ਭਾਜਪਾ ਵੱਲੋਂ ਕਾਂਗਰਸ ਦੇ ਪੰਜਾਬ ਦੇ ਹਰੀਸ਼ ਰਾਵਤ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਦਿੱਤੀ ਸ਼ਿਕਾਇਤ
ਕਾਂਗਰਸ ਪੰਜਾਬ ਦਾ ਮਾਹੌਲ ਵਿਗਾੜਨ ਦੀ ਕਰਨੀ ਸਾਜ਼ਿਸ਼: ਸੁਖਪਾਲ ਸਰਾਂ
ਜੇਕਰ ਮਾਮਲਾ ਦਰਜ ਨਹੀਂ ਹੋਇਆ ਜਾਵਾਂਗੇ ਹਾਈਕੋਰਟ: ਭਾਜਪਾ ਪੰਜਾਬ
ਅਸ਼ੋਕ ਵਰਮਾ, ਬਠਿੰਡਾ, 01 ਸਤੰਬਰ 2021
ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸੰਵਿਧਾਨਿਕ ਪਦ ਰਹੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜਾਬ ਦੇ ਪੰਜ ਪ੍ਰਧਾਨਾਂ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਨਾਲ ਕਰਨ ਦੇ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਵਲੋਂ ਕਰੜਾ ਵਿਰੋਧ ਜਤਾਇਆ ਗਿਆ ਅਤੇ ਕਾਰਵਾਈ ਕਰਨ ਲਈ ਡੀ ਜੀ ਪੀ ਪੰਜਾਬ ਅਤੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ, ਵਿਰੋਧ ਜਤਾਉਂਦੇ ਹੋਏ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਅਤੇ ਹਿੰਦੂ ਸਿੱਖਾਂ ਦੇ ਆਪਸੀ ਭਾਈਚਾਰੇ ਨੂੰ ਵਿਗਾੜਨ ਲਈ ਕਾਂਗਰਸ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅਜਿਹੀ ਬਿਆਨਬਾਜ਼ੀ ਕੀਤੀ ਜਾਰੀ ਹੈ ।
ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮੁੱਖਮੰਤਰੀ ਵਰਗੇ ਸੰਵਿਧਾਨਕ ਅਹੁਦੇ ਤੇ ਰਹਿਣ ਵਾਲੇ ਹਰੀਸ਼ ਰਾਵਤ ਦੇ ਬਿਆਨਬਾਜ਼ੀ ਨਾਲ ਹਿੰਦੂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ , ਇਨ੍ਹਾਂ ਦੀ ਇਹ ਬਿਆਨਬਾਜ਼ੀ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਹੈ, ਜਿਸ ਕਰਕੇ ਹਰੀਸ਼ ਰਾਵਤ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਦੰਗਾ ਕਰਾਉਣ ਦਾ ਮਕੱਦਮਾ ਦਰਜ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰਹਿ ਸਕੇ।
ਭਾਜਪਾ ਦੇ ਸੂਬਾ ਸਕੱਤਰ ਸਰਾਂ ਨੇ ਕਿਹਾ ਕਿ ਜੇਕਰ ਪੁਲਸ ਮਾਮਲਾ ਦਰਜ ਨਹੀਂ ਕਰਦੀ ਤਾਂ ਉਹ ਮਾਣਯੋਗ ਹਾਈਕੋਰਟ ਦਾ ਰੁਖ ਕਰਨਗੇ ਕਿਉਂਕਿ ਉਨ੍ਹਾਂ ਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਪਰ ਪੁਲਸ ਦੀ ਕਾਰਗੁਜ਼ਾਰੀ ਹਮੇਸ਼ਾ ਪ੍ਰਸ਼ਨ ਚਿੰਨ੍ਹਾਂ ਵਿੱਚ ਰਹੀ ਹੈ ।
ਇਸ ਮੌਕੇ ਬੋਲਦਿਆਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਪੁਲਸ ਇਨਸਾਫ ਦੇਣ ਦੀ ਜਗ੍ਹਾ ਕਾਂਗਰਸ ਦੇ ਵਰਕਰ ਬਣਕੇ ਕੰਮ ਕਰਦੀ ਹੈ ਜਿੱਥੇ ਕਾਂਗਰਸ ਹਾਈ ਕਮਾਨ ਤੋਂ ਲੈ ਕੇ ਕਿਸੇ ਵਰਕਰ ਤੇ ਕਿਸੇ ਵੀ ਦੋਸ਼ ਦਾ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ, ਉੱਥੇ ਹੀ ਗੈਰ ਕਾਂਗਰਸੀ ਲੋਕਾਂ ਤੇ ਕਾਂਗਰਸੀ ਆਗੂ ਦੇ ਕਹਿਣ ਤੇ ਇੱਕ ਮਿੰਟ ਤੋਂ ਪਹਿਲਾਂ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ,ਜੋ ਕਿ ਬਾਬਾ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦਾ ਅਪਮਾਨ ਹੈ ਲੇਕਿਨ ਉਨ੍ਹਾਂ ਨੂੰ ਨਿਆਂ ਵਿਵਸਥਾ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਮਾਨਯੋਗ ਉੱਚ ਅਦਾਲਤ ਅਤੇ ਦੋਸ਼ੀਆਂ ਖ਼ਿਲਾਫ਼ ਜ਼ਰੂਰ ਕਾਰਵਾਈ ਕਰੇਗੀ ਇਸ ਮੌਕੇ ਗਣੇਸ਼ ਦੱਤ ਸ਼ਰਮਾ ਯੁਵਾ ਮੋਰਚਾ ਭਾਜਪਾ ਦੇ ਸਕੱਤਰ ਮੀਲ ਮੀਨੂ ਬੇਗਮ ਲੀਗਲ ਸੈੱਲ ਦੇ ਇੰਚਾਰਜ ਵਿਕਾਸ ਫੁੱਤੇਲਾ ਆਦਿ ਮੌਜੂਦ ਸਨ
Advertisement