ਕਿਸਾਨ ਆਗੂ ਦੀ ਮੌਤ ਕਿਸਾਨੀ ਅੰਦੋਲਨ ਲਈ ਨਾ ਪੂਰਾ ਹੋਣ ਜੋ ਘਾਟਾ – ਬੀ ਕੇ ਯੂ ਸਿੱਧੂਪੁਰ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 01 ਜੂਨ 2021
ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਦੇ ਜੰਮਪਲ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਸਹਿਜੜਾ ਇਕਾਈ ਦੇ ਜਰਨਲ ਸਕੱਤਰ ਅਜਮੇਰ ਸਿੰਘ ਨੰਬਰਦਾਰ ਸਹਿਜੜਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਰਹਿਣ ਕਰਕੇ ਅਕਾਲ ਚਲਾਣਾ ਕਰ ਗਏ ।
ਜਿੱਥੇ ਅੱਜ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਥੇ ਅੱਜ ਮ੍ਰਿਤਕ ਕਿਸਾਨ ਨੰਬਰਦਾਰ ਅਜਮੇਰ ਸਿੰਘ ਸਹਿਜੜਾ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਬੀ ਕੇ ਉਸ ਸਿੱਧੂਪੁਰ ਦੇ ਆਗੂ ਕਰਨੈਲ ਸਿੰਘ ਤੇ ਬਲਾਕ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ, ਇਕਾਈ ਪ੍ਰਧਾਨ ਕੁਲਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਉਨ੍ਹਾਂ ਦੀ ਮ੍ਰਿਤਕ ਦੇਹ ਉਪਰ ਝੰਡਾ ਪਾ ਕੇ ਵਿਦਾਇਗੀ ਦਿੰਦਿਆਂ ਕਿਸਾਨ ਏਕਤਾ ਦੇ ਨਾਅਰਿਆ ਹੇਠ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕਿਸਾਨ ਅਜਮੇਰ ਸਿੰਘ ਨੇ ਪਿਛਲੇ ਸਮੇਂ ਜਥੇਬੰਦੀ ਨਾਲ ਜੁੜ ਕੇ ਲਗਾਤਾਰ ਉਹ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਦੇ ਰਹੇ ਕਿਉਂਕਿ ਉਹ ਦਿੱਲੀ ਦੇ ਬਾਰਡਰ ਅਤੇ ਰੇਲਵੇ ਸਟੇਸ਼ਨ ਤੇ ਜਥੇਬੰਦੀ ਵੱਲੋਂ ਆਪਣੀ ਹਾਜ਼ਰੀ ਲਵਾਉਂਦੇ ਰਹੇ ।
ਅੱਜ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਥੇਬੰਦੀ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਉਨ੍ਹਾਂ ਦੇ ਕਿਸਾਨੀ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਬੀ ਕੇ ਯੂ ਸਿੱਧੂਪੁਰ ਦੇ ਬਲਾਕ ਮਹਿਲ ਕਲਾਂ ਦੇ ਸੱਕਤਰ ਮਨਜੀਤ ਸਿੰਘ ਬਾਜਵਾ, ਪਿੰਡ ਇਕਾਈ ਦੇ ਆਗੂ ਜੋਰਾ ਸਿੰਘ ਬਾਜਵਾ, ਖਜਾਨਚੀ, ਮਹਿੰਦਰ ਸਿੰਘ ਨੰਬਰਦਾਰ , ਰੇਸਮ ਸਿੰਘ ਨੰਬਰਦਾਰ ਧਾਲੀਵਾਲ, ਨੇਕ ਦਰਸਨ ਸਿੰਘ ਭੋਲਾ ਧਾਲੀਵਾਲ, ਜਗਸੀਰ ਸਿੰਘ ਸੀਰਾ, ਕੁਲਦੀਪ ਸਿੰਘ,ਸਾਬਕਾ ਪੰਚਾਇਤ ਮੈਬਰ ਭਿੰਦਰਪਾਲ ਸਿੰਘ ਭਿੰਦੀ ਆਦਿ ਆਗੂ ਹਾਜ਼ਰ ਸਨ
Advertisement