ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਅਕਸਰ ਰਹਿ ਜਾਂਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨਾ ਸਾਡਾ ਯਤਨ – ਹਰਿੰਦਰ ਨਿੱਕਾ
ਮੰਗਤ ਜਿੰਦਲ , ਬਰਨਾਲਾ, 29 ਜੁਲਾਈ 2021
ਟੂਡੇ ਨਿਊਜ਼ ਦੇ ਪਾਠਕਾਂ ਦਾ ਘੇਰਾ ਦੱਸ ਲੱਖ ਦੇ ਅੰਕੜੇ ਨੂੰ ਪਾਰ ਕਰ ਜਾਣ ਤੇ ਮੁੱਖ ਸੰਪਾਦਕ ਹਰਿੰਦਰ ਨਿੱਕਾ , ਸਬ ਐਡੀਟਰ ਪਰਦੀਪ ਕਸਬਾ ,ਬਿਊਰੋ ਚੀਫ ਰਘਵੀਰ ਹੈਪੀ ਅਤੇ ਪੂਰੀ ਟੀਮ ਨੇ ਸਮੂਹ ਪਾਠਕਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਹੈ। ਪਾਠਕਾਂ ਦਾ ਧੰਨਵਾਦ ਕਰਦਿਆਂ ਅਦਾਰੇ ਵੱਲੋਂ ਹਰਿੰਦਰ ਨਿੱਕਾ ਨੇ ਅੱਗੇ ਤੋਂ ਵੀ ਲੋਕਾਂ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ ਦਾ ਪ੍ਰਣ ਕੀਤਾ ਹੈ ।
ਮੁੱਖ ਸੰਪਾਦਕ ਬਰਨਾਲਾ ਟੂਡੇ/ਟੂਡੇ ਨਿਊਜ , ਹਰਿੰਦਰ ਨਿੱਕਾ ਨੇ ਕਿਹਾ ਦੱਸ ਲੱਖ ਤੋਂ ਪਾਠਕਾਂ ਦੀ ਸੰਖਿਆ ਪਾਰ ਹੋਣ ਦਾ ਸਿਹਰਾ ਸਮੁੱਚੀ ਟੀਮ ਦੇ ਨਾਲ ਨਾਲ ਸਾਡੇ ਪਾਠਕਾਂ ਅਤੇ ਸਮੇਂ ਸਮੇਂ ਤੇ ਇਸ਼ਤਿਅਹਾਰ ਦੇਣ ਵਾਲਿਆਂ ਤੋਂ ਇਲਾਵਾ ਅਦਾਰੇ ਨੂੰ ਚਲਾਉਣ ਵਿੱਚ ਆਰਥਿਕ ਸਹਿਯੋਗ ਅਤੇ ਹੱਲਾਸ਼ੇਰੀ ਦੇਣ ਵਾਲਿਆਂ ਦੇ ਸਿਰ ਵੀ ਜਾਂਦਾ ਹੈ। ਜਿਨ੍ਹਾਂ ਨੇ ਸਾਡੇ ਹੌਸਲਿਆਂ ਨੂੰ ਹਮੇਸ਼ਾ ਬੁਲੰਦ ਰੱਖਣ ਲਈ ਥਾਪੀ ਦਿੱਤੀ ਹੈ ਅਤੇ ਹਿੱਕ ਤਾਣ ਕੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਸਾਥ ਦੇਣ ਲਈ ਭਰੋਸਾ ਦਿੱਤਾ ਹੈ । ਹਰਿੰਦਰ ਨਿੱਕਾ ਨੇ ਕਿਹਾ ਕਿ ਅਦਾਰਾ ਬਰਨਾਲਾ ਟੂਡੇ/ ਟੂਡੇ ਨਿਊਜ ਪਾਠਕਾਂ ਦੀ ਮੰਗ ਅਤੇ ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਅਕਸਰ ਰਹਿ ਜਾਂਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਲਈ ਯਤਨਸ਼ੀਲ ਹੈ ਅਤੇ ਪੱਤਰਕਾਰੀ ਦੇ ਲਗਾਤਾਰ ਡਿੱਗਦੇ ਮਿਆਰ ਨੂੰ ਵੀ ਉੱਚਾ ਚੁੱਕਣ ਲਈ ਆਪਣੀ ਪ੍ਰਤੀਬੱਧਤਾ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਹੈ ।
ਇਸ ਮੌਕੇ ਮੁੱਖ ਸੰਪਾਦਕ ਬਰਨਾਲਾ ਟੂਡੇ ਹਰਿੰਦਰ ਨਿੱਕਾ ਨੇ ਕਿਹਾ ਕਿ ਸਾਡੀ ਤਾਕਤ ਸਾਡੇ ਪਾਠਕ ਅਤੇ ਦਰਸ਼ਕ ਨੇ ਸਾਡਾ ਉਦੇਸ਼ ਸਮਾਜ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਅਸੀਂ ਇਸ ਡੇਢ ਸਾਲ ਦੇ ਵਕਫ਼ੇ ਦੌਰਾਨ ਇਹ ਮਹਿਸੂਸ ਕੀਤਾ ਕਿ ਸਿਆਸੀ ਦਬਾਓ ਪ੍ਰਸ਼ਾਸਨਿਕ ਦਬਾਓ ਅਤੇ ਅਨੇਕਾਂ ਇਸ ਤਰ੍ਹਾਂ ਦੇ ਹੋਰ ਦਬਾਅ ਦੇ ਚਲਦਿਆਂ ਇਹ ਆਸਾਨ ਕੰਮ ਨਹੀਂ ਸੀ ਪਰ ਅਸੀਂ ਕਰ ਦਿਖਾਇਆ ਕਿਉਂਕਿ ਸਾਡੀ ਬਰਨਾਲਾ ਟੂਡੇ ਦੀ ਟੀਮ ਵਿਚ ਹੋਰ ਸਾਰੇ ਪੱਤਰਕਾਰ ਨਿਡਰ ਅਤੇ ਉਸਾਰੂ ਸੋਚ ਵਾਲੇ ਹਨ ।
ਉਨ੍ਹਾਂ ਕਿਹਾ ਕਿ ਬਰਨਾਲਾ ਟੂਡੇ ਦੀ ਟੀਮ ਵਿੱਚ ਬਿਊਰੋ ਚੀਫ ਰਘਵੀਰ ਹੈਪੀ, ਵੈੱਬ ਐਡੀਟਰ ਪਰਦੀਪ ਕਸਬਾ , ਮੰਗਤ ਜਿੰਦਲ , ਟੈਕਨੀਸ਼ੀਅਨ ਹੈੱਡ ਐਡਵੋਕੇਟ ਅਰਸ਼ਦੀਪ ਅਰਸ਼ੀ ਤੋਂ ਇਲਾਵਾ ਹੋਰ ਸ਼ਹਿਰ ਦੀਆਂ ਬਹੁਤ ਸਾਰੀਆਂ ਵੱਡੀਆਂ ਸ਼ਖ਼ਸੀਅਤਾਂ ਦਾ ਵੀ ਅਹਿਮ ਯੋਗਦਾਨ ਹੈ । ਹਰਿੰਦਰ ਸਿੱਕਾ ਨੇ ਕਿਹਾ ਕਿ ਬਰਨਾਲਾ ਟੂਡੇ ਟੀਮ ਨੂੰ ਲੋਕਾਂ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਸੂਝ ਅਤੇ ਪ੍ਰਪੱਕਤਾ ਨਾਲ ਨਿਭਾਇਆ ਜਾਵੇਗਾ ।