ਰਾਤ ਨੂੰ ਚੋਰਾਂ ਨੇ ਠੇਕੇ ਚ, ਲਾਇਆ ਪਾੜ , 43 ਹਜ਼ਾਰ ਦੀ ਸ਼ਰਾਬ ਲੈ ਕੇ ਫਰਾਰ 

Advertisement
Spread information

ਸ਼ਰਾਬ ਹੋਰ ਥਾਂ ਢੋਂਦੇ ਕਰਿੰਦੇ ਲੋਕਾਂ ਨੇ ਘੇਰੇ, ਮੌਕੇ ਤੇ ਪਹੁੰਚੀ ਪੁਲਿਸ 

ਹਰਿੰਦਰ ਨਿੱਕਾ ਬਰਨਾਲਾ 18 ਅਪ੍ਰੈਲ 2020
ਬਰਨਾਲਾ –ਖੁੱਡੀ ਕਲਾਂ ਰੋਡ ਤੇ ਸਥਿਤ ਸ਼ਰਾਬ ਦੇ ਠੇਕੇ ਨੂੰ ਪਾੜ ਲਾ ਕੇ ਚੋਰ 43 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਠੇਕੇਦਾਰ ਦੇ ਬਿਆਨ ਤੇ ਅਣਪਛਾਤੇ ਚੋਰਾਂ ਤੇ ਕੇਸ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। 
                     ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਾਬ ਠੇਕੇਦਾਰ ਅੰਕਿਤ ਸੂਦ ਨਿਵਾਸੀ ਘਨੌਰ, ਜਿਲ੍ਹਾ ਪਟਿਆਲਾ ਨੇ ਦੱਸਿਆ ਕਿ 16/17 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਅਣਪਛਾਤੇ ਚੋਰ ਨੇ ਟੀਨ ਦੀਆਂ ਚਾਦਰਾਂ ਨਾਲ ਬਣਾਏ ਵੱਡੇ ਖੋਖੋ ਨੂੰ ਪਿੱਛੇ ਤੋਂ ਕੱਟ ਕੇ ਦੇਸੀ ਸ਼ਰਾਬ ਦੇ 17 ਡੱਬੇ ਚੋਰੀ ਕਰ ਲਏ। ਇਸ ਘਟਨਾ ਦੀ ਜਾਣਕਾਰੀ ਨੇੜਲੀ ਜਮੀਨ ਦੇ ਮਾਲਿਕ ਨੇ ਸਾਨੂੰ ਫੋਨ ਕਰਕੇ ਦਿੱਤੀ।
                  ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਰਿੰਦਆਂ ਸਮੇਤ ਠੇਕੇ ਤੇ ਜਾ ਕੇ ਵੇਖਿਆ ਤਾਂ ਠੇਕੇ ਚੋਂ ਸ਼ਰਾਬ ਦੀਆਂ ਬੋਤਲਾਂ ਦੇ 11 ਡੱਬੇ, ਅਧੀਏ ਦੇ 5 ਡੱਬੇ ਅਤੇ ਪਊਏ ਦਾ ਇੱਕ ਡੱਬਾ ਠੇਕੇ ਚੋਂ ਗਾਇਬ ਮਿਲਿਆ। ਇਸ ਦੀ ਸੂਚਨਾ ਥਾਣਾ ਸਿਟੀ 1 ਦੇ ਐਸਐਚਉ ਜਗਜੀਤ ਸਿੰਘ ਨੂੰ ਦਿੱਤੀ। ਜਿੰਨ੍ਹਾਂ ਤੁਰੰਤ ਹੀ ਮੌਕੇ ਦੇਖਣ ਲਈ ਏਐਸਆਈ ਜਰਨੈਲ ਸਿੰਘ ਨੂੰ ਭੇਜ਼ਿਆ। 
                    ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਅੰਕਿਤ ਸੂਦ ਦੇ ਬਿਆਨ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਅਧੀਨ ਜੁਰਮ 457/380 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਚੋਰੀ ਵਾਲੇ ਖੇਤਰ ਚ, ਲੱਗੇ ਸੀਸੀਟੀਵੀ ਕੈਮਰਿਆਂ ਚੋਂ ਦੋਸ਼ੀਆਂ ਦੀ ਸ਼ਿਨਾਖਤ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
       -ਚੋਰ ਦੇ ਸੱਟ ਲੱਗਣ ਕਾਰਣ ਚੋਰੀ ਹੋਣੋ ਬਚੀ ਬਹੁਤੀ ਸ਼ਰਾਬ
