ਜ਼ਿਲ੍ਹਾ ਵੈਦ ਮੰਡਲ ਵੱਲੋਂ ਹਰ ਸਾਲ ਮਨਾਇਆ ਜਾਂਦੈ ਧਨਵੰਤਰੀ ਦਿਵਸ
ਰਘਵੀਰ ਹੈਪੀ , ਬਰਨਾਲਾ 31 ਅਕਤੂਬਰ 2021
ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵੱਲੋਂ ਗੋਬਿੰਦ ਬਾਂਸਲ ਧਰਮਸ਼ਾਲਾ ਨੇਡ਼ੇ ਸੇਖਾ ਫਾਟਕ ਵਿਖੇ ਧਨਵੰਤਰੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਜ਼ਿਲਾ ਵੈਦ ਮੰਡਲ ਦੇ ਪ੍ਰਧਾਨ ਸੈਕਟਰੀ ਵਾਸਦੇਵ ਸ਼ਰਮਾ , ਪ੍ਰੈੱਸ ਸੈਕਟਰੀ ਰਾਜਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਯੋਗ ਅਚਾਰੀਆ ਰੋਸ਼ਨ ਲਾਲ ਵੈਦ , ਸੱਤਪਾਲ ਗਰਗ ਸੀਨੀਅਰ ਪੱਤਰਕਾਰ , ਜਗੀਰ ਸਿੰਘ ਜਗਤਾਰ , ਵੈਦ ਚਰਨ ਸਿੰਘ ਜਲੂਰ ਸਮੇਤ ਵੱਡੀ ਗਿਣਤੀ ‘ਚ ਵੈਦ ਮੰਡਲ ਦੇ ਮੈਂਬਰ ਹਾਜ਼ਰ ਹੋਏ ।
ਇਸ ਮੌਕੇ ਖ਼ਤਮ ਹੋ ਰਹੀ ਆਯੁਰਵੈਦ ਪੱਧਤੀ ਨੂੰ ਫਿਰ ਤੋਂ ਜ਼ਿੰਦਾ ਕਰਨ ਅਤੇ ਆਯੁਰਵੈਦਾ ਦੀ ਪਰੰਪਰਾ ਨੂੰ ਕਾਇਮ ਰੱਖਣ ਨੂੰ ਲੈ ਕੇ ਜਾਗਰੂਕ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਆਯੁਰਵੈਦ ਉਹ ਇਲਾਜ ਦੀ ਵਿਧੀ ਹੈ ਜੋ ਪੁਰਾਤਨ ਗ੍ਰੰਥਾਂ ਤੋਂ ਚੱਲੀ ਆ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਬਹੁਤੇ ਖ਼ਰਚ ਤੋਂ ਬਿਨਾਂ ਆਯੁਰਵੈਦਿਕ ਦਵਾਈ ਨਾਲ ਲੋਕਾਂ ਨੂੰ ਤੰਦਰੁਸਤ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਅੱਜ ਭਾਵੇਂ ਵੱਖ ਵੱਖ ਦਵਾਈਆਂ ਐਮਰਜੈਂਸੀ ਵੇਲੇ ਮਰੀਜ਼ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆਂ ਹਨ । ਪਰ ਜੋ ਪੱਕਾ ਇਲਾਜ ਹੈ ਉਹ ਆਯੁਰਵੈਦ ਪ੍ਰਣਾਲੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਵੱਖ ਵੱਖ ਬੁਲਾਰਿਆਂ ਨੇ ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੇ ਵੈਦਾਂ ਨੂੰ ਜਾਗਰੂਕ ਕੀਤਾ ਗਿਆ।