ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਵਿਸ਼ੇਸ਼
ਗ਼ਦਰ ਪਾਰਟੀ ਦਾ ਮਹਾਂ ਨਾਇਕ – ਕਰਤਾਰ ਸਿੰਘ ਸਰਾਭਾ
16 ਨਵੰਬਰ ਸ਼ਹੀਦੀ ਦਿਨ ’ਤੇ ਵਿਸ਼ੇਸ਼
————-
ਪਰਦੀਪ ਕਸਬਾ ਬਰਨਾਲਾ, 17 ਨਵੰਬਰ 2021
ਦੇਸ਼ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਸੈਂਕੜੇ ਹੀ ਦੇਸ਼ ਭਗਤਾਂ ਗਦਰੀਆਂ ਤੇ ਇਨਕਲਾਬੀਆਂ ਨੇ ਆਪਣੀਆਂ ਕੀਮਤੀ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ , ਉਮਰ ਕੈਦ ਦੀਆਂ ਜੇਲ੍ਹਾਂ ਕੱਟੀਆਂ, ਫਾਂਸੀਆਂ ਦੇ ਤਖ਼ਤੇ ’ਤੇ ਚੜ੍ਹੇ , ਘਰਾਂ ਦੀਆਂ ਕੁਰਕੀਆਂ ਕੀਤੀਆਂ ਗਈਆਂ, ਢਾਈ ਢਾਈ ਫੁੱਟ ਦੇ ਪਿੰਜਰਿਆਂ ਵਿੱਚ ਸਾਲਾਂ ਬੱਧੀ ਸਜਾਵਾਂ ਕੱਟੀਆਂ। ਤੇ ਹੋਰ ਬਹੁਤ ਸਾਰੀਆਂ ਸਜਾਵਾਂ ਆਪਣੇ ਸਰੀਰਾਂ ਤੇ ਝੱਲੀਆਂ , ਉਨ੍ਹਾਂ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਸਨ , ਜੋ ਗ਼ਦਰ ਪਾਰਟੀ ਵਿੱਚ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਸੀ ਪਰ ਇਸ ਦੇ ਉਲਟ ਉਸ ਨੇ ਬਹੁਤ ਵੱਡਾ ਯੋਗਦਾਨ ਪਾਇਆ।
ਕਰਤਾਰ ਸਿੰਘ ਸਰਾਭਾ ਦਾ ਜਨਮ 23 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਕਰਤਾਰ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਬਚਪਨ ਵਿੱਚ ਹੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ । ਉਸ ਦੇ ਦਾਦਾ ਜੀ ਦੀ ਇੱਛਾ ਸੀ ਕਿ ਉਹ ਚੰਗਾ ਪੜ੍ਹ ਲਿਖ ਜਾਣ ਤੇ ਵੱਡਾ ਅਹੁਦਾ ਪ੍ਰਾਪਤ ਕਰੇ। ਕਰਤਾਰ ਸਿੰਘ ਸਰਾਭਾ ਬਹੁਤ ਹੁਸਿਆਰ ਤਾਂ ਨਹੀਂ ਸੀ ਪਰ ਖੇਡਣ ਕੁੱਦਣ ਵੱਲ ਜ਼ਿਆਦਾ ਧਿਆਨ ਰੱਖਦਾ ਸੀ। ਕਰਤਾਰ ਸਿੰਘ ਵਿੱਚ ਬੜੀ ਫੁਰਤੀ ਤੇ ਚਲਾਕੀ ਸੀ। ਪ੍ਰਾਇਮਰੀ ਦੀ ਪੜ੍ਹਾਈ ਪਾਸ ਕਰਨ ਤੋਂ ਬਾਅਦ ਉਸ ਨੂੰ ਖ਼ਾਲਸਾ ਹਾਈ ਸਕੂਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ।
ਨੌਵੀਂ ਕਲਾਸ ਵਿੱਚ ਹੀ ਹੱਟ ਕੇ ਉਹ ਆਪਣੇ ਚਾਚਾ ਕੋਲ ਉੜੀਸਾ ਚਲਾ ਗਿਆ, ਉਥੇ ਜਾ ਕੇ ਉਸ ਨੇ ਨੌਵੀਂ ਦਸਵੀਂ ਪਾਸ ਕੀਤੀ। ਉੱਥੇ ਕਰਤਾਰ ਸਿੰਘ ਅੰਗਰੇਜ਼ੀ ਨੂੰ ਪੜ੍ਹਨ ਲਿਖਣ ਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ, ਤੇ ਉਹ ਅੰਗਰੇਜ਼ੀ ਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਲੱਗਾ ਬੰਗਾਲ ਉੜੀਸਾ ਵਿੱਚ ਉਸ ਵੇਲੇ ਲੋਕਾਂ ਵਿੱਚ ਚੰਗੀ ਜਾਗ੍ਰਤੀ ਸੀ। ਕੁਝ ਪੁਸਤਕਾਂ ਪੜ੍ਹਨ ਨਾਲ ਤੇ ਉਧਰ ਵੀ ਲਹਿਰ ਨੂੰ ਗਾਓ ਨਾਲ ਵੇਖਣ ਨਾਲ ਉਸਦੇ ਅੰਦਰ ਆਜ਼ਾਦ ਖਿਆਲ ਹੋਰ ਵੀ ਆਜ਼ਾਦ ਹੋ ਗਏ।
ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਘਰਦਿਆਂ ਵੱਲੋਂ ਕਰਤਾਰ ਸਿੰਘ ਨੂੰ ਅਮਰੀਕਾ ਭੇਜਣ ਦਾ ਫ਼ੈਸਲਾ ਹੋਇਆ। ਉਹ ਅੱਗੇ ਇਹੀ ਚਾਹੁੰਦਾ ਸੀ ਕਿ ਉਹ ਬਾਹਰਲੀ ਦੁਨੀਆਂ ਦੇਖੇ ਕਿ ਉਹ ਕੀ ਕਰਦੀ ਹੈ। ਘਰੋਂ ਓਡੀਸ਼ਾ ਆਉਣ ਨਾਲ ਹੀ ਉਸ ਨੇ ਬਹੁਤ ਕੁਝ ਸਿੱਖ ਲਿਆ ਸੀ ਤੇ ਹੁਣ ਸਿੱਖਣ ਦੀ ਖ਼ਾਹਿਸ਼ ਇਸ ਫ਼ੈਸਲੇ ਨਾਲ ਹੋਰ ਵੀ ਪ੍ਰਬਲ ਹੋ ਗਈ। ਆਖ਼ਿਰਕਾਰ ਪਾਸਪੋਰਟ ਬਣਵਾਇਆ ਤੇ ਕਰਤਾਰ ਸਿੰਘ ਸਰਾਭਾ ਘਰਦਿਆਂ ਨੂੰ ਫ਼ਤਹਿ ਕਹਿ ਕੇ ਘਰੋਂ ਅਮਰੀਕਾ ਵੱਲ ਤੁਰ ਪਿਆ।
ਅਮਰੀਕਾ ਵਿੱਚ ਕਰਤਾਰ ਸਿੰਘ ਜਨਵਰੀ 1912 ਵਿੱਚ ਸਾਨਫਰਾਂਸਿਸਕੋ ਪਹੁੰਚਿਆ ਸਾਨਫਰਾਂਸਿਸਕੋ ਦੀ ਬੰਦਰਗਾਹ ’ਤੇ ਉਤਰਨ ਸਮੇਂ ਇਮੀਗ੍ਰੇਸ਼ਨ ਮਹਿਕਮਾ ਹਿੰਦੁਸਤਾਨੀਆਂ ਦੀ ਬੜੀ ਪੁੱਛ ਪੜਤਾਲ ਕਰਕੇ ਅਮਰੀਕਾ ਵਿੱਚ ਲੰਘਣ ਦਿੰਦਾ ਸੀ। ਕਰਤਾਰ ਸਿੰਘ ਨੂੰ ਵੀ ਰੋਕ ਲਿਆ ਤੇ ਪੁੱਛ ਪੜਤਾਲ ਸ਼ੁਰੂ ਹੋਈ ਪਤਾ ਲੱਗਾ ਕਿ ਇਹ ਇਹ ਪੁੱਛ ਪੜਤਾਲ ਨਿਰੀ ਭਾਰਤੀਆਂ ਨੂੰ ਖੱਜਲ ਖੁਆਰ ਕਰਨ ਲਈ ਹੀ ਕੀਤੀ ਜਾਂਦੀ ਸੀ। ਇਸ ਨਾਲ ਸਰਾਭੇ ਦੇ ਮਨ ਨੂੰ ਬੜੀ ਸੱਟ ਲੱਗੀ ਉਸ ਨੂੰ ਪਹਿਲੀ ਵਾਰ ਮਾਲੂਮ ਹੋਇਆ ਕਿ ਹਿੰਦੋਸਤਾਨ ਦਾ ਦਰਜਾ ਕੀ ਹੈ । ਤੇ ਹਿੰਦੁਸਤਾਨ ਨੂੰ ਕਿਹੜੀ ਅੱਖ ਨਾਲ ਵੇਖਿਆ ਜਾਂਦਾ ਹੈ।
ਉਸ ਨੂੰ ਆਪਣੇ ਦੇਸ਼ ਦੀ ਡਿੱਗੀ ਹੋਈ ਹਾਲਤ ਦਾ ਬੜਾ ਅਫ਼ਸੋਸ ਹੋਇਆ । ਉਹ ਬਹੁਤ ਚਿੰਤਤ ਹੋਇਆ ਇਮੀਗ੍ਰੇਸ਼ਨ ਦੇ ਮਹਿਕਮੇ ਦੇ ਵੱਡੇ ਅਫ਼ਸਰ ਨਾਲ ਕਰਤਾਰ ਸਿੰਘ ਸਰਾਭੇ ਨੂੰ ਬਹੁਤ ਸਾਰੇ ਸੁਆਲ ਕੀਤੇ
ਇਮੀਗ੍ਰੇਸ਼ਨ ਅਫ਼ਸਰ ਤੂੰ ਇੱਥੇ ਕੀ ਕਰਨ ਆਇਆ ਹੈ ?
ਕਰਤਾਰ ਸਿੰਘ- ਮੈਂ ਪੜ੍ਹਨ ਵਾਸਤੇ ਆਇਆ ਹਾਂ ।
ਅਫ਼ਸਰ ਤੈਨੂੰ ਪੜ੍ਹਨ ਲਈ ਆਪਣੇ ਦੇਸ਼ ਹਿੰਦੁਸਤਾਨ ਵਿੱਚ ਕਿਤੇ ਥਾਂ ਨਹੀਂ ਮਿਲੀ ?
ਕਰਤਾਰ ਸਿੰਘ- ਹਿੰਦੋਸਤਾਨ ਵਿੱਚ ਪੜ੍ਹਨ ਲਈ ਬਹੁਤ ਥਾਵਾਂ ਹਨ ਪਰ ਮੈਂ ਵਰਤਮਾਨ ਲਈ ਚੰਗੀ ਵਿੱਦਿਆ ਕੈਲੇਫੋਰਨੀਆ ਯੂਨੀਵਰਸਿਟੀ ਵਿੱਚੋਂ ਪੜ੍ਹਨ ਲਈ ਆਇਆ ਹਾਂ।
ਅਫ਼ਸਰ- ਜੇ ਤੈਨੂੰ ਉਤਰਨ ਨਾ ਦਿੱਤਾ ਜਾਵੇ ਤਾਂ ?
