ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ , 20 ਸੀਟਾਂ ਉਪਰ ਚੋਣ ਲੜੇਗੀ ਬਸਪਾ
ਪਰਦੀਪ ਕਸਬਾ, ਬਰਨਾਲਾ, 12 ਜੂਨ 2021
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਦੋ ਹਜਾਰ ਵੀਹ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਭਲਾਈ ਦੇ ਲਈ ਇਕੱਠੇ ਮਿਲ ਕੇ ਚੋਣਾਂ ਲੜੇਗੀ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਹਮੇਸ਼ਾ ਤੋਂ ਪੈਰਵਾਈ ਕਰਦੀ ਆਈ ਹੈ ।
ਸੁਖਬੀਰ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਕਾਰ ਸੂਬੇ ਵਿੱਚ 20 ਸੀਟਾਂ ਉਪਰ ਚੋਣਾਂ ਲੜਨ ਦਾ ਐਲਾਨ ਕੀਤਾ ਹੈ ।
ਬਹੁਜਨ ਸਮਾਜ ਪਾਰਟੀ ਕਰਤਾਰਪੁਰ , ਜਲੰਧਰ ਵੈਸਟ, ਜਲੰਧਰ ਨੌਰਥ ,ਫਗਵਾੜਾ, ਟਾਂਡਾ ,ਦਸੂਹਾ ,ਚਮਕੌਰ ਸਾਹਿਬ, ਬੱਸੀ ਪਠਾਨਾ, ਮਹਿਲ ਕਲਾਂ, ਨਵਾ ਸ਼ਹਿਰ ,ਲੁਧਿਆਣਾ ਨੌਰਥ, ਸੁਜਾਨਪੁਰ , ਬੋਹਾ,ਪਠਾਨਕੋਟ ,ਅਨੰਦਪੁਰ ਸਾਹਿਬ , ਮੋਹਾਲੀ ,ਅੰਮ੍ਰਤਸਰ ਨੌਰਥ ,ਪਾਇਲ ਤੋਂ ਚੋਣ ਲੜੇਗੀ।
ਸੁਖਬੀਰ ਸਿੰਘ ਬਾਦਲਨੇ ਐਲਾਨ ਕੀਤਾ ਸੀ ਕਿ ਜੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਸਰਕਾਰ ਆਈ ਤਾਂ ਅਗਲਾ ਉੱਪ ਮੁੱਖ ਮੰਤਰੀ ਦਲਿਤ ਵਰਗ ‘ਚੋਂ ਹੋਵੇਗਾ।
ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ ਹੈ। ਹਾਲਾਂਕਿ, ਪਾਰਟੀ ਨੂੰ ਕਦੇ ਵੀ ਵੱਡੀ ਜਿੱਤ ਪ੍ਰਾਪਤ ਨਹੀਂ ਹੋਈ। ਇਸ ਦੇ ਬਾਵਜੂਦ ਉਹ ਅਜੇ ਵੀ ਦਲਿਤ ਵੋਟ ਬੈਂਕ ਨੂੰ ਪ੍ਰਭਾਵਤ ਕਰਦਾ ਹੈ।