ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਤਾ – ਮਈ 2021 ਦਾ ਨਤੀਜਾ
ਦਵਿੰਦਰ ਡੀ ਕੇ , ਲੁਧਿਆਣਾ, 20 ਮਈ 2021
ਜੀ. ਐੱਚ. ਜੀ. ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸਧਾਰ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਯੁਵਕ ਭਲਾਈ ਵਿਭਾਗ ,ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਤੋਂ ਡਾ. ਨਿਰਮਲ ਜੌੜਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਅਤੇ ਕਾਲਜ ਦੇ ਵਿਦਿਆਰਥੀਆ ਅਤੇ ਅਧਿਆਪਕਾਂ ਲਈ ਆਨਲਾਈਨ ਭਾਸ਼ਣ ਪ੍ਰਤੀਯੋਗਤਾ ਦੇ ਨਤੀਜੇ ਨੂੰ ਘੋਸ਼ਿਤ ਕਰਨ ਲਈ ਵੈਬੀਨਾਰ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਸ਼ਰੂਆਤ ਕਾਲਜ ਸ਼ਬਦ ਨਾਲ ਕਰਦੇ ਕਰਨ ਤੋਂ ਬਾਅਦ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਡਾ. ਜਗਜੀਤ ਸਿੰਘ ਨੇ ਭਾਸ਼ਣ ਪ੍ਰਤੀਯੋਗਤਾ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਵੈਬੀਨਾਰ ਵਿੱਚ ਸ਼ਾਮਲ ਸਾਰੀਆਂ ਮਾਣਯੋਗ ਸਖ਼ਸ਼ੀਅਤਾਂ ਦਾ ਸਵਾਗਤ ਕਰਦੇ ਹੋਏ ਅੱਜ ਦੇ ਗੈੱਸਟ ਆਫ਼ ਆੱਨਰ ਸ. ਲਖਮੀਰ ਸਿੰਘ ਰਾਜਪੂਤ, ਪੀ. ਸੀ. ਐੱਸ., ਜੁਆਏਂਟ ਡਾਇਰੈਕਟਰ, ਕਲਚਰਲ ਵਿਭਾਗ ਪੰਜਾਬ ਸਰਕਾਰ, ਮੁੱਖ ਮਹਿਮਾਨ ਡਾ. ਸੰਜੇ ਕੋਸ਼ਿਕ, ਡੀਨ, ਕਾਲਜ ਡਿਵਲਪਮੈਂਟ ਕਾਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਬੁਲਾਰੇ ਪ੍ਰੋ. ਅਵਤਾਰ ਸਿੰਘ, ਰਾਮਗੜ੍ਹੀਆ ਕਾਲਜ ਫ਼ਗਵਾੜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਡਾ. ਨਿਰਮਲ ਜੌੜਾ, ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡ੍ਹੀਗੜ੍ਹ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਆਖਿਆ।
ਇਸ ਪ੍ਰਤੀਯਾਗਤਾ ਦੇ ਆਯੋਜਕ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਡੇਢ ਸੌ ਪ੍ਰਤੀਯੋਗੀਆਂ ਨੇ ਇਸ ਭਾਸ਼ਣ ਪ੍ਰਤੀਯੋਗਤਾ ਵਿੱਚ ਭਾਗ ਲਿਆ।ਹਰ ਪ੍ਰਤੀਯੋਗੀ ਨੇ 5 ਮਿੰਟ ਤੱਕ ਦਾ ਭਾਸ਼ਣ ਦਿੱਤਾ।ਵੀਡੀਓ ਬਣਾਉਣ ਵੇਲੇ ਕਿਸੇ ਵੀ ਤਰ੍ਹਾਂ ਦੀ ਕਾਂਟ-ਛਾਂਟ (Editing) ਨਾ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ, ਜਿਸ ਨੂੰ ਬਾਅਦ ਵਿੱਚ ਯੂ-ਟਿਊਬ ‘ਤੇ ਵੀ ਪਾਇਆ ਗਿਆ ਤਾਂ ਜੋ ਹਰ ਵਿਦਿਆਰਥੀ ਜਾਂ ਅਧਿਆਪਕ ਉਸ ਨੂੰ ਦੇਖ ਸਕੇ।
