ਸ਼ਹੀਦ ਕਿਰਨਜੀਤ ਕੌਰ ਦੇ 24 ਵੇਂ ਬਰਸੀ ਸਮਾਗਮ ਨੂੰ ਲੈ ਕੇ ਪਿੰਡਾਂ ‘ਚ ਕਾਫਲੇ ਰਞਾਨਾ

Advertisement
Spread information

ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 24 ਵਾਂ ਬਰਸੀ ਸਮਾਗਮ

ਦਾਣਾ ਮੰਡੀ ਵਿੱਚੋਂ ਪੋਸਟਰ/ਪਰਚਾਰ ਮੁਹਿੰਮ ਲਈ ਕਾਫਲੇ ਰਵਾਨਾ -ਕਲਾਲਾ


ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ , 6 ਅਗਸਤ 2021
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ 24 ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਨੂੰ ਅੱਗੇ ਤੋਰਦਿਆਂ ਅੱਜ ਦਾਣਾ ਮੰਡੀ ਵਿੱਚੋਂ ਅੱਜ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਵਿੱਚ ਪੂਰੇ ਇਲਾਕੇ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਟੀਮਾਂ ਨੂੰ ਰਵਾਨਾ ਕੀਤਾ ਗਿਆ।
ਹਰ ਟੀਮ ਤਕਰੀਬਨ 20 ਪਿੰਡਾਂ ਅੰਦਰ ਬੱਝਵੀਂ ਪੋਸਟਰ/ਪਰਚਾਰ ਮੁਹਿੰਮ ਪੂਰੀ ਕਰੇਗੀ। ਇਸ ਸਮੇਂ ਇਕੱਤਰ ਹੋਏ ਜੁਝਾਰੂ ਕਾਫਲਿਆਂ ਨੂੰ ਸੰਖੇਪ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਆਗੂਆਂ ਮਨਜੀਤ ਸਿੰਘ ਧਨੇਰ, ਸੁਰਿੰਦਰ ਸਿੰਘ  ਜਲਾਲਦੀਵਾਲ, ਕੁਲਵੰਤ ਰਾਏ ਪੰਡੋਰੀ, ਪ੍ਰੀਤਮ ਸਿੰਘ  ਦਰਦੀ, ਜਰਨੈਲ ਸਿੰਘ ਚੰਨਣਵਾਲ, ਗੁਰਮੇਲ ਸਿੰਘ ਠੁੱਲੀਵਾਲ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੁੱਕੂ ਅਤੇ ਗੁਰਦੇਵ ਸਿੰਘ ਮਹਿਲ ਖੁਰਦ ਨੇ ਕਿਹਾ ਕਿ 24 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਤੋਂ ਸ਼ੁਰੂ ਹੋਈ ਔਰਤ ਜਬਰ ਵਿਰੋਧੀ ਜੰਗ ਹੋਰ ਵਧੇਰੇ ਜੋਸ਼ ਨਾਲ ਜਾਰੀ ਹੈ।ਸਗੋਂ ਹੁਣ ਤਾਂ ਇਹ ਜੰਗ ਮੌਜੂਦਾ ਦੌਰ ਚ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਖਿੱਚ ਰਹੇ ਕਿਸਾਨ ਅੰਂਦੋਲਨ ਨੂੰ ਸਮਰਪਿਤ ਕਰ ਦਿੱਤੀ ਹੈ।ਕਿਉਂਕਿ ਮੋਦੀ ਹਕੂਮਤ ਨੇ ਕਿਸਾਨੀ ਨੂੰ ਤਬਾਹੀ ਵੱਲ ਧੱਕਣ ਸਮੇਤ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਲਿਆਂਦੇ ਤਿੰਨ ਖੇਤੀ ਵਿਰੋਧੀ ਬਿਲ ਅਤੇ ਬਿਜਲੀ ਬਿਲ-2021 ਲਿਆਕੇ ਵੱਡੀ ਚੁਣੌਤੀ ਪੇਸ਼ ਕੀਤੀ ਹੈ।
ਮੋਦੀ ਹਕੂਮਤ ਸਾਮਰਾਜ ਤਾਕਤਾਂ ਸਮੇਤ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤਾਂ ਲਈ ਕਰੋੜਾਂ ਕਰੋੜ ਲੋਕਾਂ ਸਮੇਤ ਪੇਂਡੂ ਸੱਭਿਅਤਾ ਦੇ ਉਜਾੜਨ ਤੇ ਤੁਲੀ ਹੋਈ ਹੈ। ਇਸ ਲਈ ਆਪਣਾ ਨੈਤਿਕ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ।ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਮੂਹ ਮਿਹਨਤੀ ਲੋਕਾਂ ਨੂੰ 12 ਅਗਸਤ 10 ਵਜੇ ਦਾਣਾ ਮੰਡੀ ਮਹਿਲ ਕਲਾਂ ਵੱਧ ਤੋਂ ਵੱਧ ਰਾਸ਼ਨ, ਦੁੱਧ ਅਤੇ ਆਰਥਿਕ ਸਹਾਇਤਾ ਇਕੱਠੀ ਕਰਕੇ ਵਿਸ਼ੇਸ਼ ਕਰਕੇ ਕਿਸਾਨ ਔਰਤਾਂ ਨੂੰ ਕਾਫਲੇ ਬੰਨ੍ਹ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।ਇਸ ਸਮੇਂ ਗੁਰਜੰਟ ਸਿੰਘ, ਕੁਲਵੀਰ ਸਿੰਘ ,ਰਾਜਪਤੀ, ਅਮਨਦੀਪ ਸਿੰਘ ਰਾਏਸਰ, ਜੱਗੀ ਰਾਏਸਰ, ਕੁਲਵਿੰਦਰ ਸਿੰਘ, ਹਰਪਾਲ ਪਾਲੀ, ਰਜਿੰਦਰ ਸਿੰਘ ਖਿਆਲੀ, ਜਗਤਾਰ ਸਿੰਘ, ਗੁਰਮੇਲ ਸਿੰਘ ਮੂੰਮ, ਜੱਗਾ ਸਿੰਘ ਛਾਪਾ, ਮਾ.ਦਰਸ਼ਨ ਸਿੰਘ,ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਚੁਹਾਣਕੇਕਲਾਂ ਵੀ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!