ਕੋਰੋਨਾ ਮਹਾਂਮਾਰੀ ਦੀ ਜੰਗ ਦੇ ਖ਼ਿਲਾਫ਼ ਲੋਕ ਸਹਿਯੋਗ ਦੇਣ –ਡਿਪਟੀ ਕਮਿਸ਼ਨਰ ਬਰਨਾਲਾ
ਰਘਬੀਰ ਹੈਪੀ , ਬਰਨਾਲਾ, 16 ਮਈ 2021
ਡਿਪਟੀ ਕਮਿਸਨਰ ਬਰਨਾਲਾ, ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਬਰਨਾਲਾ ਡਾ.ਹਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸਾਂ ਤਹਿਤ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਆਕਸੀਜਨ ਡਾ. ਗੁਰਮਿੰਦਰ ਕੌਰ ਔਜਲਾ ਅਤੇ ਡਰੱਗ ਇੰਸਪੈਕਟਰ ਏਕਾਂਤ ਸਿੰਗਲਾ ਦੀ ਟੀਮ ਜੋ ਜ਼ਿਲਾ ਪ੍ਰਸਾਸ਼ਨ ਨੋਡਲ ਅਫ਼ਸਰ ਆਕਸੀਜਨ ਉਪ ਮੰਡਲ ਮਜਿਸਟਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਵੱਲੋਂ ਸੀ.ਐਚ.ਸੀ.ਮਹਿਲ ਕਲਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਟੀਮ ਵੱਲੋਂ ਕੋਰੋਨਾ ਮਰੀਜਾਂ ਨੂੰ ਦਿੱਤੀ ਜਾਂਦੀ ਆਕਸੀਜਨ ਦੀ ਸਪਲਾਈ, ਖਪਤ ਅਤੇ ਬਕਾਇਆ ਦਾ ਆਡਿਟ ਕੀਤਾ ਗਿਆ। ਟੀਮ ਵੱਲੋਂ ਹਸਪਤਾਲ ਵਿੱਚ ਦਾਖ਼ਲ ਕੋਰੋਨਾ ਮਰੀਜਾਂ ਦਾ ਹਾਲ- ਚਾਲ ਵੀ ਪੁੱਛਿਆ ਗਿਆ। ਇਸ ਮੌਕੇ ਬਲਾਕ ਨੋਡਲ ਅਫ਼ਸਰ ਡਾ. ਸਿਪਲਮ ਅਗਨੀਹੋਤਰੀ ਵੱਲੋਂ ਪਹੁੰਚੀ ਟੀਮ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ। ਦੌਰੇ ਦੌਰਾਨ ਟੀਮ ਵੱਲੋਂ ਹਸਪਤਾਲ ਦੇ ਸਟਾਫ਼ ਦੁਆਰਾ ਨਿਭਾਈ ਜਾ ਰਹੀ ਡਿਊਟੀ ‘ਤੇ ਤਸੱਲੀ ਪ੍ਰਗਟਾਈ ।ਇਸ ਸਮੇਂ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ।