ਰਵੀ ਸੈਨ , ਬਰਨਾਲਾ 12 ਜੂਨ 2021
ਧੰਨ ਧੰਨ ਸਾਈਂ ਲੋਕਾਂ ਦੀ ਮਹਿਮਾਂ ਦਾ ਗੁਣਗਾਣ ਕਰਦਾ ਨਵਾਂ ਆਡੀਓ ਭਜਨ ( ਸਾਈਂ ਲੋਕ ) ਦਾ ਪੋਸਟਰ ਬੀੇ ਆਰ ਰਿਕਾਰਡ ਕੰਪਨੀ ਅਤੇ ਪੰਮਾ ਬਖਲੋਰੀਆ ਵਲੋਂ ਰਿਲੀਜ਼ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰਣਵੀਰ ਬੇਰਾਜ ਨੇ ਦੱਸਿਆ ਕਿ ਇਸ ਆਡੀਓ ਭਜਨ ਨੂੰ ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾਉਣ ਵਾਲੀ ਗਾਇਕ ਭੈਣਾਂ ਦੀ ਜੋੜੀ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ । ਇਸ ਦਾ ਮਿਊਜ਼ਿਕ ਪਰਸ਼ੋਤਮ ਬੰਗੜ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਆਡੀਓ ਭਜਨ ਨੂੰ ਸੋਢੀ ਬਖਲੋਰੀਆ ਵਲੋਂ ਲਿਖਿਆ ਗਿਆ ਹੈ ।
ਉਨਾਂ ਦੱਸਿਆ ਕਿ ਇਸ ਆਡੀਓ ਭਜਨ ਦੀ ਬਹੁਤ ਜਲਦ ਵੀਡੀਓ ਹਰਨੇਕ ਜੀ ਵਲੋਂ ਵੱਖ ਵੱਖ ਧਾਰਮਿਕ ਦਰਬਾਰਾ ਤੇ ਸ਼ੂਟ ਕੀਤੀ ਜਾਵੇਗੀ। ਇਸ ਆਡੀਓ ਭਜਨ ਨੂੰ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਕਰਨ ਚੁੰਬਰ, ਪ੍ਰਭਜੋਤ ਬਖਲੋਰੀਆਂ, ਚਾਂਦੀ ਥੰਮਣਵਾਲੀਆਂ, ਸੰਘਾ ਡੰਡੇਵਾਲ, ਪੰਛੀ ਡੱਲੇਵਾਲ, ਕਾਲਾ ਮਖਸੂਸਪੁਰੀ, ਮੁਕੇਸ਼ ਕੁਮਾਰ ਕਟਾਰੀਆਂ, ਸਾਥੀ ਗਾਇਕਾਂ ਅਰਮੀਤ ਕੌਰ, ਮਨਮੀਤ ਕੌਰ, ਲਵਪ੍ਰੀਤ ਲਵ, ਸਤਨਾਮ ਜੱਗਾ, ਪ੍ਰੇਮੀ ਸੰਧਵਾਂ ਵਾਲਾ, ਸਰਬਜੀਤ ਸਿੰਘ ਰਾਣਾ ਜੀ ਵਲੋਂ ਅਤੇ ਗਾਇਕ ਗੀਤਕਾਰਾਂ ਵਲੋਂ ਪੰਮਾ ਬਖਲੋਰੀਆ ਨੂੰ ਵਧਾਈਆਂ ਦਿਤੀਆਂ ਗਈਆਂ ।