    ਸ਼ਰਾਬ ਠੇਕੇਦਾਰ ਨੇ ਦੱਸਿਆ ਕਿ ਚੋਰਾਂ ਨੇ ਠੇਕੇ ਚ, ਪਈ ਹੋਰ ਅੰਗਰੇਜ਼ੀ ਤੇ ਦੇਸੀ ਸ਼ਰਾਬ ਚੋਰੀ ਨਹੀਂ ਕੀਤੀ। ਜਿਸ ਦਾ ਕਾਰਣ ਪੜਤਾਲ ਕਰਨ ਤੇ ਇਹ ਸਾਹਮਣੇ ਆਇਆ ਕਿ ਚੋਰੀ ਕਰਦੇ ਸਮੇਂ ਪਾੜ ਲਾ ਕੇ ਸ਼ਰਾਬ ਕੱਢ ਰਹੇ ਕਿਸੇ ਚੋਰ ਦੇ ਸੱਟ ਵੀ ਲੱਗੀ ਹੋਵੇਗੀ।  ਕਿਉਂਕਿ ਠੇਕੇ ਦੇ ਨੇੜੇ ਖੂਨ ਦੇ ਛਿੱਟੇ ਵੀ ਡਿੱਗੇ ਦੇਖਣ ਨੂੰ ਮਿਲੇ। ਜੇਕਰ ਚੋਰ ਦੇ ਸੱਟ ਨਾ ਲੱਗੀ ਹੁੰਦੀ ਤਾਂ ਚੋਰ ਠੇਕੇ ਚ, ਪਈ ਲੱਖਾਂ ਰੁਪਏ ਦੀ ਹੋਰ ਸ਼ਰਾਬ ਵੀ ਚੋਰੀ ਕਰਕੇ ਫਰਾਰ ਹੋ ਸਕਦੇ ਸਨ।
-ਸ਼ਰਾਬ ਦੀ ਥਾਂ ਬਦਲਦਿਆਂ ਨੂੰ ਲੋਕਾਂ ਨੇ ਪਾਇਆ ਘੇਰਾ
ਠੇਕੇਦਾਰ ਅੰਕਿਤ ਸੂਦ ਨੇ ਦੱਸਿਆ ਕਿ ਉਹਨਾਂ ਹੋਰ ਚੋਰੀ ਦੇ ਡਰ ਤੋਂ ਆਬਕਾਰੀ ਵਿਭਾਗ ਦੇ ਈਟੀਉ ਬਰਨਾਲਾ ਤੋਂ ਚੋਰੀ ਵਾਲੀ ਥਾਂ ਤੇ ਮੋਜੂਦ ਸ਼ਰਾਬ ਦੇ ਠੇਕੇ ਚੋਂ ਸ਼ਰਾਬ ਚੁੱਕ ਕੇ ਟਰਾਈਡੈਂਟ ਫੈਕਟਰੀ ਨੇੜੇ ਪੈਂਦੇ ਰੋਡੇ ਫਾਟਕਾਂ ਕੋਲ ਸ਼ਰਾਬ ਢੋਣਾ ਸ਼ੁਰੂ ਕੀਤਾ ਤਾਂ, ਕਿਸੇ ਵਿਅਕਤੀ ਨੇ ਪੁਲਿਸ ਨੂੰ ਗਲਤ ਸੂਚਨਾ ਦੇ ਦਿੱਤੀ ਕਿ ਇਲਾਕੇ ਚ, ਸ਼ਰਾਬ ਵੇਚੀ ਜਾ ਰਹੀ ਹੈ। ਮੌਕੇ ਤੇ ਕੁਝ ਲੋਕ ਵੀ ਪਹੁੰਚ ਗਏ ਤੇ ਬਾਅਦ ਚ, ਸੀਆਈਏ ਬਰਨਾਲਾ ਦੀ ਟੀਮ ਤੇ ਐਸਐਚਉ ਸਿਟੀ 2 ਹਰਸਿਮਰਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਪਹੁੰਚ ਗਏ। 
                    ਦੋਵਾਂ ਪੁਲਿਸ ਅਧਿਕਾਰੀਆਂ ਨੂੰ ਆਬਕਾਰੀ ਵਿਭਾਗ ਤੋਂ ਪ੍ਰਾਪਤ ਮੰਜੂਰੀ ਦਾ ਪੱਤਰ ਵੀ ਦਿਖਾਇਆ, ਪਰ ਲੋਕ ਫਿਰ ਵੀ ਮੰਨਣ ਲਈ ਰਾਜ਼ੀ ਨਹੀ ਹੋਏ। ਆਖਿਰ ਐਸਐਚਉ ਹਰਸਿਮਰਨ ਸਿੰਘ ਨੇ ਸਾਥੋਂ ਸ਼ਰਾਬ ਪਲਟੀ ਕਰਨ ਸਬੰਧੀ ਆਬਕਾਰੀ ਵਿਭਾਗ ਵੱਲੋਂ ਜਾਰੀ ਪੱਤਰ ਲੈ ਕੇ ਉਸ ਨੂੰ ਵੈਰੀਫਾਈ ਕਰਕੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਉੱਥੋਂ ਭੇਜ਼ਿਆ। ਐਸਐਚਉ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੱਤਰ ਵੈਰੀਫਾਈ ਕਰ ਲਿਆ ਗਿਆ ਹੈ ਤੇ ਠੇਕੇਦਾਰ ਆਪਣੇ ਇੱਕ ਠੇਕੇ ਚ, ਹੋਈ ਸ਼ਰਾਬ ਚੋਰੀ ਦੀ ਘਟਨਾ ਤੋਂ ਬਾਅਦ ਸ਼ਰਾਬ ਸੁਰੱਖਿਅਤ ਥਾਂ ਤੇ ਹੀ ਰੱਖ ਰਹੇ ਸਨ।
Advertisement
Advertisement
Advertisement
Advertisement
Advertisement
error: Content is protected !!