ਦਵਿੰਦਰ ਡੀ.ਕੇ. ਲੁਧਿਆਣਾ, 18 ਅਪ੍ਰੈਲ 2020
ਬੀਤੇ ਕੁਝ ਦਿਨਾਂ ਤੋਂ ਜੇਰ ਏ ਇਲਾਜ਼ ਕੋਰੋਨਾ ਤੋਂ ਪੀੜਤ ਲੁਧਿਆਣਾ ਨੌਰਥ ਦੇ ਏ.ਸੀ.ਪੀ. ਅਨਿਲ ਕੋਹਲੀ ਨੇ ਆਖਿਰ ਸ਼ਨੀਵਾਰ ਨੂੰ ਕੋਰੋਨਾ ਨਾਲ ਜੰਗ ਲੜਦਿਆਂ ਦਮ ਤੋੜ ਦਿੱਤਾ। ਉਹ ਬੀਤੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਚਪੇਟ ਚ, ਆ ਜਾਣ ਕਾਰਣ , ਉਹ ਲੁਧਿਆਣਾ ਦੇ ਐਸ.ਪੀ.ਐਸ ਹਸਪਤਾਲ ‘ਚ ਦਾਖਲ ਸਨ। ਏ.ਸੀ.ਪੀ. ਅਨਿਲ ਕੋਹਲੀ ਨੇ ਕੋਰੋਨਾ ਖਿਲਾਫ ਵਿੱਢੀ ਜੰਗ ਚ, ਬਹੁਤ ਹੀ ਦਲੇਰੀ ਨਾਲ ਮੋਹਰੀ ਭੂਮਿਕਾ ਚ, ਡਿਊਟੀ ਨਿਭਾਈ ਸੀ। ਜਿਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਹ ਯਾਦ ਰੱਖਿਆ ਜਾਵੇਗਾ।