ਕੋਵਿਡ ਕਾਲ ‘ਚ ਮਰੀਜਾਂ ਦੀ ਅੰਨ੍ਹੀ ਲੁੱਟ ਕਰਨ ਵਾਲੇ ਜ਼ੀਰਕਪੁਰ ਦੇ ਨਿੱਜੀ ਹਸਪਤਾਲ ਦੇ 2 ਡਾਕਟਰ ਕਾਬੂ

Advertisement
Spread information

ਕੋਵਿਡ 19 ਦੌਰਾਨ ਮਰੀਜਾਂ ਤੋਂ ਇੱਕ ਇੱਕ ਦਿਨ ਦਾ ਬੈਡ ਦਾ ਕਿਰਾਇਆ ਲੈਂਦੇ ਰਹੇ 50/50 ਹਜ਼ਾਰ ਰੁਪੱਈਆ


ਰਾਜੇਸ਼ ਗਰਗ , ਜ਼ੀਰਕਪੁਰ, 7ਅਗਸਤ :2021
     ਕੋਵਿਡ ਕਾਲ ‘ਚ ਮਰੀਜਾਂ ਦੀ ਅੰਨ੍ਹੀ ਲੁੱਟ ਕਰਨ ਵਾਲੇ ਜ਼ੀਰਕਪੁਰ ਦੇ ਨਿਊ ਲਾਈਫ ਲਾਈਨ ਹਸਪਤਾਲ ਦੇ 2 ਡਾਕਟਰਾਂ ਨੂੰ ਜੀਰਕਪੁਰ ਪੁਲਿਸ ਨੇ ਅੱਜ ਗਿਰਫਤਾਰ ਕਰ ਲਿਆ ਹੈ। ਇਸ ਸਬੰਧੀ ਜਾਦਕਾਰੀ ਦਿੰਦਿਆਂ ਇੰਸਪੈਕਟਰ ਓਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜ਼ੀਰਕਪੁਰ ਨੇ ਦੱਸਿਆ ਕਿ 14/05/202 ਨੂੰ ਪਰਮਜੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਨੋਇਡਾ ਨਿਊ ਲਾਈਫ ਲਾਈਨ ਹਸਪਤਾਲ ਜ਼ੀਰਕਪੁਰ ਵਿਖੇ ਦੌਰਾਨ ਇਲਾਜ ਮੌਤ ਹੋ ਗਈ ਸੀ ਅਤੇ ਪਰਮਜੀਤ ਸਿੰਘ ਦੇ ਵਾਰਸਾਂ ਵੱਲੋਂ ਹਸਪਤਾਲ ਦੇ ਡਾਕਟਰ ਮਨੀਸ਼ ਗੋਇਲ ਅਤੇ ਸਟਾਫ ਖਿਲਾਫ਼ ਉਸਦੇ ਇਲਾਜ ਵਿਚ ਅਣਗਿਹਲੀ ਵਰਤਣ ਦੇ ਦੋਸ਼ ਲਗਾਏ ਗਏ ਸਨ ।