ਕਰਤਾਰ ਸਿੰਘ ਇਹ ਬੜੀ ਬੇਇਨਸਾਫੀ ਹੋਵੇਗੀ ਜੇ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਰੁਕਾਵਟਾਂ ਪਾਈਆਂ ਜਾਣ ਤਾਂ ਸੰਸਾਰ ਵਿੱਚ ਉਨਤੀ ਕਿਵੇਂ ਹੋ ਸਕੇਗੀ, ਜੇ ਮੈਨੂੰ ਨਾ ਰੋਕਿਆ ਜਾਵੇ ਤੇ ਮੈਂ ਜਾ ਕੇ ਵਿੱਦਿਆ ਹਾਸਲ ਕਰਾਂ ਤਾਂ ਹੋ ਸਕਦਾ ਕਿ ਮੈਂ ਹੀ ਸੰਸਾਰ ਲਈ ਐਸਾ ਕੰਮ ਕਰਾਂ ਜੋ ਮੇਰੇ ਅਨਪੜ੍ਹ ਰਹਿਣ ਕਰਕੇ ਨਹੀਂ ਹੋ ਸਕਦਾ, ਤੇ ਇਸ ਤਰ੍ਹਾਂ ਸੰਸਾਰ ਨੂੰ ਭਾਰੀ ਘਾਟਾ ਹੋ ਸਕਦਾ ਹੈ।
ਕਰਤਾਰ ਸਿੰਘ ਨੇ ਆਪਣਾ ਇਹ ਉੱਤਰ ਸੁਣਾ ਕੇ ਅਫ਼ਸਰ ਨੂੰ ਲਾਜਵਾਬ ਕਰ ਦਿੱਤਾ, ਤੇ ਕਰਤਾਰ ਸਿੰਘ ਨੂੰ ਉੱਤਰ ਜਾਣ ਦੀ ਆਗਿਆ ਮਿਲ ਗਈ। ਇੱਥੇ ਪਹੁੰਚ ਕੇ ਕਰਤਾਰ ਸਿੰਘ ਨੇ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲਈ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ ਆਪਣੇ ਉੱਥੇ ਵੱਸਦੇ ਸਿੱਖ ਭਰਾਵਾਂ ਕੋਲ ਰਹਿਣ ਲੱਗੇ ਤੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨਾਲ ਨਾਲ ਮੇਵੇ ਤੁੜਵਾਉਣ ਦੇ ਕੰਮ ਵਿੱਚ ਦੇ ਕੰਮ ਵਿੱਚ ਹੱਥ ਵਟਾਉਣ ਲੱਗੇ। ਆਜ਼ਾਦ ਦੇਸ਼ ਵਿੱਚ ਵਿਚਰਦੇ ਕਰਤਾਰ ਸਿੰਘ ਸਰਾਭੇ ਦੇ ਦਿਲ ਨੂੰ ਬਹੁਤ ਸਾਰੀਆਂ ਗੱਲਾਂ ਨੇ ਟੁੰਬਿਆ। ਇਸ ਗੱਲ ਦਾ ਅਹਿਸਾਸ ਉਸ ਨੂੰ ਅਮਰੀਕਾ ਜਾ ਕੇ ਹੋਇਆ ਕਿ ਆਜ਼ਾਦ ਹੋਣਾ ਆਪਣੇ ਆਪ ਵਿੱਚ ਕਿੱਡੀ ਫ਼ਖ਼ਰ ਦੀ ਗੱਲ ਹੈ ਤੇ ਗ਼ੁਲਾਮ ਹੋਣਾ ਜ਼ਿੱਲਤ ਭਰੀ ਜ਼ਿੰਦਗੀ ਦਾ ਅਹਿਸਾਸ ਹੋਣ ਦੇ ਬਰਾਬਰ ਹੈ। ਅਮਰੀਕਾ ਵਿੱਚ ਰਹਿੰਦਿਆਂ ਕਰਤਾਰ ਸਿੰਘ ਸਰਾਭੇ ਨੂੰ ਉੱਥੇ ਦੇ ਬਸੰਦਿਆਂ ਵੱਲੋਂ ਬੇਇੱਜਤ ਭਰੇ ਸ਼ਬਦ ਸਹਿਣ ਕਰਨਾ ਉਸ ਦੀ ਮਾਨਸਿਕਤਾ ਨੂੰ ਸੱਟ ਮਾਰਦਾ ਰਿਹਾ। ਭਾਰਤੀਆਂ ਨੂੰ ਗ਼ੁਲਾਮ, ਭਾਰਤੀ ਕਾਲੇ ਕੁੱਤੇ ਸਾਡੇ ਮੁਲਕ ਵਿੱਚੋਂ ਦਫ਼ਾ ਹੋ ਜਾਵੋ ਆਦਿ ਗੱਲਾਂ ਉਸ ਨੂੰ ਸੈਂਕੜੇ ਵਾਰ ਸੁਣਨ ਨੂੰ ਮਿਲੀਆਂ ।
ਇਨ੍ਹਾਂ ਗੱਲਾਂ ਨੇ ਕਰਤਾਰ ਸਿੰਘ ਦੀਆਂ ਅੱਖਾਂ ਖੋਲ੍ਹ ਦਿੱਤੀਆਂ । ਤੇ ਉਹ ਆਪਣੇ ਦੇਸ਼ ਦੇ ਲੋਕਾਂ ਦੀ ਦੁਰਦਸ਼ਾ ਤੇ ਸੋਚਣ ਲੱਗਾ ਗ਼ੁਲਾਮ ਨੂੰ ਗ਼ੁਲਾਮੀ ਦਾ ਪਤਾ ਆਪਣੇ ਘਰ ਵਿੱਚ ਨਹੀਂ ਸਗੋਂ ਬਾਹਰ ਆਜ਼ਾਦ ਘੇਰੇ ਵਿੱਚ ਨਿਕਲ ਕੇ ਲੱਗਦਾ ਹੈ। ਇਸ ਗੱਲ ਦਾ ਅਹਿਸਾਸ ਉਸ ਨੂੰ ਅਮਰੀਕਾ ਜਾ ਕੇ ਹੋਇਆ। ਅਮਰੀਕਾ ਵਿੱਚ ਆਦਮੀਆਂ ਨੂੰ ਆਜ਼ਾਦ ਘੁੰਮਦੇ ਦੇਖ ਕੇ ਉਸ ਨੂੰ ਘਰ ਦੀ ਯਾਦ ਆਉਂਦੀ ਤੇ ਉਸ ਨਾਲ ਉਸ ਨੂੰ ਆਪਣੇ ਦੇਸ਼ ਦੀ ਗ਼ੁਲਾਮੀ ਵੀ ਚੇਤੇ ਆਉਂਦੀ । ਜਿਸ ਨਾਲ ਉਸ ਦੇ ਦੇਸ਼ ਵਾਸੀ ਛੜ ਰਹੇ ਸਨ। ਇੰਨਾ ਕੁਝ ਸੋਚਦਿਆਂ ਉਸ ਨੇ ਮਨ ਬਣਾ ਲਿਆ ਕਿ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਉਣ ਲਈ ਕੁਝ ਕਰਨਾ ਹੈ।
23 ਅਪਰੈਲ 1913 ਤੂੰ ਆਸਟਰੀਆ ਵਿੱਚ ਹਿੰਦੁਸਤਾਨੀਆਂ ਨੇ ਭਾਰੀ ਇਕੱਠ ਕਰਨ ਉਪਰੰਤ ਪੈਸੇਫਿਕ ਐਸ਼ੋਸੀਏਸ਼ਨ ਆਫ਼ ਹਿੰਦ ਪਾਰਟੀ ਦਾ ਗਠਨ ਕੀਤਾ। ਜਿਸ ਵਿੱਚ ਪ੍ਰਧਾਨ ਸੋਹਨ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ ਠੱਠਗੜ੍ਹ, ਸਕੱਤਰ ਲਾਲਾ ਹਰਦਿਆਲ , ਖਜ਼ਾਨਚੀ ਕਾਂਸ਼ੀ ਰਾਮ ਮੜੌਲੀ, ਜੁਆਇੰਟ ਸਕੱਤਰ ਲਾਲਾ ਠਾਕਰ ਸਿੰਘ ਨੂੰ ਬਣਾਇਆ ਗਿਆ। ਗ਼ਦਰ ਪਾਰਟੀ ਦੀ ਯੋਜਨਾ ਦਾ ਸਭ ਤੋਂ ਵੱਧ ਮਹੱਤਵਪੂਰਨ ਪਹਿਲੂ ਅੰਤਰਰਾਸ਼ਟਰੀ ਹਾਲਾਤ ਦਾ ਫ਼ਾਇਦਾ ਉਠਾਉਂਣਾ ਸੀ। ਉਸ ਦੇ ਦੋ ਪਹਿਲੂ ਸਨ ਇੱਕ ਤਾਂ ਹਿੰਦ ਵਿਚਲੀ ਅੰਗਰੇਜ਼ ਹਕੂਮਤ ਉੱਤੇ ਉਸ ਵੇਲੇ ਅਖ਼ੀਰਲਾ ਵਾਰ ਕਰਨਾ ਜਿਸ ਵੇਲੇ ਅੰਗਰੇਜ਼ ਕਿਸੇ ਵੱਡੀ ਲੜਾਈ ਦੀ ਤਾਕਤ ਨਾਲ ਲੜਾਈ ਵਿੱਚ ਫਸੇ ਹੋਣ ਦੂਜਾ ਅੰਤਰਰਾਸਟਰੀ ਅੰਗਰੇਜ ਅੰਗਰੇਜ਼ ਵਿਰੋਧੀ ਤਾਕਤਾਂ ਨਾਲ ਮਦਦ ਨਾਲ ਲੈਣੀ ਅਤੇ ਗ਼ਦਰ ਪਾਰਟੀ ਦੇ ਆਗੂਆਂ ਦਾ ਅਨੁਮਾਨ ਸੀ ਕਿ 1920 ਦੇ ਕਰੀਬ ਵੱਡਾ ਯੁੱਧ ਲੱਗੇਗਾ ।
ਇਸ ਦੇ ਮੱਦੇਨਜ਼ਰ ਗ਼ਦਰ ਪਾਰਟੀ ਨੇ ਆਪਣੇ ਪ੍ਰੋਗਰਾਮਾਂ ਰਾਹੀਂ ਗ਼ਦਰ ਪਾਰਟੀ ਦੇ ਕਾਡਰ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਹਿੰਦੁਸਤਾਨੀ ਫੌਜਾਂ ਨੂੰ ਭੜਕਾਉਣਾ, ਤਮਾਮ ਅੰਗਰੇਜ਼ ਵਫ਼ਾਦਾਰ ਅਨਸਰਾਂ ਅਤੇ ਅਫ਼ਸਰਾਂ ਨੂੰ ਮਾਰਨਾ, ਗ਼ਦਰ ਦੇ ਝੰਡੇ ਨੂੰ ਬੁਲੰਦ ਕਰਨਾ, ਸਰਕਾਰੀ ਖ਼ਜ਼ਾਨਿਆਂ ਨੂੰ ਲੁੱਟਣਾ ਜੇਲ੍ਹਖ਼ਾਨਿਆਂ ਨੂੰ ਤੋੜਨਾ ਨੌਜਵਾਨਾਂ ਨੂੰ ਗ਼ਦਰ ਲਈ ਤਿਆਰ ਕਰਨਾ, ਹਥਿਆਰ ਤਿਆਰ ਕਰਨੇ ਪੁਲਿਸ ਥਾਣਿਆਂ ਨੂੰ ਲੁੱਟਣਾ, ਗੁਪਤ ਸੁਸਾਇਟੀਆਂ ਕਾਇਮ ਕਰਨੀਆਂ, ਰੇਲ ਦੀਆਂ ਲਾਈਨਾਂ ਤੇ ਤਾਰਾਂ ਕੱਟਣੀਆਂ, ਪਿੰਡਾਂ ਦੇ ਲੋਕਾਂ ਨੂੰ ਅੰਗਰੇਜ਼ਾਂ ਖ਼ਿਲਾਫ਼ ਭੜਕਾਉਣਾ ਆਦਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਨਿਯਮ ਬਣਾਏ।
