ਕੱਲ੍ਹ  ਨੂੰ ਪੈਟਰੌਲ, ਡੀਜ਼ਲ ਤੇ ਰਸੋਈ ਗੈਸ ਦੀਆਂ ‘ਵਧੀਆਂ ਕੀਮਤਾਂ ਵਿਰੋਧੀ ਦਿਵਸ’ ਲਈ ਤਿਆਰੀਆਂ ਮੁਕੰਮਲ: ਕਿਸਾਨ ਆਗੂ

Advertisement
Spread information

 

10 ਤੋਂ 12 ਵਜੇ ਤੱਕ,ਆਵਾਜਾਈ ਰੋਕੇ ਬਗੈਰ ਸੜਕਾਂ ਕਿਨਾਰੇ ਖੜੇ ਕੀਤੇ ਜਾਣਗੇ ਵਾਹਨ ਅਤੇ ਖਾਲੀ ਰਸੋਈ ਗੈਸ ਸਲੰਡਰ ਰੱਖੇ ਜਾਣਗੇ

ਮੋਹਾਲੀ ‘ਚ ਕੱਚੇ ਅਧਿਆਪਕਾਂ ਉਪਰ ਕੀਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ।

ਪਰਦੀਪ ਕਸਬਾ  , ਬਰਨਾਲਾ:  07 ਜੁਲਾਈ, 2021

ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 280ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਪੈਟਰੋਲੀਅਮ ਪਦਾਰਥਾਂ ਤੇ ਰਸੋਈ ਗੈਸ ਵਿੱਚ ਹੋਏ  ਬੇਥਾਹ ਵਾਧੇ 8 ਜੁਲਾਈ ਨੂੰ 10 ਤੋਂ 12 ਵਜੇ ਤੱਕ  ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਇਸ ਸਮੇਂ ਦੌਰਾਨ ਟ੍ਰੈਕਟਰਾਂ,  ਟਰਾਲੀਆਂ,ਕਾਰਾਂ, ਜੀਪਾਂ, ਸਕੂਟਰਾਂ  ਤੇ ਮੋਟਰਸਾਈਕਲਾਂ ਆਦਿ ਹਰ ਤਰ੍ਹਾਂ ਦੇ ਵਾਹਨ, ਬਗੈਰ ਆਵਾਜਾਈ ‘ਚ ਵਿਘਨ ਪਾਏ, ਮੁੱਖ  ਸੜਕਾਂ ਦੇ ਦੋਵੇਂ ਪਾਸੀਂ ਖੜ੍ਹੇ ਕੀਤੇ ਜਾਣਗੇ। ਖਾਲੀ ਰਸੋਈ ਗੈਸ ਸਲੰਡਰ, ਕਨਿਸਤਰ ਤੇ ਡੀਜ਼ਲ-ਢੋਲ  ਸੜਕਾਂ ‘ਤੇ ਰੱਖ ਕੇ ਪੈਟਰੌਲ, ਡੀਜ਼ਲ ਤੇ ਰਸੋਈ ਗੈਸ ਦੀ ਬੇਥਾਹ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।12 ਵਜੇ 8 ਮਿੰਟ ਲਈ ਵਾਹਨਾਂ ਦੇ ਹਾਰਨ ਬਜਾ ਕੇ ਗੂੰਗੀ ਬੋਲ਼ੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਸੁਣਾਈ ਜਾਵੇਗੀ। ਅੱਜ ਧਰਨੇ ਵਿੱਚ ਇਸ ਰੋਸ ਪ੍ਰਦਰਸ਼ਨ ਪ੍ਰੋਗਰਾਮ ਦੀਆਂ  ਠੋਸ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਧਰਨਾਕਾਰੀਆਂ ਨੂੰ ਸ਼ਾਂਤਮਈ ਰਹਿਣ ਅਤੇ ਸੜਕੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਕੱਲ੍ਹ ਪੰਜਾਬ ਪੁਲਿਸ ਵੱਲੋਂ, ਆਪਣੀਆਂ ਮੰਗਾਂ ਦੇ ਹੱਕ ‘ਚ ਮੁਜ਼ਾਹਰਾ ਕਰ ਰਹੇ ਕੱਚੇ ਅਧਿਆਪਕਾਂ ਉਪਰ ਵਹਿਸ਼ੀ ਲਾਠੀਚਾਰਜ ਕੀਤਾ ਗਿਆ ਜਿਸ ਕਾਰਨ ਦਰਜਨਾਂ ਅਧਿਆਪਕ ਗੰਭੀਰ  ਰੂਪ ਵਿੱਚ ਜਖਮੀ ਹੋ ਗਏ। ਅੱਜ ਦਮਧਰਨੇ ਵਿੱਚ ਪੰਜਾਬ ਸਰਕਾਰ ਦੀ ਇਸ ਵਹਿਸ਼ੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ।
   ਅੱਜ ਦੇ ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਛੱਤਰ ਸਿੰਘ ਸਾਹੌਰ, ਮੇਲਾ ਸਿੰਘ ਕੱਟੂ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਪਰਮਜੀਤ ਕੌਰ ਠੀਕਰੀਵਾਲਾ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਕਾਕਾ ਸਿੰਘ ਫਰਵਾਹੀ, ਬਲਵੀਰ ਕੌਰ ਕਰਮਗੜ੍ਹ ਨੇ ਸੰਬੋਧਨ ਕੀਤਾ।
ਅੱਜ ਮੁਖਤਿਆਰ ਸਿੰਘ ਮਸਤੂਆਣਾ ਭੈਣੀ, ਬਹਾਦਰ ਸਿੰਘ ਕਾਲਾ ਧਨੌਲਾ ਤੇ ਜਗਦੀਸ਼ ਲੱਧਾ ਨੇ ਗੀਤ ਸੁਣਾਏ।

Advertisement
Advertisement
Advertisement
Advertisement
Advertisement
Advertisement
error: Content is protected !!