      ਇਸ ਮਾਮਲੇ ਦੀ ਮੁੱਢਲੀ ਪੜਤਾਲ ਉਪ ਮੰਡਲ ਮੈਜਿਸਟ੍ਰੇਟ ਡੇਰਾਬਸੀ ਸਮੇਤ ਉਪ ਕਪਤਾਨ ਪੁਲਿਸ ਜ਼ੀਰਕਪੁਰ ਅਤੇ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਢਕੋਲੀ ਵੱਲੋਂ ਅਮਲ ਵਿਚ ਲਿਆਂਦੀ ਗਈ । ਜਿਸ ਵਿਚ ਇਸ ਹਸਪਤਾਲ ਦੇ ਡਾਕਟਰ ਮਨੀਸ਼ ਗੋਇਲ ਦੋਸ਼ੀ ਪਾਏ ਗਏ , ਕਿਉਂਕਿ ਇਸ ਹਸਪਤਾਲ ਵਿਚ ਕਵਿਡ-19 ਸਬੰਧੀ ਜਾਰੀ ਹੋਈਆਂ ਗਾਈਡਲਾਈਨਾ ਦੀ ਉਲੰਘਣਾ ਕੀਤੀ ਗਈ ਅਤੇ ਜੇਰੇ ਇਲਾਜ ਮਰੀਜਾ ਨਾਲ ਚੰਗਾ ਵਰਤਾਓ ਨਾ ਕਰਨਾ ਅਤੇ ਉਨ੍ਹਾਂ ਦਾ ਇਸ ਭਿਆਨਕ ਬਿਮਾਰੀ ਨੂੰ ਗੰਭੀਰਤਾ ਨਾਲ ਨਾ ਲੈ ਕੇ ਸਹੀ ਤਰੀਕੇ ਇਲਾਜ ਨਾ ਕਰਨ ਦੇ ਤਹਿਤ ਇਸ ਇੰਨਕੁਆਇਰੀ ਰਿਪੋਰਟ ਦੇ ਅਧਾਰ ਤੇ ਮਿਤੀ 18/5/2021 ਨੂੰ ਮੁਕੱਦਮਾ ਨੰਬਰ 291 ਮਿਤੀ 18/5/2021 ਅ/ਧ 51 (ਬੀ), 58 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਧਾਰਾ (3) ਈ.ਡੀ ਐਕਟ 1897 ਥਾਣਾ ਜੀਰਕਪੁਰ ਬਰਖਿਲਾਫ ਡਾਕਟਰ ਮਨੀਸ ਗੋਇਲ ਮਾਲਕ/ਡਾਇਰੈਕਟਰ ਨਿਊ ਲਾਈਫ ਲਾਈਨ ਹਸਪਤਾਲ ਨੇੜੇ ਯੂ.ਟੀ ਬੈਰੀਅਰ ਜ਼ੀਰਕਪੁਰ ਥਾਣਾ ਜ਼ੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ ਦਰਜ ਰਜਿਸਟਰ ਕਰਕੇ ਤਫਤੀਸ਼ ਜਾਬਤਾ ਅਨੁਸਾਰ ਸੁਰੂ ਕੀਤੀ ਗਈ ਸੀ ।

Advertisement

      ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ ਨੇ ਉਕਤ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਰਵਜੋਤ ਕੌਰ ਗਰੇਵਾਲ IPS ਕਪਤਾਨ ਪੁਲਿਸ (ਰੂਰਲ) ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਸ੍ਰੀ ਅਮਰੋਜ ਸਿੰਘ PPS ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਜ਼ੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਅਤੇ ਡਾਕਟਰੀ ਵਿਸ਼ੇ ਸਬੰਧੀ ਸਪੈਸ਼ਲ ਡਾਕਟਰੀ ਬੋਰਡ ਵੀ ਗਠਿਤ ਕੀਤਾ ਗਿਆ।

