ਵਪਾਰੀਆਂ ਨੇ ਕੀਤਾ ਐਲਾਨ, ਅੱਜ ਰੋਸ ਵਜੋਂ ਕਰਾਂਗੇ ਕੈਂਡਲ ਮਾਰਚ
ਸੋਨੀ ਪਨੇਸਰ , ਬਰਨਾਲਾ 31 ਅਕਤੂਬਰ 2021
ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਥਿਤ ਧੱਕੇਸ਼ਾਹੀ ਨੇ ਸ਼ਹਿਰ ਦੇ ਵਪਾਰੀਆਂ ਨੂੰ ਲਾਮਬੰਦੀ ਲਈ ਮੌਕਾ ਦੇ ਦਿੱਤਾ ਹੈ। ਅਗਰਵਾਲ ਧਰਮਸ਼ਾਲਾ ਵਿਖੇ ਲੰਘੀ ਸ਼ਾਮ ਹੋਏ ਪ੍ਰਭਾਵਸ਼ਾਲੀ ਇਕੱਠ ਵਿੱਚ ਸਰਬਸੰਮਤੀ ਨਾਲ ਦੀਵਾਲੀ ਮੌਕੇ ਵਪਾਰੀਆਂ ਨੂੰ ਤੰਗ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ, ਐਲਾਨ ਕੀਤਾ ਕਿ ਹੁਣ ਵਪਾਰੀ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ। ਵਪਾਰ ਮੰਡਲ ਨੇ ਨਿਰਣਾ ਕੀਤਾ ਕਿ ਪ੍ਰਸ਼ਾਸ਼ਨ ਦੇ ਖਿਲਾਫ ਸ਼ਾਂਤ ਮਈ ਢੰਗ ਅੱਜ ਸ਼ਾਮ ਨੂੰ ਕਰੀਬ 7 ਵਜੇ ਰੋਸ ਜਾਹਿਰ ਕਰਨ ਲਈ ਕੈਂਡਲ ਮਾਰਚ ਕੀਤਾ ਜਾਵੇਗਾ।
ਵਾਪਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ਼ ਜਿੰਦਲ ਦੇ ਸੰਯੁਕਤ ਸੱਦੇ ਤੇ ਇਕੱਠੇ ਹੋਏ ਵਪਾਰੀਆਂ ਦੇ ਵੱਲੋਂ ਵਿੱਢੇ ਜਾ ਰਹੇ ਸੰਘਰਸ਼ ਨੂੰ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ , ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਬਰਨਾਲਾ ਪ੍ਰੈਸ ਕਲੱਬ ਦੇ ਮੀਤ ਪ੍ਰਧਾਨ ਬਲਜਿੰਦਰ ਮਿੱਠਾ ਨੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸੇ ਤਰਾਂ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਨੇ ਕੈਮਿਸਟ ਐਸੋਸੀਏਸ਼ਨ, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਭਾਜਪਾ ਦੇ ਸੂਬਾਈ ਆਗੂ ਤੇ ਸਾਬਕਾ ਕੌਂਸਲਰ ਧੀਰਜ ਦੱਧਾਹੂਰ ਆਦਿ ਵਪਾਰੀ ਅਤੇ ਹੋਰ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਉਹ ਸਾਰੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵਪਾਰੀਆਂ ਨਾਲ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੂੰਹ ਤੋੜ ਜੁਆਬ ਦੇਣਗੇ।
ਇਸ ਮੌਕੇ ਜੁੜੇ ਸੰਘਰਸ਼ਸ਼ੀਲ ਵਪਾਰੀਆਂ ਨੇ ਪਿਛਲੇ ਦਿਨੀਂ ਪਟਾਖਾ ਵਪਾਰੀ ਦੀਵਾਨ ਚੰਦ ਅਤੇ ਕੁੱਝ ਹੋਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖਤ ਨਿਦਾ ਕੀਤੀ ਗਈ। ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ, ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ਼ ਜਿੰਦਲ ਅਤੇ ਭਾਜਪਾ ਆਗੂ ਧੀਰਜ ਦੱਧਾਹੂਰ ਨੇ ਕਿਹਾ ਕਿ ਬਹੁਤੀ ਸਰਕਾਰ ਤੋਂ ਅਫਸਰਸ਼ਾਹੀ ਬੇਲਗਾਮ ਹੋਈ ਫਿਰਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਐਲਾਣ ਕੀਤਾ ਕਿ ਪੁਲਿਸ ਪਟਾਖਾ ਵਪਾਰੀਆਂ ਨੂੰ ਪ੍ਰੇਸ਼ਾਨ ਨਹੀਂ ਕਰਨ ਦੇਵੇਗੀ, ਉਨਾਂ ਤਾਂ ਖੁਦ ਵੀ ਪਟਾਖੇ ਵੇਚਣ ਦੀ ਗੱਲ ਸਾਂਝੀ ਕੀਤੀ ਸੀ, ਪਰੰਤੂ ਪਤਾ ਨਹੀਂ, ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਬਰਨਾਲਾ ਪ੍ਰਸ਼ਾਸ਼ਨ ਟਿੱਚ ਸਮਝ ਰਿਹਾ ਹੈ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਜਰਨਲ ਸਕੱਤਰ ਹਰਿੰਦਰ ਨਿੱਕਾ, ਪ੍ਰੈਸ ਕਲੱਬ ਦੇ ਚੇਅਰਮੈਨ ਐਡਵੋਕੇਟ ਕੁਲਵੰਤ ਰਾਏ ਗੋਇਲ, ਮੰਗਤ ਜਿੰਦਲ ਅਤੇ ਹੋਰਨਾਂ ਨੇ ਵੀ ਸੰਬੋਧਨ ਕਰਦਿਆਂ ਵਪਾਰੀਆਂ ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਅਤੇ ਹਰ ਤਰਾਂ ਨਾਲ ਸਾਥ ਦੇਣ ਦਾ ਭਰੋਸਾ ਦਿੱਤਾ। ਕਿਹਾ ਕਿ ਕਿਸੇ ਵੀ ਵਪਾਰੀ ਨਾਲ ਧੱਕਾਸ਼ਾਹੀ ਨਹੀਂ ਆਉਣ ਦਿੱਤੀ ਜਾਵੇਗੀ ਵਪਾਰੀ ਚੋਰ ਨਹੀਂ ਹਨ ਵਪਾਰੀ ਆਪਣੀ ਮਿਹਨਤ ਦਾ