ਜਾਗਰੂਕਤਾ ਵੈਨਾਂ ਰਾਹੀਂ ਈਵੀਐਮ ਬਾਰੇ ਕੀਤਾ ਜਾ ਰਿਹੈ ਜਾਗਰੂਕ
- ਜ਼ਿਲੇ ਵਿਚ ਸਵੀਪ ਗਤੀਵਿਧੀਆਂ ਜਾਰੀ
ਰਵੀ ਸੈਣ,ਬਰਨਾਲਾ, 11 ਦਸੰਬਰ 2021
ਆਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਰਾਹੀਂ ਭਾਰਤ ਚੋਣ ਕਮਿਸ਼ਨ ਦੀਆਂ ਪ੍ਰਾਪਤ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕ ਕਰਨ ਹਿੱਤ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ, ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰਾਂ ਤੇ ਮੋਬਾਇਲ ਡੈਮੋਸਟਰੇਸ਼ਨ ਵੈਨਾਂ ਰਾਹੀਂ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ ਲਈ ਜ਼ਿਲਾ ਪੱਧਰੀ ਸੈਂਟਰ ਅਤੇ ਹਲਕਾ ਪੱੱਧਰੀ ਸੈਂਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਤਿੰਨਾਂ ਹਲਕਿਆਂ ਵਿੱਚ ਵੈਨਾਂ ਰਾਹੀਂ ਹਰ ਪੋਿਗ ਬੂਥ ’ਤੇ ਪਹੁੰਚ ਕਰ ਕੇ ਈਵੀਐਮ ਅਤੇ ਵੀਵੀਪੈਟ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਵੋਟਰਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਸਵੀਪ ਪ੍ਰਾਜੈਕਟ ਤਹਿਤ ਗਤੀਵਿਧੀਆਂ ਜਾਰੀ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਵੀਪ ਸੈੱਲ ਦੇ ਮੈੈਂਬਰ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜਯ ਭਾਸਕਰ ਸ਼ਰਮਾ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਲੰਟੀਅਰਾਂ ਅਤੇ ਪੰਜਾਬ ਹੋਮ ਗਾਜਰਡਜ਼ ਤੋਂ ਸੋਹਣ ਸਿੰਘ ਅਤੇ ਜਗਜੀਤ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਬਡਬਰ ਵਿਖੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ।
ਕੈਪਸ਼ਨ: ਮਹਿਲ ਕਲਾਂ ਹਲਕੇ ਵਿਚ ਜਾਗਰੂਕਤਾ ਵੈਨ ਦੀਆਂ ਗਤੀਵਿਧੀਆਂ।
ਕੈਪਸ਼ਨ: ਬਡਬਰ ਸਕੂਲ ਵਿਖੇ ਜਾਗਰੂਕ ਕਰਦੀ ਹੋਈ ਯੁਵਕ ਸੇਵਾਵਾਂ ਵਿਭਾਗ ਦੀ ਟੀਮ।