ਸਟੇਨ ਸਵਾਮੀ ਦੀ ਮੌਤ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਵਿਰੁੱਧ ਪੰਜਾਬ ਭਰ ਵਿਚ ਮੁਜਾਹਰੇ ਕਰਨ ਦਾ ਐਲਾਨ

Advertisement
Spread information

ਮਨੁੱਖੀ ਹੱਕਾਂ ਦੇ ਘੁਲਾਟੀਏ ਅਤੇ ਜਲ ਜੰਗਲ ਜਮੀਨ ਦੀ ਰਾਖੀ ਦੇ ਮੁੱਦੇ ਉੱਤੇ ਆਦਿਵਾਸੀਆਂ ਦੇ ਹੱਕ ਵਿਚ ਖੜਨ ਵਾਲੇ ਜਮਹੂਰੀ ਲਹਿਰ ਦੇ ਘੁਲਾਟੀਏ ਅਤੇ ਫਾਦਰ ਸਟੇਨ ਸਵਾਮੀ ਦੀ ਮੌਤ ਲਈ ਮੋਦੀ ਸਰਕਾਰ ਜਿੰਮੇਵਾਰ

ਪਰਦੀਪ ਕਸਬਾ , ਜਲੰਧਰ,5 ਜੁਲਾਈ 2021

         ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ- ਲੈਨਿਨਵਾਦੀ) ਨਿਊਡੈਮੋਕ੍ਰੇਸੀ ਵਲੋਂ ਮਨੁੱਖੀ ਹੱਕਾਂ ਦੇ ਘੁਲਾਟੀਏ ਅਤੇ ਜਲ ਜੰਗਲ ਜਮੀਨ ਦੀ ਰਾਖੀ ਦੇ ਮੁੱਦੇ ਉੱਤੇ ਆਦਿਵਾਸੀਆਂ ਦੇ ਹੱਕ ਵਿਚ ਖੜਨ ਵਾਲੇ ਜਮਹੂਰੀ ਲਹਿਰ ਦੇ ਘੁਲਾਟੀਏ ਅਤੇ ਫਾਦਰ ਸਟੇਨ ਸਵਾਮੀ ਦੀ ਮੌਤ ਲਈ ਮੋਦੀ ਸਰਕਾਰ ਨੂੰ ਜਿੰਮੇਵਾਰ ਗਰਦਾਨਦਿਆਂ 6 ਜੁਲਾਈ ਨੂੰ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੈ।
ਪਾਰਟੀ ਆਗੂਆਂ ਕਾਮਰੇਡ ਅਜਮੇਰ ਸਿੰਘ ਸਮਰਾ ਅਤੇ ਕੁਲਵਿੰਦਰ ਸਿੰਘ ਵੜੈਚ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਐਨ ਆਈ ਏ ਵੱਲੋਂ ਗ੍ਰਿਫਤਾਰ ਕੀਤੇ ਗਏ 84 ਸਾਲ ਦੇ ਸਟੇਨ ਸਵਾਮੀ ਭੀਮਾ ਕੋਰੇਗਾਂਓ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸਨ।ਪਾਰਕਿਨਸਨ ਬੀਮਾਰੀ ਤੋਂ ਪੀੜਤ ਫਾਦਰ ਦੇ ਵਕੀਲਾਂ ਨੇ ਕਈ ਵਾਰ ਜਮਾਨਤ ਦੀ ਮੰਗ ਕੀਤੀ ਸੀ ਪਰ ਜਮਾਨਤ ਤਾਂ ਦੂਰ ਉਹਨਾਂ ਵੱਲੋਂ ਜੇਲ੍ਹ ਵਿੱਚ ਸਟ੍ਰਾ ਅਤੇ ਸਿਪਰ ਦੀ ਕੀਤੀ ਮੰਗ ਨੂੰ ਵੀ ਜੇਲ੍ਹ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ।
ਸਟੇਨ ਸਵਾਮੀ ਦੀ ਮੌਤ ਦਾ ਮੁੱਖ ਕਾਰਨ ਉਹਨਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣਾ ਹੈ ।ਉਹਨਾਂ ਕਿਹਾ ਕਿ ਸਟੇਨ ਸਵਾਮੀ ਦੀ ਮੌਤ ਦੇ ਲਈ ਮੋਦੀ ਸਰਕਾਰ ,ਵਿਸ਼ੇਸ਼ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿੱਧੇ ਤੌਰ ਉੱਤੇ ਜਿੰਮੇਵਾਰ ਹਨ।ਆਗੂਆਂ ਨੇ ਅਮਿਤ ਸ਼ਾਹ ਉੱਤੇ ਸਟੇਨ ਸਵਾਮੀ ਦੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।

Advertisement
Advertisement
Advertisement
Advertisement
Advertisement
Advertisement
error: Content is protected !!