ਹੁਣ ਸੇਵਾ ਕੇਂਦਰਾਂ ਤੋਂ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ

Advertisement
Spread information

1 ਨਵੰਬਰ 2021 ਤੋਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ ਦਾ ਲੋਕਾਂ ਨੂੰ ਮਿਲੂਗਾ ਲਾਭ


ਰਘਵੀਰ ਹੈਪੀ , ਬਰਨਾਲਾ, 31 ਅਕਤੂਬਰ 2021

       ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ  ਤਕਨੀਕੀ  ਸਿੱਖਿਆ ਨਾਲ ਸਬੰਧਤ 20 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਿਰਧਾਰਿਤ ਸੇਵਾ ਫ਼ੀਸ ਦੇਣੀ ਹੋਵੇਗੀ। ਆਮ ਜਨਤਾ ਨੂੰ ਮਿਤੀ 1 ਨਵੰਬਰ 2021 ਤੋਂ ਇਨ੍ਹਾਂ ਸੇਵਾਵਾਂ ਦਾ ਲਾਭ ਮਿਲੇਗਾ।

Advertisement

      ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਿਤ ਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਬੈਕਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਕ੍ਰਿਪਟ ਅਤੇ ਸਾਰੇ ਡੀ.ਐਮ.ਸੀ ਅਤੇ ਡਿਗਰੀ ਸਬੰਧੀ, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ ਸਬੰਧੀ, ਡੁਪਲੀਕੇਟ ਡੀ.ਐਮ.ਸੀ ਸਬੰਧੀ, ਡੁਪਲੀਕੇਟ ਡਿੱਗਰੀ ਸਬੰਧੀ,  ਤਸਦੀਕਸ਼ੁਦਾ ਡੀ.ਐਮ.ਸੀ ਤੇ ਡਿਗਰੀ ਸਬੰਧੀ, ਐਪਲੀਕੇਸ਼ਨ ਟਰਾਂਸਕ੍ਰਿਪਟ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

        ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਿਤ ਡੁਪਲੀਕੇਟ ਸਰਟੀਫਿਕੇਟ, ਸਰਟੀਫਿਕੇਟ ਦੀ ਤਰੁੱਟੀ ਸਬੰਧੀ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ, ਇਸ਼ੂ ਆਫ਼ ਆਫੀਸ਼ੀਅਲ ਟ੍ਰਾਂਸਕ੍ਰਿਪਟ, ਡੀ.ਐਮ.ਸੀ ਜਾਰੀ ਕਰਵਾਉਣ ਸਬੰਧੀ, ਯੋਗਤਾ ਸਰਟੀਫਿਕੇਟਾਂ ਦੀ ਤਸਦੀਕ ਸਬੰਧੀ, ਨਤੀਜੇ ਅਤੇ ਰੀਵੈਲੂਯਏਸ਼ਨ ਸਬੰਧੀ, ਡੀ.ਐਮ.ਸੀ./ਡਿਗਰੀ ਤਸਦੀਕ ਸਬੰਧੀ, ਮਾਈਗਰੇਸ਼ਨ ਸਰਟੀਫਿਕੇਟ ਅਤੇ ਪ੍ਰੋਵੇਜ਼ਨਲ ਡਿੱਗਰੀ ਆਦਿ ਵਰਗੀਆ ਸੁਵਿਧਾਵਾਂ ਹੁਣ ਸੇਵਾ ਕੇਂਦਰਾਂ ਤੋਂ ਮਿਲ ਸਕਣਗੀਆ।

Advertisement
Advertisement
Advertisement
Advertisement
Advertisement
error: Content is protected !!