ਜਿਥੇ ਕਸਬਾ ਮਹਿਲ ਕਲਾਂ ਸਨੀਵਾਰ ਨੂੰ ਮੁਕੰਮਲ ਬੰਦ ਰਿਹਾ ,ਉਥੇ ਆਸ ਪਾਸ ਦੇ ਪਿੰਡਾਂ ‘ਚ ਵੀ ਚੁੱਪ ਪਸਰੀ ਵੇਖੀ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 16 ਮਈ 2021
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਐਤਵਾਰ ਨੂੰ ਵੀਕਐਂਡ ਲਾਕਡਾਊਨ ਦਾ ਐਲਾਨ ਕਰਦਿਆਂ ਸਰਕਾਰ ਵੱਲੋ ਮੁਕੰਮਲ ਤਾਲਾਬੰਦੀ ਦੇ ਹੁਕਮ ਦਿੱਤੇ ਹੋਏ ਹਨ | ਅੱਜ ਜਿਥੇ ਕਸਬਾ ਮਹਿਲ ਕਲਾਂ ਸਨੀਵਾਰ ਨੂੰ ਮੁਕੰਮਲ ਬੰਦ ਰਿਹਾ ,ਉਥੇ ਆਸ ਪਾਸ ਦੇ ਪਿੰਡਾਂ ‘ਚ ਵੀ ਚੁੱਪ ਪਸਰੀ ਵੇਖੀ | ਮਹਿਲ ਕਲਾਂ ‘ਚ ਸਿਰਫ ਜ਼ਰੂਰੀ ਐਲਾਨ ਕੀਤੀਆਂ ਦੁਕਾਨਾਂ ਹੀ ਖੁੱਲ੍ਹੀਆਂ ਜਦਕਿ ਪੰਜਾਬ ਸਰਕਾਰ ਵੱਲੋਂ ਐਲਾਣ ਕੀਤੀਆਂ ਬਾਕੀ ਦੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਰਹੀਆ | ਪਰ ਲੋਕਾਂ ਦੀ ਆਵਾਜਾਈ ਬਣੀ ਰਹੀ। ਪੱਤਰਕਾਰਾਂ ਦੀ ਟੀਮ ‘ ਵੱਲੋਂ ਸਾਰੀ ਸਥਿਤੀ ਦਾ ਜਾਇਜਾ ਲਈ ਜਦ ਮਹਿਲ ਕਲਾਂ ਦਾ ਦੌਰਾ ਕੀਤਾ ਤਾਂ ਤਾਂ ਬਜਾਰ ਬਿਲਕੁਲ ਸੁੰਨਸਾਨ ਸੀ | ਦੁਕਾਨਦਾਰ ਭਾਈਚਾਰੇ ਨੇ ਦੁਕਾਨਾਂ ਖੋਲ੍ਹਣ ਦੀ ਬਜਾਏ ਆਪਣੇ ਘਰਾਂ ‘ਚ ਰਹਿਣ ਨੂੰ ਤਰਜੀਹ ਦਿੱਤੀ ਤੇ ਸਿਰਫ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਵੈ ਮੈਡੀਕਲ ਸਟੋਰ, ਫਲ ਸਬਜੀਆਂ ਆਦਿ ਦੁਕਾਨਾਂ ਹੀ ਖੁੱਲੀਆਂ। ਹੋਰ ਤਾਂ ਹੋਰ ਪਿੰਡਾਂ ਅੰਦਰ ਵੀ ਮੁੱਖ ਮਾਰਗ ਤੇ ਦੁਕਾਨਾਂ ਬੰਦ ਦੇਖਣ ਨੂੰ ਮਿਲੀਆ |
ਬਰਨਾਲਾ-ਲੁਧਿਆਣਾ ਮੁੱਖ ਮਾਰਗ ਤੇ ਆਵਜਾਈ ਨਾ ਹੋਣ ਕਰਕੇ ਕਰਫ਼ਿਊ ਜਿਹੇ ਹਾਲਾਤ ਨਜ਼ਰ ਆਏ | ਕਿਸੇ ਵੀ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਡੀਐਸਪੀ ਮਹਿਲ ਕਲਾਂ ਕੁਲਦੀਪ ਸਿੰਘ (ਪੀਪੀਐਸ) ਦੇ ਹੁਕਮਾਂ ਤੇ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਅਮਰੀਕ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਪੁਲਿਸ ਕਰਮਚਾਰੀਆਂ ਦੀ ਟੀਮ ਬੱਸ ਸਟੈਡ ਮਹਿਲ ਕਲਾਂ ਵਿਖੇ ਤਾਇਨਾਤ ਰਹੀ |
Advertisement