ਬਸਪਾ 20 ਸੀਟਾਂ ‘ਤੇ ਅਤੇ ਬਾਕੀ ਸੀਟਾਂ ‘ਤੇ ਅਕਾਲੀ ਦਲ ਲੜੇਗੀ ਚੋਣਾਂ
ਅਕਾਲੀ-ਬਸਪਾ ਗੱਠਜੋੜ ਵੇਲੇ ਪਹਿਲੀ ਵਾਰ ਪੰਜਾਬ ਦੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਜਿੱਤੇ ਸੀ ਕਾਸ਼ੀ ਰਾਮ
ਹਰਿੰਦਰ ਨਿੱਕਾ, ਚੰਡੀਗੜ੍ਹ 12 ਜੂਨ 2021
ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 25 ਵਰ੍ਹੇ ਪਹਿਲਾਂ ਹੋਏ ਰਾਜਸੀ ਤਲਾਕ ਤੋਂ ਬਾਅਦ ਦੋਵੇਂ ਪਾਰਟੀਆਂ ਸਾਰੇ ਪੁਰਾਣੇ ਗਿਲੇ ਸ਼ਿਕਵੇ ਭੁੱਲਾ ਕੇ ਗਠਜੋੜ ਦੀ ਸਿਲਵਰ ਜੁਬਲੀ ਮਨਾਉਣ ਫਿਰ ਤੋਂ ਗਠਜੋੜ ਵਿੱਚ ਇਕੱਠੇ ਰਹਿਣ ਲਈ ਹੋਣ ਲਈ ਰਾਜੀ ਹੋ ਗਏ ਹਨ। ਗਠਜੋੜ ਦਾ ਰਸਮੀ ਐਲਾਨ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਹੈਡਕੁਆਟਰ ਤੇ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੱਤੀ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ।
ਫਲੈਸ਼ਬੈਕ — ਵਰਨਣਯੋਗ ਹੈ ਕਿ,,
1996 ਦੀਆਂ ਲੋਕ ਸਭਾ ਚੋਣਾਂ ਅਕਾਲੀ-ਬਸਪਾ ਨੇ ਗੱਠਜੋੜ ਕਰਕੇ ਲੜੀਆਂ ਸਨ। ਇਸ ਗਠਜੋੜ ਨੇ ਪੰਜਾਬ ਅੰਦਰ ਕਾਗਰਸ ਪਾਰਟੀ ਦੇ ਪੈਰ ਉਖਾੜ ਦਿੱਤੇ ਸਨ, ਜਿਸ ਤਹਿਤ ਗਠਜੋੜ ਨੇ 13 ਸੀਟਾਂ ਵਿੱਚੋਂ 11 ਤੇ ਹੁੰਝਾ ਫੇਰ ਜਿੱਤ ਹਾਸਿਲ ਕੀਤੀ ਸੀ। ਪਰੰਤੂ ਇਹ ਗੱਠਜੋੜ ਟਿਕਾਊ ਨਾ ਰਿਹਾ, ਕੇਂਦਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸਮਰੱਥਨ ਦੇਣ ਦੇ ਮੁੱਦੇ ਤੇ ਹੀ ਦੋਵੇਂ ਪਾਰਟੀਆਂ ਵੱਖ ਵੱਖ ਹੋ ਗਈਆਂ ਸਨ। ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਚੋਣਾਂ ਤੋਂ ਤੁਰੰਤ ਬਾਅਦ ਹੀ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਿਆ ਸੀ। ਜਿਸ ਤਹਿਤ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਸਨ , ਪਰੰਤੂ ਵਾਜਪਾਈ ਸਰਕਾਰ ਬਹੁਮਤ ਸਾਬਿਤ ਨਾ ਕਰ ਸਕਣ ਕਾਰਣ ਹੀ ਟੁੱਟ ਗਈ ਸੀ।
ਬਸਪਾ ਸੁਪਰੀਮੋ ਕਾਸ਼ੀ ਰਾਮ ਨੇ ਅਕਾਲੀ ਦਲ ਦੇ ਭਾਜਪਾ ਨੂੰ ਸਮਰੱਥਨ ਦੇਣ ਦੇ ਫੈਸਲੇ ਤੋਂ ਨਰਾਜ ਹੋ ਕੇ ਗੱਠਜੋੜ ਤੋੜ ਦਿੱਤਾ ਸੀ। ਅਕਾਲੀ ਬਸਪਾ ਗੱਠਜੋੜ ਟੁੱਟ ਜਾਣ ਦਾ ਬੇਸ਼ੱਕ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀ ਸੀ ਹੋਇਆ। ਪਰੰਤੂ ਉਦੋਂ ਤੋਂ ਬਾਅਦ ਪੰਜਾਬ ਅੰਦਰ ਬਸਪਾ ਲਗਾਤਾਰ ਰਾਜਸੀ ਦ੍ਰਿਸ਼ ਤੋਂ ਹਾਸ਼ੀਏ ਤੇ ਚਲੀ ਗਈ ਸੀ। ਹੁਣ ਫਿਰ ਦੋਵੇਂ ਪਾਰਟੀਆਂ ਪੰਜਾਬ ਅੰਦਰ ਰਾਜਸੀ ਤੌਰ ਤੇ ਲੱਗਭੱਗ ਹਾਸ਼ੀਏ ਤੇ ਹੀ ਹਨ। ਜਿਸ ਕਾਰਣ ਦੋਵਾਂ ਨੇ ਇੱਕ ਵਾਰ ਤੋਂ ਸੱਤਾ ਵਿੱਚ ਆਉਣ ਦੀ ਮੰਸ਼ਾ ਨਾਲ ਫਿਰ 25 ਵਰ੍ਹਿਆਂ ਬਾਅਦ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਗੱਠਜੋੜ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਦ੍ਰਿਸ਼ ਪੂਰੀ ਤਰਾਂ ਬਦਲ ਜਾਵੇਗਾ। ਇਹ ਗੱਠਜੋੜ ਦਾ ਭਵਿੱਖ ਕੀ ਹੋਵੇਗਾ, ਇਹ ਤਾਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਨਤੀਜ਼ੇ ਹੀ ਤੈਅ ਕਰਨਗੇ।
ਅਕਾਲੀ ਦਲ ਨਾਲ ਮਿਲ ਕੇ ਬਸਪਾ 20 ਸੀਟਾਂ ‘ਤੇ ਚੋਣ ਲੜੇਗੀ ਅਤੇ ਬਸਪਾ ਮਾਝੇ ‘ਚ 5. ਦੁਆਬੇ ‘ਚ 8 ਅਤੇ ਮਾਲਵੇ ‘ਚ 7 ਸੀਟਾਂ ‘ਤੇ ਚੋਣ ਲੜੇਗੀ।
ਕਰਤਾਰਪੁਰ ਸਾਹਿਬ
ਜਲੰਧਰ ਬੈਸਟ
ਨਾਰਥ
ਫਗਵਾੜਾ
ਹੁਸ਼ਿਆਰਪੁਰ
ਟਾਂਡਾ
ਦਸੂਹਾ
ਚਮਕੌਰ ਸਾਹਿਬ
ਬੱਸੀ ਪਠਾਣਾ
ਲੁਧਿਆਣਾ ਨਾਰਥ
ਨਵਾਂ ਸ਼ਾਹਿਰ
ਸੁਜਾਜਾਨਪੁਰ
ਮੋਹਾਲੀ
ਅ੍ਰਮਿਤਸਰ ਨਾਰਥ
ਸੈਂਟਰ
ਪਾਇਲ