30 ਜੁਲਾਈ 12 ਵਜੇ ਟੋਲ ਪਲਾਜਾ ਮਹਿਲਕਲਾਂ ਵਿਖੇ ਹੋਵੇਗੀ ਵਧਵੀਂ ਮੀਟਿੰਗ, ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਜਾਵੇਗਾ
ਪਰਦੀਪ ਕਸਬਾ, ਬਰਨਾਲਾ, 29 ਜੁਲਾਈ 2021
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਕਨਵੀਨਰ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 24 ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 30 ਜੁਲਾਈ ਨੂੰ 12 ਵਜੇ ਟੋਲ ਪਲਾਜਾ ਮਹਿਲਕਲਾਂ ਵਿਖੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਵਧਵੀਂ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਇਸ ਵਾਰ ਸ਼ਹੀਦ ਕਿਰਨਜੀਤ ਕੋ੍ਰ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨ ਬਾਰੇ ਲਏ ਇਤਿਹਾਸਕ ਫੈਸਲੇ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
ਪਿਛਲੇ ਸਾਲ ਕੋਵਿਡ ਕਾਰਨ ਬਰਸੀ ਸਮਾਗਮ ਨੂੰ ਵੱਡੇ ਪੱਧਰ ਤੇ ਨਹੀਂ ਮਨਾਇਆ ਗਿਆ ਸੀ। ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਵੱਲੋਂ ਨਿਭਾਈ ਭੁਮਿਕਾ ਅਤੇ ਹੋਏ ਖਰਚ ਆਦਿ ਦਾ ਵੇਰਵਾ ਵੀ ਦਿੱਤਾ ਜਾਵੇਗਾ। ਇਸ ਵਾਰ ਸ਼ੋਸ਼ਲ ਮੀਡੀਆ ਰਾਹੀਂ ਪ੍ਰਮੁੱਖ ਸਖਸ਼ੀਅਤਾਂ ਦੇ ਵਿਚਾਰਾਂ ਦੀ ਲਾਈਵ ਚਰਚਾ ਸ਼ੁਰੂ ਵੀ ਹੋ ਚੁੱਕੀ ਹੈ। ਇਸ ਵਿਚਾਰ ਚਰਚਾ ਵਿੱਚ ਡਾ. ਸੁੱਚਾ ਸਿੰਘ ਗਿੱਲ, ਡਾ.ਰਣਜੀਤ ਸਿੰਘ ਘੁੰਮਣ, ਲਲਿਤਾ, ਪੀ. ਸਾਈ ਨਾਥ, ਡਾ. ਸੁਖਪਾਲ ਸਿੰਘ, ਡਾ. ਗਿਆਨ ਸਿੰਘ, ਮੰਗਤ ਰਾਮ ਪਾਸਲਾ, ਹਮੀਰ ਸਿੰਘ, ਐਸ.ਪੀ.ਸਿੰਘ, ਰੰਜਨਾ ਪਾਡੀ, ਵੰਦਨਾ ਸ਼ਿਵਾ, ਨੰਦਿਤਾ ਹਾਸਕਰ, ਡਾ. ਪਰਮਿੰਦਰ ਸਿੰਘ, ਨਤਾਸ਼ਾ ਨਰਵਾਲ,
ਡਾ. ਨਵਸ਼ਰਨ, ਅਰੁੰਧਤੀ ਰਾਏ, ਮੇਧਾ ਪਾਟੇਕਰ, ਡਾ. ਸੁਖਦੇਵ ਸਿਰਸਾ, ਪ੍ਰੋ. ਜਗਮੋਹਣ ਸਿੰਘ, ਹਿਮਾਂਸ਼ੂ ਕੁਮਾਰ, ਹੀਰੇਨ ਗਾਂਧੀ, ਵਿਨੈ ਚਾਰੁਲ, ਸੁਖਵੰਤ ਸਿੰਘ ਹੁੰਦਲ, ਸਾਧੂ ਸਿੰਘ ਬਿਲਿੰਗ, ਦਲਜੀਤ ਅਮੀੰ, ਆਰ. ਐਸ. ਬੈਂਸ ਸੀਨੀਅਰ ਵਕੀਲ, ਕੰਵਲਜੀਤ ਖੰਨਾ ਭਾਗ ਲੈਣਗੇ। ਇਹ ਵਿਚਾਰ ਚਰਟਚਾ ਲੜੀ 13 ਅਗਸਤ ਤੱਕ ਜਾਰੀ ਰਹੇਗੀ।ਇਸ ਵਧਵੀਂ ਮੀਟਿੰਗ ਦੌਰਾਨ ਹੀ ਹਜਾਰਾਂ ਦੀ ਗਿਣਤੀ ਵਿੱਚ ਛਪਿਆ ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਜਾਵੇਗਾ। ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਾਰੀਆਂ ਕਿਸਾਨ,ਮਜਦੂਰ, ਮੁਲਾਜਮ, ਨੌਜਵਾਨ,ਵਿਦਿਆਰਥੀ,ਔਰਤ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਵਧਵੀਂ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ।