ਪੁਖਰਾਜ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਵਰਚੂਅਲ ਪਲੇਸਮੈਂਟ ਕੈਂਪ ਲਗਾਇਆ
ਹਰਪ੍ਰੀਤ ਕੌਰ ਬ ਬ ਲੀ , ਸੰਗਰੂਰ, 11 ਜੂਨ 2021
ਪੰਜਾਬ ਸਰਕਾਰ ਦੁਆਰਾ ਘਰ -ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਪੁਖਰਾਜ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ ਵਰਚੂਅਲ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਦਸਵੀਂ ਤੋਂ ਗਰੈਜੂਏਟ ਪਾਸ ਪ੍ਰਾਰਥੀ ਜਿਨਾਂ ਦੀ ਉਮਰ 18 ਤੋਂ 25 ਸਾਲ ਤੱਕ ਹੈ ਨੇ ਹਿੱਸਾ ਲਿਆ।
ਨਿਯੋਜਕ ਵੱਲੋਂ ਵਰਚੂਅਲ ਜਾਬ ਪਲੇਸਮੈਂਟ ਕੈਂਪ ਵਿੱਚ ਵੈਲਨੈਸ ਅਡਵਾਈਜਰ ਦੀ ਅਸਾਮੀ ਲਈ 19 ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ ਅਤੇ 8 ਪ੍ਰਾਰਥੀਆਂ ਦੀ ਮੌਕੇ ਤੇ ਸਿਲੈਕਸ਼ਨ ਕੀਤੀ ਗਈ, ਜਿਸ ਦੀ ਤਨਖਾਹ 10,000 ਤੋਂ 15,000 ਰੁਪਏ ਪ੍ਰਤੀਮਹੀਨਾ ਹੈ।
ਜਿਲਾ ਰੋਜਗਾਰ ਅਫਸਰ ਸੰਗਰੂਰ ਸ਼੍ਰੀ ਰਵਿੰਦਰਪਾਲ ਸਿੰਘ ਚਹਿਲ ਜੀ ਨੇ ਨਿਯੋਜਕ ਦਾ ਧੰਨਵਾਦ ਕਰਦੇ ਹੋਏ ਆਨਲਾਈਨ ਵਰਚੂਅਲ ਜਾਬ ਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ ਪ੍ਰਾਰਥੀਆਂ ਦੀ ਹੌਂਸਲਾਂ ਅਫਜਾਈ ਕੀਤੀ ਅਤੇ ਪ੍ਰਾਰਥੀਆਂ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਲਗਾਏ ਜਾ ਰਹੇ ਆਨਲਾਈਨ ਵਰਚੂਅਲ ਜਾਬ ਪਲੇਸਮੈਂਟ ਕੈਂਪਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।