈਂਕੜੇ ਪਿੰਡਾਂ ਵਿੱਚ ਸ਼ਾਨਦਾਰ ਜੋਸ਼ ਭਰਪੂਰ ਸਨਮਾਨ ਸਮਾਗਮ ਕੀਤੇ ਗਏ। ਪਿੰਡਾਂ ਦੇ ਚੌਕਾਂ ਸੱਥਾਂ ਵਿੱਚ ਬਾਅਦ ਦੁਪਿਹਰ ਤੋਂ ਪਹੁੰਚਣੇ ਸ਼ੁਰੂ ਹੋਏ ਜੁਝਾਰੂ ਕਿਸਾਨ ਕਾਫਲਿਆਂ ਦੇ ਸਨਮਾਨ ਸਮਾਗਮਾਂ ਦੀ ਗੂੰਜ ਦੇਰ ਰਾਤ ਤੱਕ ਸੁਣਾਈ ਦਿੰਦੀ ਰਹੀ। ਜਿਉਂ ਹੀ ਦਿੱਲੀ ਤੋਂ ਕਾਫਲੇ ਆਉਣੇ ਸ਼ੁਰੂ ਹੋਏ, ਨੇਤਾਵਾਂ ‘ਤੇ ਫੁੱਲਾਂ ਦੀ ਬਾਰਿਸ਼ ਸ਼ੁਰੂ ਹੋ ਗਈ। ਆਕਾਸ਼ ਗੁੰਜਾਊ ਨਾਹਰਿਆਂ ਤੇ ਢੋਲਾਂ ਦੀ ਧਮਾਲ ਦੌਰਾਨ ਦਿੱਲੀ ਪਰਤੇ ਯੋਧਿਆਂ ਦੇ ਗਲ ਹਾਰਾਂ ਨਾਲ ਲੱਦਣੇ ਸ਼ੁਰੂ ਹੋ ਗਏ। ਹਰ ਕੋਈ ਉਨ੍ਹਾਂ ਦੇ ਹਾਰ ਪਾਉਣ ਅਤੇ ਨਾਲ ਖੜ੍ਹ ਕੇ ਫੋਟੋਆਂ ਖਿਚਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਥੇ ਮੌਜੂਦ ਹਰ ਸ਼ਖਸ ਬਹੁਤ ਲੰਬੇ ਸੰਘਰਸ਼ ਬਾਅਦ ਹਾਸਲ ਕੀਤੀ ਜਿੱਤ ਦੇ ਜਸ਼ਨਾਂ ਦਾ ਪਲ ਪਲ ਬਹੁਤ ਸ਼ਿੱਦਤ ਨਾਲ ਆਤਮਸਾਤ ਕਰਨਾ ਚਾਹੁੰਦਾ ਸੀ। ਕਿਸਾਨ ਬੀਬੀਆਂ ਨੇ ਬਹੁਤ ਲੰਬਾ ਸਮਾਂ ਗਿੱਧਾ ਪਾਇਆ ਅਤੇ ਆਪਣੇ ਗਿੱਧੇ ਦੀਆਂ ਰਿਵਾਇਤੀ ਨੂੰ ਬੋਲੀਆਂ ਨੂੰ ਸੰਘਰਸ਼ੀ ਕਿਸਾਨ ਅੰਦੋਲਨ ਦਾ ਰੰਗ ਚੜਾਇਆ। ਬਹੁਤ ਸਾਰੇ ਪਿੰਡਾਂ ਵਿੱਚ ਦੇਰ ਰਾਤ ਤੱਕ ਗਿੱਧੇ, ਭੰਗੜੇ ਦੇ ਨਾਲ-ਨਾਲ ਡੀਜੇ ਚਲਾਕੇ ਨੌਜਵਾਨਾਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਸਮੇਂ ਕਿਸਾਨੀ ਗੀਤਾਂ ਤੇ ਖੂਬ ਭੰਗੜੇ ਪਾਏ ਗਏ। ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਗਈ।
ਇਸ ਭਾਵੁਕ ਤੇ ਜੋਸ਼ੀਲੇ ਮਾਹੌਲ ਵਿੱਚ ਮਨਜੀਤ ਧਨੇਰ, ਬਲਵੰਤ ਉੱਪਲੀ, ਨਰਾਇਣ ਦੱਤ, ਜਗਰਾਜ ਹਰਦਾਸਪੁਰਾ, ਮਲਕੀਤ ਈਨਾ,ਅਮਰਜੀਤ ਠੁੱਲੀਵਾਲ,ਗੁਰਮੇਲ ਠੁੱਲੀਵਾਲ,ਕੁਲਵੀਰ ਔਲਖ, ਸੁਖਵਿੰਦਰ ਠੀਕਰੀਵਾਲਾ,ਕੇਵਲਜੀਤ ਕੌਰ, ਅਜਮੇਰ ਸਿੰਘ,ਭਾਗ ਸਿੰਘ, ਗੋਪਾਲ ਸੋਨੀ ਪਨੇਸਰ ਸ਼ਨ,ਜਗਤਾਰ ਮੂੰਮ,ਪਰਮਜੀਤ ਕੌਰ ਠੀਕਰੀਵਾਲਾ,ਅਮਰਜੀਤ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਸੁਖਵਿੰਦਰ ਕੌਰ,ਕੁਲਵਿੰਦਰ ਕੌਰ, ਸਤਵਿੰਦਰ ਕੌਰ ਆਦਿ ਆਗੂਆਂ ਨੇ ਆਪਣੀ ਸੰਖੇਪ ਤਕਰੀਰ ਰਾਹੀਂ ਸੁਨੇਹਾ ਦਿੱਤਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲੇ ਅੰਦੋਲਨ ਦੀ ਢਾਲ ਤੇ ਤਲਵਾਰ ਤੁਸੀਂ ਲੋਕ ਬਣੇ ਹੋ। ਤੁਹਾਡੇ ਸਿਰੜ, ਸਿਦਕ, ਸੰਜਮ,ਵਿਸ਼ਵਾਸ਼ ਅਤੇ ਜਾਬਤੇ ਨੇ ਹੀ ਜਮੀਨਾਂ ਅਤੇ ਜਮੀਰਾਂ ਦੀ ਰਾਖੀ ਦੀ ਦਰੁਸਤ ਬੁਨਿਆਦ ਰੱਖੀ ਹੈ। ਅਸੀਂ ਸਿਰਫ ਇੱਕ ਅਹਿਮ ਪੜਾਅ ਪਾਰ ਕੀਤਾ ਹੈ। ਖੇਤੀ ਨੂੰ ਲਾਹੇਬੰਦਾ ਕਿੱਤਾ ਬਣਾਉਣ ਲਈ ਹੋਰ ਵੀ ਲੰਬੇ ਸੰਘਰਸ਼ ਕਰਨੇ ਪੈਣਗੇ। ਭਾਰਤੀ ਹਾਕਮਾਂ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਲਈ ਹੋਰ ਵਧੇਰੇ ਵਿਸ਼ਾਲ ਅਤੇ ਤਿੱਖੇ ਸੰਘਰਸ਼ ਕਰਨ ਲਈ ਹੁਣੇ ਤੋਂ ਤਿਆਰ ਰਹਿਣਾ ਪਵੇਗਾ।