ਭਾਜਪਾ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਦੇਸ਼ ਦੇ ਲੋਕ ਇਕਜੁੱਟ ਹੋਣ – ਸੀਟੂ
ਹਰਪ੍ਰੀਤ ਕੌਰ , ਸੰਗਰੂਰ 10 ਮਈ 2021
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਬਲਾਕ ਬਸੀ ਪਠਾਣਾਂ ਜ਼ਿਲ੍ਹਾ ਫਤਹਿਗੜ੍ਹ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ 55 ਦਿਨ ਤੋਂ ਲੱਗੇ ਪੱਕੇ ਮੋਰਚੇ ਵਿਚ ਚਰਨਜੀਤ ਕੌਰ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ।ਅੱਜ ਭਾਰਤ ਦੀ ਆਜ਼ਾਦੀ ਦੇ ਪਹਿਲੇ ਸੰਗਰਾਮ ਦਿਵਸ ਨੂੰ ਮਨਾਉਂਦੇ ਹੋਏ ਆਗਣਵਾੜ੍ਤੀ ਵਰਕਰਾਂ ਹੈ ਲਪਰਾ ਨੂੰ ਨੀਤੀਆਂ ਦੀ ਰਾਜਨੀਤੀ ਉੱਤੇ ਚਾਨਣਾ ਪਾਉਂਦੇ ਹੋਏ ਜਥੇਬੰਦੀ ਦੀ ਸੂਬਾ ਸਕੱਤਰ ਸਰਜੀਤ ਕੌਰ ਮੀਤ ਪ੍ਰਧਾਨ ਗੁਰਮੇਲ ਕੌਰ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਦਸ ਮਈ ਆਜ਼ਾਦੀ ਦੀ ਜੰਗ ਦੇ ਬਿਗਲ ਦਾ ਦਿਹਾੜਾ ਹੈ । 1857 ਵਿੱਚ ਝਾਂਸੀ ਦੀ ਰਾਣੀ, ਤਾਂਤੀਆ ਟੋਪੇ, ਬਹਾਦਰ ਸ਼ਾਹ ਜ਼ਫ਼ਰ ਵਰਗੇ ਦੇਸ਼ ਭਗਤਾਂ ਨੇ ਇਨਕਲਾਬ ਦੇ ਬੀਜ ਬੀਜਦੇ ਕ੍ਰਾਂਤੀ ਦੀ ਨੀਂਹ ਰੱਖੀ ਸੀ। ਭਾਵੇਂ ਨੱਬੇ ਸਾਲ ਲੱਗੇ ਉਸ ਜੰਗ ਨੂੰ ਜਿੱਤਣ ਤਕ ਲੈ ਕੇ ਜਾਣ ਵਿੱਚ, ਇਨ੍ਹਾਂ ਨੱਬੇ ਸਾਲਾਂ ਵਿੱਚ ਹਜ਼ਾਰਾਂ ਆਜ਼ਾਦੀ ਦੇ ਪ੍ਰਵਾਨਿਆਂ ਆਪਣੀ ਸ਼ਹਾਦਤ ਦਿੱਤੀ ।
ਇਨ੍ਹਾਂ ਸਾਮਰਾਜ ਵਿਰੋਧੀ ਜੰਗ ਦੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਯਾਦਗਾਰ ਦਿਹਾੜੇ ਵਜੋਂ ਮਨਾਉਂਦੇ ਹੋਏ ਪੱਕੇ ਧਰਨੇ ਤੇ ਬੈਠੀਆਂ ਭੈਣਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਅਜੋਕੇ ਸਮੇਂ ਭਾਰਤੀ ਆਰਥਿਕਤਾ ਨੂੰ ਸਾਮਰਾਜੀਆਂ ਸਾਹਮਣੇ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਗਹਿਣੇ ਰੱਖਣਾ, ਜਨਤਕ ਖੇਤਰ ਦਾ ਨਿੱਜੀਕਰਨ ਕਰਨਾ ਅਤੇ ਮਜ਼ਦੂਰ ਕਿਸਾਨ ਵਿਰੋਧੀ ਲੋਕ ਮਾਰੂ ਕਾਨੂੰਨਾਂ ਨੂੰ ਪਾਸ ਕਰਨਾ, ਲੇਬਰ ਲਾਅ ਨੂੰ ਖਤਮ ਕਰਦੇ ਹੋਏ ਲੇਬਰ ਕੋਡਾ ਵਿੱਚ ਬਦਲਣਾ ਇਹ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਮਖੌਟਾ ਹੈ ਅਤੇ ਅੱਜ ਦੀ ਜਨਤਾ ਇਸ ਮਖੌਟੇ ਤੋਂ ਜਾਣੂ ਹੋ ਚੁੱਕੀ ਹੈ । ਆਪਣੀ ਲੋਕ ਘੋਲਾਂ ਨੂੰ ਜਿੱਤ ਤਕ ਜਾਰੀ ਰੱਖਣ ਦਾ ਅਹਿਦ ਵੀ ਕੀਤਾ ਗਿਆ ਅਤੇ ਆਈਸੀਡੀਐਸ ਵਰਗੀ ਅਤਿ ਜ਼ਰੂਰੀ ਸਕੀਮ ਪ੍ਰਤੀ ਸਰਕਾਰ ਦੀ ਲਾਪ੍ਰਵਾਹੀ ਤੇ ਸਰਕਾਰ ਨੀਅਤ ਪਿੱਛੇ ਨੀਤੀ ਨੂੰ ਸਾਫ਼ ਕਰਦੇ ਹੋਏ ਕਿਹਾ ਗਿਆ ਕਿ ਸਤਾਰਾਂ ਮਾਰਚ ਤੋਂ ਚੱਲ ਰਹੇ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਪੱਕੇ ਮੋਰਚੇ ਤੇ ਡਟੀਆਂ ਕਰੋਨਾ ਦੀ ਮਹਾਂਮਾਰੀ ਵਿੱਚ ਵੀ ਵਰਕਰਾਂ ਹੈਲਪਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਆਈਸੀਡੀਐਸ ਦੀਆਂ ਸੇਵਾਵਾਂ ਦਾ ਮੁੱਖ ਹਿੱਸਾ ਹੈ ਅਤੇ ਇਸ ਨੂੰ ਆਂਗਨਵਾੜੀ ਕੇਂਦਰਾਂ ਤੋਂ ਕੱਢ ਕੇ ਸਕੂਲਾਂ ਵਿਚ ਜਾਰੀ ਕਰਨ ਦਾ ਮਤਲਬ ਹੈ ਆਂਗਨਵਾੜੀ ਵਰਕਰਾਂ ਹੈਲਪਰਾਂ ਜੋ ਕੇ 54606ਹਨ ਨੂੰ ਬੇਰੁਜ਼ਗਾਰ ਕਰਦੇ ਹੋਏ ਰੋਜ਼ਗਾਰ ਖੋਹ ਲੈਣਾ ਘੱਟੋ ਘੱਟ ਉਜਰਤ ਦੇਣ ਦਾ ਵਾਅਦਾ ਕਰਨ ਵਾਲੀ ਮੁੱਖ ਮੰਤਰੀ ਵੱਲੋਂ ਚਾਲੀ ਪ੍ਰਤੀਸ਼ਤ ਮਾਣ ਭੱਤੇ ਵਿੱਚ ਹਿੱਸੇਦਾਰੀ ਪੌਣ ਤੋਂ ਭੱਜਣਾ ਨਾਕਾਮੀ ਦਾ ਮੁੱਖ ਰੂਪ ਹੈ ।
ਜਥੇਬੰਦੀ ਨੇ ਮੰਗ ਕੀਤੀ ਕਿ 1/10/2018 ਨੂੰ ਲਾਗੂ ਕੇਂਦਰ ਸਰਕਾਰ ਦੁਆਰਾ ਵਧਾਏ ਮਾਨਭੱਤੇ ਵਿਚੋਂ 40% ਕਟੌਤੀ ਨੂੰ ਖਤਮ ਕਰਦੇ ਹੋਏ ਆਂਗਨਵਾੜੀ ਵਰਕਰ ਦੇ 600 ਮਿੰਨੀ ਵਰਕਰ 500 ਹੈਲਪਰ ਦੇ300 ਰੁਪਏ ਤੁਰੰਤ ਬਕਾਏ ਸਮੇਤ ਲਾਗੂ ਕੀਤੇ ਜਾਣ, ਪ੍ਰੀ ਪ੍ਰਾਇਮਰੀ ਕਲਾਸਾਂ ਆਈਸੀਡੀਐੱਸ ਦਾ ਅਨਿੱਖੜਵਾਂ ਅੰਗ ਹਨ ਅਤੇ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਕੇਂਦਰ ਦਾ ਸ਼ਿੰਗਾਰ ਹਨ ਇਸ ਲਈ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿਚ ਯਕੀਨੀ ਬਣਾਓ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਜੀ ਦੇ ਘਰ ਅੱਗੇ ਪੱਕਾ ਮੋਰਚਾ ਜਾਰੀ ਰਹੇਗਾ । ਮੁੱਖ ਆਗੂਆਂ ਤੋਂ ਬਿਨਾਂ ਦਲਜੀਤ ਕੌਰ,ਸਮਸ਼ੇਰ ਕੌਰ, ਰਮਨਦੀਪ ਕੌਰ, ਕੁਲਦੀਪ ਕੌਰ, ਨੀਲਮ ਰਾਣੀ ਨੇ ਵੀ ਸੰਬੋਧਨ ਕੀਤਾ ।