ਇਸ ਭਾਸ਼ਣ ਪ੍ਰਤੀਯੋਗਤਾ ਦੇ ਵਿਸ਼ੇ ਕੁਝ ਇਸ ਪ੍ਰਕਾਰ ਸਨ – ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ, ਗੁਰੂ ਤੇਗ਼ ਬਹਾਦਰ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ, ਗੁਰੂ ਤੇਗ਼ ਬਹਾਦਰ ਜੀ ਦੁਆਰਾ ਰਚੀ ਬਾਣੀ, ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਵਿਸ਼ੇਸ਼ਤਾ-ਮੌਜੂਦਾ ਸਮੇਂ ਦੇ ਸੰਦਰਭ ਵਿੱਚ ਜਾਂ ਗੁਰੂ ਤੇਗ਼ ਬਹਾਦਰ ਜੀ ਨਾਲ ਸੰਬੰਧਿਤ ਕੋਈ ਹੋਰ ਵਿਸ਼ਾ।ਇਹਨਾਂ ਨਾਲ ਸੰਬੰਧਿਤ ਵੀਡੀਓ ਫ਼ੋਨ ‘ਤੇ ਬਣਾਉਣ ਉਪਰੰਤ ਹਰ ਪ੍ਰਤੀਯੋਗੀ ਨੇ ਉਹ ਵੀਡੀਓ ਈਮੇਲ ਕੀਤੀ।ਤਿੰਨੋ ਅਲੱਗ ਅਲੱਗ ਯੂਨੀਵਰਸਿਟੀਆਂ ਤੋਂ ਜੱਜ ਸਹਿਬਾਨ ਦੋ ਰਾਊਂਡ ਦੀ ਜੱਜਮੈਂਟ ਤੋਂ ਬਾਅਦ ਅੱਜ ਇਸ ਪ੍ਰਤੀਯੋਗਤਾ ਦੇ ਨਤੀਜੇ ਘੋਸ਼ਿਤ ਕੀਤੇ ।ਇਸ ਭਾਸ਼ਣ ਪ੍ਰਤੀਯੋਗਤਾ ਦੇ ਨਤੀਜੇ ਕੁਝ ਇਸ ਪ੍ਰਕਾਰ ਸਨ –
ਪਹਿਲਾ ਵਰਗ, ਜਿਸ ਵਿਚ ਕਾਲਜਾਂ ਦੇ ਅਧਿਆਪਕ ਸਹਿਬਾਨ ਸ਼ਾਮਲ ਸਨ, ਇਸ ਵਿਚੋਂ ਪਹਿਲਾ ਇਨਾਮ ਜੀ.ਕੇ.ਐੱਸ.ਐੱਮ. ਸਰਕਾਰੀ ਕਾਲਜ, ਟਾਂਡਾ ਉੜਮੁੜ, ਹੁਸ਼ਿਆਰਪੁਰ ਦੇ ਅਸਿਸਟੈਂਟ ਪ੍ਰੋਫੈਸਰ ਗੁਰਦੇਵ ਸਿੰਘ ਨੇ ਹਾਸਿਲ ਕੀਤਾ। ਦੂਜਾ ਇਨਾਮ ਜਸਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ (ਕਾਮਰਸ), ਕਮਲਾ ਲੋਹਟੀਆ ਐੱਸ. ਡੀ. ਕਾਲਜ, ਲੁਧਿਆਣਾ ਨੂੰ ਦਿੱਤਾ ਗਿਆ ਅਤੇ ਤੀਜਾ ਇਨਾਮ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਤੋਂ ਅਸਿਸਟੈਂਟ ਪ੍ਰੋਫੈਸਰ, ਜਸਵਿੰਦਰ ਕੌਰ ਨੇ ਜਿੱਤਿਆ।
ਦੂਜਾ ਵਰਗ, ਜਿਸ ਵਿਚ ਸਕੂਲਾਂ ਦੇ ਅਧਿਆਪਕ ਸਹਿਬਾਨ ਸ਼ਾਮਲ ਸਨ, ਇਸ ਵਿਚੋਂ ਪਹਿਲਾ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਸਤੀ ਜੋਧੇਵਾਲ, ਲੁਧਿਆਣਾ ਦੇ ਪੰਜਾਬੀ ਮਿਸਟ੍ਰੈੱਸ ਮਨਜਿੰਦਰ ਕੌਰ ਨੂੰ ਦਿੱਤਾ ਗਿਆ। ਦੂਜੇ ਨੰਬਰ ‘ਤੇ ਸਰਕਾਰੀ ਪ੍ਰਾਈਮਰੀ ਸਕੂਲ, ਨਿੰਬੂਆਂ, ਐੱਸ. ਏ. ਐੱਸ . ਨਗਰ (ਮੋਹਾਲੀ) ਦੇ ਈ.ਟੀ.ਟੀ. ਅਧਿਆਪਕ ਸ਼ਰਨਜੀਤ ਕੌਰ ਰਹੇ ਅਤੇ ਤੀਜਾ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਨੇਵਾਲ, ਲੁਧਿਆਣਾ ਦੇ ਸਾਇੰਸ ਅਧਿਆਪਕ ਇਕਬਾਲ ਸਿੰਘ ਨੇ ਜਿੱਤਿਆ। ਚੌਥੇ ਸਥਾਨ ਉੱਤੇ ਆਏ ਉਮੀਦਵਾਰ ਸਰਵਦਾ ਭੱਲਾ, ਈ.ਟੀ.ਟੀ. ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ, ਕੋਟ ਸੰਤੋਖ ਰਾਏ ਨੂੰ ਪ੍ਰੋਤਸਾਹਨ ਵਜੋਂ ਸਨਮਾਨਿਤ ਕੀਤਾ ਗਿਆ।