          ਉਨਾਂ ਦੱਸਿਆ ਕਿ ਕੋਵਿਡ-19 ਦੇ ਸਮੇਂ ਦੌਰਾਨ ਵੱਖ-2 ਸਟੇਟਾ ਤੇ ਇਸ ਆਫ਼ਤ ਦੇ ਸਮੇਂ ਵੱਖ-2 ਮਰੀਜ ਇਲਾਜ ਕਰਵਾਉਣ ਲਈ ਵੱਖ-2 ਹਸਪਤਾਲਾ ਵਿਚ ਆਏ ਸਨ ਤਾਂ ਇਸ ਦੌਰਾਨ ਨਿਊ ਲਾਈਫ ਲਾਈਨ ਹਸਪਤਾਲ ਜ਼ੀਰਕਪੁਰ ਵਿਚ ਵੀ ਕਾਫੀ ਮਰੀਜ ਦਾਖਲ ਹੋਏ ਅਤੇ ਜਿਥੇ ਇਸ ਹਸਪਤਾਲ ਵਿਚ ਇਲਾਜ ਲਈ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਇਲਾਜ ਸਬੰਧੀ ਚੰਗਾ ਵਰਤਾਓਂ ਨਾ ਕਰਨਾ ਅਤੇ ਮਰੀਜ਼ਾਂ ਦੇ ਇਲਾਜ ਸਮੇਂ ਪੰਜਾਬ ਸਰਕਾਰ ਵੱਲੋਂ ਜਾਰੀ ਮਿਥੇ ਰੇਟਾ ਤੇ ਵੱਧ ਮਨਮਰਜੀ ਨਾਲ ਪੈਸੇ ਵਸੂਲ ਕੀਤੇ ਅਤੇ ਉਨ੍ਹਾਂ ਵਸੂਲ ਕੀਤੇ ਪੈਸਿਆ ਸਬੰਧੀ ਕੋਈ ਰਿਕਾਰਡ ਨਾ ਦੇਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਦੌਰਾਨੇ ਇਲਾਜ ਭਿਆਨਕ ਬਿਮਾਰੀ ਨਾਲ ਮਰੀਜਾ ਦੀ ਮੌਤ ਵੀ ਹੋਈ ਅਤੇ ਵਾਰਿਸਾ ਵਿੱਚ ਇਸ ਤਰ੍ਹਾਂ ਹੋਣ ਨਾਲ ਰੋਸ ਵਜੋਂ ਕਈ ਵਾਰ ਗੁੱਸੇ ਭਰਿਆ ਹੰਗਾਮਾ ਵੀ ਹੋਇਆ । ਇਸ ਸਮੇਂ ਦੌਰਾਨ ਮਰੀਜਾਂ ਦੇ ਵਾਰਸਾ ਵੱਲੋਂ ਇਨ੍ਹਾਂ ਦੀ ਮਨਮਰਜੀ ਅਤੇ ਕੀਤੀਆਂ ਗਈਆਂ ਵਧੀਕੀਆਂ ਦੀਆਂ ਵੱਖ-2 ਦਰਖਾਸਤਾ ਨਿਊ ਲਾਈਫ ਲਾਈਨ ਹਸਪਤਾਲ ਦੇ ਖਿਲਾਫ ਮੋਸਲ ਹੋਇਆ ਸਨ ।

