ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਕਾਰਨ ਡੀਜਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ – ਬਲਵੰਤ ਸਿੰਘ ਉੱਪਲੀ
ਪਰਦੀਪ ਕਸਬਾ , ਬਰਨਾਲਾ , 7 ਜੁਲਾਈ 2021
ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਜੁਲਾਈ ਨੂੰ ਮਹਿੰਗਾਈ ਵਿਰੋਧੀ ਦਿਵਸ ਨੂੰ ਸਫਲ ਬਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੀ ਮੀਟਿੰਗ ਬਾਬੂ ਸਿੰਘ ਖੁੱਡੀਕਲਾਂ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਬੀਬੀ ਪ੍ਰਧਾਨ ਕੌਰ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ`ਤੇ ਸ਼ਾਮਿਲ ਹੋਏ ਸੂਬਾ ਆਗੂ ਬਲਵੰਤ ਸਿੰਘ ਉੱਪਲੀ ਨੇ ਦੱਸਿਆ ਕਿ ਕਿਵੇ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਕਾਰਨ ਡੀਜਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਪਿਛਲੇ ਦੋ ਮਹੀਨਿਆਂ ਵਿੱਚ ਹੀ 2 ਮਈ ਨੂੰ ਬੰਗਾਲ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਰੋਜਾਨਾ ਹੀ ਡੀਜਲ, ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਹਨ। ਪੈਟਰੋਲ ਦੀ ਕੀਮਤ ਸੈਂਕੜਾ ਪਾਰ ਕਰ ਗਈ ਹੈ ਅਤੇ ਡੀਜਲ ਸਂੈਕੜੇ ਨੂੰ ਢੁੱਕਣ ਵਾਲਾ ਹੈ। ਜਦ ਕਿ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਹਨ। ਹਾਕਮਾਂ ਦੀ ਇਸ ਨੀਤੀ ਕਾਰਨ ਤੇਲ ਕੰਪਨੀਆਂ ਦੇ ਮੁਨਾਫੇ ਵਧ ਰਹੇ ਹਨ। ਕੇਂਦਰੀ ਅਤੇ ਰਾਜ ਸਰਕਾਰਾਂ ਡੀਜਲ , ਪੈਟਰੋਲ ਉਤੇ ਕੀਮਤ ਤੋਂ ਵੀ ਵੱਧ ਟੈਕਸ ( ਦੁੱਗਣਾ) ਵਸੂਲ ਖਜਾਨੇ ਨੂੰ ਭਰ ਰਹੇ ਹਨ । ਸਰਕਾਰਾਂ ਲਈ ਡੀਜਲ, ਪਟਰੋਲ ਸੋਨੇ ਦੀ ਮੁਰਗੀ ਬਣ ਗਿਆ ਹੈ। ਦੂਜੇ ਪਾਸੇ ਮੋਦੀ ਹਕੂਮਤ ਨੇ ਸੱਤ ਮਹੀਨੇ ਤੋਂ ਵੀ ਵਧੇਰੇ ਸਮਾਂ ਮੁਲਕ ਦੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਸੰਘਰਸ਼ ਕਰਦਿਆਂ ਬੀਤ ਜਾਣ ਦੇ ਬਾਵਹੂਦ ਵੀ ਹਠੀ ਰਵੱਈਆ ਧਾਰਿਆ ਹੋਇਆ। ਹੈ।
ਹਰ ਪਿੰਡ ਇਕਾਈ ਆਪਣਾ ਸੰਯੁਕਤ ਕਿਸਾਨ ਵੱਲੋਂ ਆਏ ਹਰ ਸੱਦੇ ਨੂੰ ਪੂਰੀ ਸਰਗਰਮੀ ਨਾਲ ਲਾਗੂ ਕਰ ਰਹੀ ਹੈ। ਇਸ ਲਈ ਮਹਿੰਗਾਈ ਨੂੰ ਠੱਲ ਪਾਉਣ ਲਈ 8 ਜੁਲਾਈ ਨੂੰ ਮਹਿੰਗਾਈ ਵਿਰੋਧੀ ਦਿਵਸ ਵਜੋਂ ਮਨਾਉਂਦਿਆਂ ਪਿੰਡਾਂ/ਸ਼ਹਿਰ ਵਿੱਚ ਰਹਿਣ ਵਾਲੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਨੂੰ ਆਪਣੋ ਸਾਧਨ ਟਰੈਕਟਰ, ਕਾਰ, ਜੀਪ, ਟਰੱਕ, ਮੋਟਰਸਾਈਕਲ, ਸਕੂਟਰ, ਖਾਲੀ ਗੈਸ ੁਿਸਲੰਡਰ ਅਤੇ ਤੇਲ ਵਾਲਾ ਡਰੰਮ ਮੈਕੇ ਸਟੇਟ/ ਨੈਸ਼ਨਲ ਹਾਈਵੇ ਉੱਪਰ 10 ਵਜੇ ਤੋਂ 12 ਵਜੇ ਤੱਕ ਲ਼ੈ ਕੇ ਜਾਣ ਅਤੇ ਸ਼ਾਤਮਈ ਰੋਸ ਮਾਰਚਾਂ ਵਿੱਚ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ। ਇਸ ਸਮੇਂ ਗੁਰਦਰਸ਼ਨ ਸਿੰਘ ਫਰਵਾਹੀ, ਬੂਟਾ ਸਿੰਘ ਫਰਵਾਹੀ, ਸੁਰਜੀਤ ਸਿੰਘ ਖੁੱਡੀਕਲਾਂ, ਜਸਵੰਤ ਸਿੰਘ ,ਮੇਜਰ ਸਿੰਘ ਸੰਘੇੜਾ, ਦਰਸ਼ਨ ਸਿੰਘ ਠੀਕਰੀਵਾਲ, ਮਹਿੰਦਰ ਸਿੰਘ ਹੰਢਿਆਇਆ, ਇੰਦਰਪਾਲ ਸਿੰਘ ਬਰਨਾਲਾ, ਸਾਧੂ ਸਿੰਘ ਕਰਮਗੜ੍ਹ, ਭੋਲਾ ਸਿੰਘ ਠੀਕਰੀਵਾਲ, ਗੁਰਮੀਤ ਸਿੰਘ ਬਿੱਟੂ ਆਦਿ ਆਗੂ ਹਾਜਰ ਸਨ। ਇਸ ਸਮੇਂ ਜਥੇਬੰਦੀ ਨੂੰ ਹੋਰ ਬਲ ਉਦੋਂ ਮਿਲਿਆ ਜਦ ਗੁਰਦਵਾਰਾ ਬਾਬਾ ਕਾਲਾ ਮਹਿਰ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰਮੀਤ ਸਿੰਘ ਸੰਧੂ ਪੱਤੀ ਰਾਹੀਂ ਸੰਘਰਸ਼ਾਂ ਲਈ 51,000 ਰੁ. ਦੀ ਰਾਸ਼ੀ ਭੇਂਟ ਕੀਤੀ। ਜਥੇਬੰਦੀ ਵੱਲੋਂ ਪ੍ਰਬੰਧਕੀ ਕਮੇਟੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