ਜਦੋਂ ਇਸ ਪਾਰਟੀ ਬਾਰੇ ਕਰਤਾਰ ਸਿੰਘ ਨੂੰ ਪਤਾ ਲੱਗਿਆ ਤਾਂ ਤੁਰੰਤ ਉਸ ਨੇ ਇਸ ਪਾਰਟੀ ਦੇ ਆਗੂਆਂ ਨਾਲ ਆਪ ਸੰਪਰਕ ਕੀਤਾ ਤੇ ਉਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਬਾਬਾ ਸੋਹਣ ਸਿੰਘ ਭਕਨਾ ਦੇ ਅਨੁਸਾਰ ਕਰਤਾਰ ਸਿੰਘ ਗ਼ਦਰ ਪਾਰਟੀ ਦੀ ਰੂਹ ਸੀ। ਉਹ ਬੜਾ ਨਿਧੜਕ ਅਤੇ ਦਲੇਰ ਨੌਜਵਾਨ ਸੀ। ਦੇਸ਼ ਭਗਤੀ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹ ਦੇਸ਼ ਦੀ ਖ਼ਾਤਰ ਹੀ ਜਿਊਂਦਾ ਸੀ ਤੇ ਦੇਸ ਦੀ ਖ਼ਾਤਰ ਮਰਨ ਲਈ ਤਿਆਰ ਰਹਿੰਦਾ ਸੀ।
ਮਈ 1912 ਵਿੱਚ ਇੱਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਸਾਰਿਆਂ ਨੇ ਦੇਸ਼ ਤੋਂ ਤਨ ਮਨ ਧਨ ਵਾਰਨ ਦਾ ਪ੍ਰਣ ਕਰ ਲਿਆ ਫਿਰ ਇਨ੍ਹਾਂ ਗ਼ਦਰੀਆਂ ਨੇ ਆਪਣਾ ਪ੍ਰਚਾਰ ਤੇ ਵਿਸਥਾਰ ਕਰਨ ਦੇ ਲਈ ਇੱਕ ਪਰਚਾ ਕੱਢਣ ਦੀ ਵਿਉਂਤ ਬਣਾਈ । ਇਸ ਮੀਟਿੰਗ ਵਿੱਚ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦੀਆਂ ਵਿੳਂਤਾਂ ਘੜੀਆਂ ਗਈਆਂ ਤੇ ਲੋੜ ਮਹਿਸੂਸ ਕਰਦੇ ਹੋਏ ਗ਼ਦਰ ਨਾਮੀ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ ਗਿਆ। ਲੀਡਰਾਂ ਨੇ ਅਖ਼ਬਾਰ ਦੇ ਲਈ ਚੰਦੇ ਦੀ ਅਪੀਲ ਕੀਤੀ ਤਾਂ ਧੜਾ ਧੜ ਰੁਪਏ ਆੳਂਣੇ ਸ਼ੁਰੂ ਹੋ ਗਏ ਇਸ ਅਖ਼ਬਾਰ
………………….
ਹਰਪ੍ਰੀਤ ਕੌਰ ਬਬਲੀ