    ਇਨ੍ਹਾਂ ਦਰਖਾਸਤਾਂ ਦੀ ਗੰਭੀਰਤਾ ਨੂੰ ਵੇਖਦਿਆ ਹੋਇਆ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮਰੀਜ ਪਾਸੋਂ ਇਕ ਕਮਰੇ ਦਾ ਇਕ ਦਿਨ ਦਾ 50 ਹਜਾਰ ਰੁਪਏ ਤੱਕ ਵੀ ਵਸੂਲ ਕੀਤਾ ਜਾਂਦਾ ਸੀ । ਹਸਪਤਾਲ ਅੰਦਰ ਹਸਪਤਾਲ ਦੇ ਸਟਾਫ ਵੱਲੋਂ ਮਰੀਜਾਂ ਦਾ ਬਿਨ੍ਹਾ ਪੀ ਪੀ ਕਿੱਟਾ ਦੇ ਇਲਾਜ ਕੀਤਾ ਜਾਣਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਖਾਣਾ ਵਗਰਾ ਵੀ ਨਹੀਂ ਦਿੱਤਾ ਗਿਆ।  ਇਥੋਂ ਤੱਕ ਕਿ ਇਸ ਹਸਪਤਾਲ ਦੇ ਸਟਾਫ ਨੇ ਇਕ ਮਰੀਜ ਦੀਆਂ ਸੋਨੇ ਦੀਆਂ ਮੁੰਦਰੀਆਂ ਵੀ ਛੁਪਾ ਲਈਆਂ ਤੇ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਵੀ ਇਲਾਜ ਦੇ ਬਿੱਲ ਅਤੇ ਦਵਾਈਆਂ ਦੀਆਂ ਰਸੀਦਾਂ ਵੀ ਉਨ੍ਹਾਂ ਨੂੰ ਹੁਣ ਤੱਕ ਨਹੀਂ ਦਿੱਤੀਆਂ ਗਈਆਂ । ਇਨ੍ਹਾਂ ਪੀੜਤਾਂ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਦੇ ਅਧਾਰ ਪਰ ਮੁਕੱਦਮਾ ਵਿਚ ਜਾਬਤਾ ਅਨੁਸਾਰ ਜੁਰਮ 406, 420 ਹਿੰ: ਦੰ ਦਾ ਵਾਧਾ ਕੀਤਾ ਗਿਆ ਤੇ ਨਿਊ ਲਾਈਫ ਲਾਈਨ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਪਰਵੀਨ ਗੋਇਲ ਜੋ ਡਾਕਟਰ ਮਨੀਸ਼ ਗੋਇਲ ਦਾ ਭਰਾ ਹੈ ਨੂੰ ਵੀ ਬਤੋਰ ਦੋਸ਼ੀ ਨਾਮਜ਼ਦ ਕੀਤਾ ਗਿਆ । ਪੁਲਿਸ ਵੱਲੋਂ ਪੀੜਤ ਪਰਿਵਾਰਾਂ ਵੱਲੋਂ ਦੋਸ਼ੀਆ ਖਿਲਾਫ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਦੋਸ਼ੀਆਨ ਪਾਸੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਦੌਰਾਨੇ ਪੁੱਛਗਿੱਛ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।

        ਗ੍ਰਿਫਤਾਰ ਦੋਸ਼ੀਆਂ ਦਾ ਨਾਮ ਅਤੇ ਪਤਾ :-। ਡਾਕਟਰ ਮਨੀਸ਼ ਗੋਇਲ ਪੁੱਤਰ ਲੇਟ ਸ਼ੇਰ ਜੰਗ ਗੋਇਲ ਵਾਸੀ ਮਕਾਨ ਨੂੰ 890 ਸੈਕਟਰ ‘ ਚੰਡੀਗੜ੍ਹ ਥਾਣਾ ਸੈਕਟਰ 26 ਚੰਡੀਗੜ੍ਹ ਹਾਲ ਮਾਲਕ ਡਾਇਰੈਕਟਰ ਦਾ ਨਿਊ ਲਾਈਫ ਲਾਈਨ ਹਸਪਤਾਲ ਨੇੜੇ ਯੂ.ਟੀ ਥੋਰੀਅਰ ਜੀਰਕਪੁਰ ਥਾਣਾ ਜੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ 2. ਪਰਵੀਨ ਗੋਇਲ ਪੁੱਤਰ ਲੇਟ ਸ਼ੇਰ ਜੰਗ ਗੋਇਲ ਵਾਸੀ ਮਕਾਨ ਨੂੰ 800 ਸੈਕਟਰ 7 ਚੰਡੀਗੜ੍ਹ ਥਾਣਾ ਸੈਕਟਰ 26 ਚੰਡੀਗੜ੍ਹ ਹਾਲ ਮਾਲਕ/ ਮੈਨੇਜਿੰਗ ਡਾਇਰੈਕਟਰ ਦਾ ਨਿਊ ਲਾਈਫ ਲਾਈਨ ਹਸਪਤਾਲ ਨੇੜੇ ਯੂ ਟੀ ਬੈਰੀਅਰ ਜ਼ੀਰਕਪੁਰ ਥਾਣਾ ਜ਼ੀਰਕਪੁਰ ਜਿਲ੍ਹਾ ਐਸ.ਏ.ਐਸ. ਨਗਰ।

Advertisement
Advertisement
Advertisement
Advertisement
Advertisement
error: Content is protected !!