ਕਾਂਗਰਸ ਦੇ ਭੰਡੀ ਪ੍ਰਚਾਰ ਲਈ ਤੜਕਸਾਰ ਮਸਤੂਆਣਾ ਸਾਹਿਬ ਤੋ ਰੋਸ ਮਾਰਚ ਸ਼ੁਰੂ ਕਰਕੇ ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਦੇ ਕਰੀਬ 15 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ।
ਹਰਪ੍ਰੀਤ ਕੌਰ ਬਬਲੀ , ਸੰਗਰੂਰ , 7 ਜੁਲਾਈ 2021
ਸਿੱਖਿਆ ਮੰਤਰੀ ਦੀ ਸਥਾਨਕ ਕੋਠੀ ਦੇ ਗੇਟ ਉੱਤੇ 31 ਦਸੰਬਰ ਤੋ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਬੇਰੁਜ਼ਗਾਰਾਂ ਵੱਲੋਂ ਕਾਂਗਰਸ ਦੇ ਭੰਡੀ ਪ੍ਰਚਾਰ ਲਈ ਤੜਕਸਾਰ ਮਸਤੂਆਣਾ ਸਾਹਿਬ ਤੋ ਰੋਸ ਮਾਰਚ ਸ਼ੁਰੂ ਕਰਕੇ ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਦੇ ਕਰੀਬ 15 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਜਗਸੀਰ ਸਿੰਘ ਘੁਮਾਣ ਅਤੇ ਕ੍ਰਿਸ਼ਨ ਸਿੰਘ ਨਾਭਾ ਦੀ ਅਗਵਾਈ ਵਿੱਚ ਤਿੰਨ ਦਰਜ਼ਨ ਮੋਟਰ ਸਾਇਕਲਾਂ ਅਤੇ 8-10 ਕਾਰਾਂ ਉਪਰ ਕਾਲੇ ਝੰਡੇ ਲਗਾ ਕੇ ਚੰਗਾਲ,ਖਿੱਲਰੀਆਂ,ਬੰਗਾਂ ਵਾਲੀ,ਰਸਾਲਦਾਰ ਛੰਨਾਂ,ਅਕੋਈ ਸਾਹਿਬ,ਦੇਹ ਕਲਾਂ,ਛੰਨਾਂ ਫਤਹਿਗੜ੍ਹ, ਸਾਰੋ,ਰੂਪਾ ਹੇੜੀ,ਬਾਲੀਆਂ,ਭਿੰਡਰਾਂ,ਘਾਬਦਾਂ, ਜਲਾਣ,ਸੰਤੋਖਪੁਰਾ,ਘਰਾਚੋਂ, ਝਨੇੜੀ, ਬਲਬਾੜ ਅਤੇ ਕਲੌਦੀ ਆਦਿ ਪਿੰਡਾਂ ਵਿੱਚ ਕਾਫਲੇ ਦੇ ਰੂਪ ਮਾਰਚ ਮਾਰਚ ਕੱਢ ਕੇ ਮੁੱਖ ਮੰਤਰੀ ਪੰਜਾਬ ਨੂੰ ” ਦਿਓ ਜਵਾਬ,ਕੈਪਟਨ ਸਾਬ੍ਹ,” ਦੇ ਨਾਹਰੇ ਲਗਾਏ।ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਵੱਲੋਂ ਪਿਛਲੇ ਸਮੇਂ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਬਦਸਲੂਕੀ ਤੋ ਪਿੰਡਾਂ ਦੇ ਲੋਕਾਂ ਨੂੰ ਜਾਣੂ ਕਰਵਾਇਆ।
ਖਿੱਲਰੀਆਂ,ਛੰਨਾਂ ਅਤੇ ਘਰਾਚੋਂ ਸਮੇਤ ਅਨੇਕਾਂ ਪਿੰਡਾਂ ਵਿਚ ਬੇਰੁਜ਼ਗਾਰਾਂ ਦਾ ਸਵਾਗਤ ਕਰਨ ਦੇ ਨਾਲ ਨਾਲ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ।
ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਜਲਦੀ ਹੀ ਹਲਕੇ ਦੇ ਬਾਕੀ ਪਿੰਡਾਂ ਵਿੱਚ ਮਾਰਚ ਕਰਕੇ ਸੂਬੇ ਦੀ ਕਾਂਗਰਸ ਸਰਕਾਰ ਦਾ ਚੇਹਰਾ ਨੰਗਾ ਕੀਤਾ ਜਾਵੇਗਾ।
ਇਸ ਮੌਕੇ ਬਲਕਾਰ ਸਿੰਘ ਮਘਣੀਆਂ,ਗਗਨਦੀਪ ਕੌਰ,ਸ਼ਸ਼ ਪਾਲ ਸਿੰਘ,ਗੁਰਪ੍ਰੀਤ ਸਿੰਘ,ਲਫ਼ਜ਼ਦੀਪ ਸਿੰਘ,ਲਖਵਿੰਦਰ ਕੌਰ,ਰਵਿੰਦਰ ਸਿੰਘ ਮੁੱਲੇਵਾਲਾ,ਹਰਵਿੰਦਰ ਸਿੰਘ ਨਰਵਾਨਾ ,ਸੁਖਦੇਵ ਸਿੰਘ ਲਿੱਟਾਂ,ਗੁਰਸੰਤ ਸਿੰਘ ਚੰਗਾਲ ਤੋ ਇਲਾਵਾ ਅਮਨਦੀਪ ਕੌਰ,ਹਰਸ਼ਰਨ ਸਿੰਘ ਭੱਠਲ ਗੁਰਦੀਪ ਰਾਮਗੜ੍ਹ,ਅਮਨ ਸੇਖਾ,ਰਣਬੀਰ ਨਦਾਮਪੁਰ,ਕਿਰਨ ਈਸੜਾ,ਸੰਦੀਪ ਸਿੰਘ ਮੋਫ਼ਰ, ਤਾਹਿਰਾ ,ਅਮਨ ਪੰਜਾਵਾ ਸੁਖਵੀਰ ਦੁਗਾਲ ,ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।