ਬਿਜਲੀ ਕਾਮੇ 11 ਵੇਂ ਦਿਨ ਵੀ ਸਮੂਹਿਕ ਛੁੱਟੀ ਤੇ

Advertisement
Spread information

ਬਿਜਲੀ ਕਾਮੇ 11 ਵੇਂ ਦਿਨ ਵੀ ਸਮੂਹਿਕ ਛੁੱਟੀ ਤੇ

  • ਵਿਸ਼ਾਲ ਰੈਲੀ ਕਰਨ ਉਪਰੰਤ ਰੋਹ ਭਰਪੂਰ ਅਰਥੀ ਸਾੜ੍ਹ ਮੁਜਾਹਰਾ

ਰਘਬੀਰ ਹੈਪੀ,ਬਰਨਾਲਾ 26 ਨਵੰਬਰ:2021
ਪੀ.ਐਸ.ਪੀ.ਸੀ.ਐਲ. ਸਰਕਲ ਬਰਨਾਲਾ ਦੇ ਸਮੂਹ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਦੇ ਸਮੂਹ ਟੈਕਨੀਕਲ ਅਤੇ ਕਲੈਰੀਕਲ ਕਾਮਿਆਂ ਵੱਲੋਂ ਸ਼੍ਰੀ ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਬਰਨਾਲਾ ਦੇ ਗੇਟ ਸਾਹਮਣੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਦਸੌਧਾ ਸਿੰਘ ਵਾਲਾ, ਗੁਰਲਾਭ ਸਿੰਘ, ਹਾਕਮ ਸਿੰਘ ਨੂਰ, ਕੁਲਵੀਰ ਸਿੰਘ ਔਲਖ,ਸਤਿੰਦਰਪਾਲ ਸਿੰਘ, ਜਗਤਾਰ ਸਿੰਘ, ਰਜੇਸ਼ ਕੁਮਾਰ ਬੰਟੀ,ਦਲਜੀਤ ਸਿੰਘ,ਹਰਨੇਕ ਸਿੰਘ ਸੰਘੇੜਾ,ਮੇਲਾ ਸਿੰਘ ਕੱਟੂ,ਨਰਾਇਣ ਦੱਤ ਅਤੇ ਹੋਰ ਸਾਥੀਆਂ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੇ ਬਣਦੇ ਹੱਕ ਨਾ ਦੇ ਕੇ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ।
ਜਿਵੇਂ ਕਿ ਪੇ- ਬੈਂਡ ਅਤੇ ਰਿਵਾਈਜ਼ ਪੇ ਸਕੇਲ ਮਿਤੀ 1-12-2011 ਅਤੇ 1-1-2016 ਤੋਂ ਦੇਣੇ ਬਣਦੇ ਸਨ। ਪ੍ਰੰਤੂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਸਮੂਹ ਜਥੇਬੰਦੀਆਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜੋ ਕਿ ਬਹੁਤ ਨਿੰਦਣਯੋਗ ਕਾਰਵਾਈ ਹੈ। ਬਿਜਲੀ ਕਾਮਿਆਂ ਵੱਲੋਂ ਮਿਤੀ 15-11-2021 ਤੋਂ ਲਗਾਤਾਰ ਬੜੇ ਜੋਸ਼-ਖਰੋਸ਼ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰੰਤੂ ਸਰਕਾਰ ਵੱਲੋਂ ਕੋਈ ਵੀ ਮਸਲਾ ਹੱਲ ਨਾ ਕਰਨ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਾਵਰਕਾਮ ਦੀ ਮੈਨੇਜਮੈਂਟ ਪੰਜਾਬ ਸਰਕਾਰ ਗੁਮਰਾਹ ਕਰ ਕੇ ਮਸਲਾ ਉਲਝਾ ਰਹੀ ਹੈ। ਬਿਜਲੀ ਮੁਲਾਜ਼ਮਾਂ ਤੇ ਇਹ ਪੇ- ਬੈਂਡ ਲਾਗੂ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜੇਕਰ ਪਾਵਰਕਾਮ ਦਾ ਕੋਈ ਵੀ ਕੰਮ ਪਰਭਾਵਿਤ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਐਮ.ਐਲ. ਏ. ਅਤੇ ਐੱਮ. ਪੀ. ਆਪ ਤਾਂ ਦੁਹਰੀਆਂ ਤੀਹਰੀਆਂ ਪੈਨਸ਼ਨਾਂ ਲੈ ਰਹੇ ਹਨ, ਪ੍ਰੰਤੂ ਜਿੰਦਗੀ ਭਰ ਖਤਰੇ ਭਰਪੂਰ ਹਾਲਤਾਂ ਵਿੱਚ ਕੰਮ ਕਰਨ ਵਾਲੇ ਬਿਜਲੀ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰ ਦਿਤੀ ਗਈ ਹੈ, ਜੋ ਕਿ ਬਹੁਤ ਮਾੜਾ ਵਰਤਾਰਾ ਹੈ। ਇਸ ਲਈ ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਕੀਤਾ ਜਾਵੇ। ਇਸ ਤੋ ਇਲਾਵਾ ਕੱਲ ਜਲੰਧਰ ਵਿਖੇ ਬੇਰੁਜਗਾਰ ਅਧਿਆਪਕਾਂ ਉੱਤੇ ਪੁਲੀਸ ਵੱਲੋਂ ਲਾਠੀਚਾਰਜ ਦੀ ਉਹਨਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਾਰੇ ਬੇਰੁਜਗਾੲਰ ਅਧਿਆਪਕਾਂ ਨੂੰ ਤੁਰੰਤ ਭਰਤੀ ਕਰਨ ਦੀ ਮੰਗ ਵੀ ਕੀਤੀ ਗਈ।
ਅੰਤ ਵਿੱਚ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਰਾਮਪਾਲ ਸਿੰਘ ਧਨੌਲਾ ਅਤੇ ਹਰਬੰਸ ਸਿੰਘ ਦੀਦਾਰਗੜ ਨੇ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਜਦ ਹੁਣ ਬਿਜਲੀ ਕਾਮਿਆਂ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹਨ ਤਾਂ ਇੱਕ ਪਲੇਟਫਾਰਮ ਪਾਵਰਕੌਮ ਦੀ ਮਨੇਜਮੈਂਟ ਨਾਲ ਸਾਂਝੇ ਤੌਰ`ਤੇ ਗੱਲਬਾਤ ਦਾ ਦੌਰ ਚਲਾਇਆ ਜਾਵੇ। ਆਗੂਆਂ ਨੇ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਖਾਸ ਕਰ ਟੀਐਸਯੂ ਸਰਕਲ ਪਟਿਆਲਾ ਦੇ ਆਗੂਆਂ ਦੀਆਂ ਟਰਮੀਨੇਸ਼ਨਾਂ ਰੱਦ ਕੀਤੇ ਜਾਣ ਦੀ ਜੋਰਦਾਰ ਮੰਗ ਕੀਤੀ।ਵਿਸ਼ਾਲ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮਨੇਜਮੈਂਟ ਦਾ ਸਾਂਝਾ ਅਰਥੀ ਸਾੜ੍ਹ ਮੁਜਾਹਰਾ ਕੀਤਾ ਗਿਆ। ਆਗੂਆਂ ਐਲਾਨ ਕੀਤਾ ਕਿ ਪਾਵਰਕੌਮ ਦੀ ਮਨੇਜਮੈਂਟ ਦੇ ਹੱਠੀ ਰਵੱਈਏ ਖਿਲਾਫ ਸੰਘ੍ਰਸ਼ ਦਾ ਘੇਰਾ ਵਿਸ਼ਾਲ ਕਰਕੇ ਇਸ ਨੂੰ ਹੋਰ ਤੇਜ ਕੀਤਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!