ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 422 ਵਾਂ ਦਿਨ 

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 422 ਵਾਂ ਦਿਨ 

*ਦਿੱਲੀ ਦੇ ਬਾਰਡਰਾਂ ਉੱਪਰ ਚਲਦੇ ਕਿਸਾਨ ਅੰਦੋਲਨ ਨੇ ਸਫਲਤਾ ਪੂਰਵਕ ਇੱਕ ਵਰ੍ਹਾ ਕੀਤਾ ਪੂਰਾ
*ਕਿਸਾਨ ਅੰਦੋਲਨ ਵਿੱਚ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਕਿਸਾਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ, ਸ਼ਹਿਰ ਵਿੱਚ ਜੋਸ਼ੀਲਾ ਮਾਰਚ

*ਟੈਕਨੀਕਲ ਸਰਵਿਸਜ ਯੁਨੀਅਨ (ਰਜਿ) ਦੇ ਕਾਮਿਆਂ ਨੇ ਸ਼ਾਮਿਲ ਹੋਕੇ 5100 ਰੁ. ਦੀ ਕੀਤੀ ਵਿੱਤੀ ਸਹਾਇਤਾ

Advertisement

ਰਵੀ ਸੈਣ,ਬਰਨਾਲਾ: 26 ਨਵੰਬਰ, 2021
ਬੱਤੀ ਜਥੇਬੰਦੀਆਂ `ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ `ਤੇ ਲਾਇਆ ਧਰਨਾ ਅੱਜ 422 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਦਿੱਲੀ ਦੇ ਬਾਰਡਰਾਂ ਤੇ ਚਲਦੇ ਇੱਕ ਸਾਲ ਦੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਕੀਤਾ ਅਤੇ ਕਿਹਾ ਕਿ ਮੋਦੀ ਹਕੂਮਤ ਨੇ ਸਾਡੇ ਸਾਂਝੇ ਸੰਗਮ ਨੂੰ ਬਲ ਅਤੇ ਛਲ ਦੋਨੇ ਢੰਗਾਂ ਨਾਲ ਪਾੜ੍ਹਨ ਖਿੰਡਾਉਣ ਦੀ ਪੂਰੀ ਵਾਹ ਲਾਈ ਹੈ। ਪਰ ਸੂਝਵਾਨ ਲੀਡਰਸ਼ਿਪ ਅਤੇ ਪੰਜਾਬ ਤੋਂ ਚੱਲਕੇ ਮੁਲਕ ਪੱਧਰ ਤੱਕ ਪਸਾਰ ਕਰ ਚੁੱਕੇ ਕਿਸਾਨ/ਲੋਕ ਸੰਘਰਸ਼ ਨੇ ਸਿਦਕ,ਨਿਢਰਤਾ,ਸੰਜਮ,ਠਰੰਮੇ, ਜਾਬਤੇ ਨਾਲ ਟਾਕਰਾ ਕਰਕੇ ਪੜਾਛਣ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਵੀ ਕੀਤਾ ਹੈ।ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਨੇ ਮੁਲਕ ਦੀਆਂ ਹੱਦਾਂ ਬੰਨ੍ਹੇ ਟੱਪਕੇ ਸੰਸਾਰ ਪੱਧਰ ਦੇ ਜੂਝ ਰਹੇ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ।
   ਅੱਜ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਚਰਨ ਸਿੰਘ ਕੋਠੇ ਸੁਰਜੀਤ ਪੁਰਾ, ਗੁਰਨਾਮ ਸਿੰਘ ਠੀਕਰੀਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ,ਬਲਜੀਤ ਸਿੰਘ ਚੁਹਾਣਕੇ, ਕਾਕਾ ਸਿੰਘ ਫਰਵਾਹੀ,ਅਮਰਜੀਤ ਕੌਰ,ਪ੍ਰੇਮਪਾਲ ਕੌਰ, ਗੁਰਮੇਲ ਰਾਮ ਸ਼ਰਮਾ,ਨਛੱਤਰ ਸਿੰਘ ਸਹੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਕਾਫ਼ਲਲਿਆਂ ਨੇ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਤੱਕ ਰੋਹ ਭਰਪੂਰ ਮਾਰਚ ਕੀਤਾ।
  ਅੱਜ ਦਿੱਲੀ ਮੋਰਚੇ ਅਤੇ ਸਥਾਨਕ ਧਰਨਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੇ 670 ਤੋਂ ਵਧੇਰੇ ਸ਼ਹੀਦ ਹੋਏ ਯੋਧਿਆਂ,ਜਿਨ੍ਹਾਂ ਦੀ ਸ਼ਹਾਦਤ ਸਦਕਾ ਮੋਦੀ ਹਕੂਮਤ ਨੂੰ ਤਿੰਨੇ ਕਾਲੇ ਕਾਨੂੰਂ ਰੱਦ ਕਰਨ ਦਾ ਕੌੜਾ ਘੁੱਟ ਭਰਨਾ ਪਿਆ ਹੈ। ਇਹ ਸ਼ਹੀਦ ਮਰਕੇ ਵੀ ਅਮਰ ਹੋ ਗਏ ਹਨ। ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਸ਼ਹੀਦਾਂ ਦੀ ਕਰਬਾਨੀ ਨੂੰ ਯਾਦ ਰੱਖਣਗੀਆਂ। ਅੱਜ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਕੇ ਰਹਿੰਦੀਆਂ ਮੰਗਾਂ ਖਾਸ ਕਰ ਐਮਐਸਪੀ ਦਾ ਕਾਨੂੰਨ ਬਨਾਉਣ,ਬਿਜਲੀ ਸੋਧ ਬਿਲ-2020 ਅਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।
ਟੈਕਨੀਕਲ ਸਰਵਿਸਜ ਯੁਨੀਅਨ (ਰਜਿ) ਦੇ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਕੇ 5100 ਰੁ. ਦੀ ਕੀਤੀ ਵਿੱਤੀ ਸਹਾਇਤਾ ਕੀਤੀ। ਸੰਯੁਕਤ ਕਿਸਾਨ ਮੋਰਚਾ ਵੱਲੋਂ 11 ਦਿਨ ਤੋਂ ਸਮੂਹਿਕ ਛੁੱਟੀ ਲੈਕੇ ਸੰਘਰਸ਼ ਕਰ ਰਹੇ ਬਿਜਲੀ ਕਾਮਿਆਂ,ਬੇਰੁਜਗਾਰ ਅਧਿਆਪਕਾਂ, ਠੇਕਾ ਕਾਮਿਆਂ, ਕੌਮੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕੀਤੀ।
Advertisement
Advertisement
Advertisement
Advertisement
Advertisement
error: Content is protected !!