ਜ਼ਿਲ੍ਹਾ ਬਰਨਾਲਾ ਚ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਹੋਵੇਗਾ
ਪਰਦੀਪ ਕਸਬਾ , ਬਰਨਾਲਾ 10 ਮਈ 2021
ਕੋਰੋਨਾ ਮਹਾਂਮਾਰੀ ਦੇ ਨਿਯਮਾਂ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਦੁਕਾਨਾਂ ਨੂੰ ਲੜੀਵਾਰ ਖੋਲ੍ਹਣ ਸਬੰਧੀ ਹੁਕਮ ਜਾਰੀ ਕੀਤੇ । ਦੁਕਾਨਾਂ ਖੁੱਲ੍ਹਣ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਹੈ । ਉਨ੍ਹਾਂ ਨੇ ਜ਼ਿਲ੍ਹੇ ਵਿਚ ਕੋਵਿਡ ਨਿਯਮਾਂ ਬਾਰੇ ਸਾਰਨੀ ਜਾਰੀ ਕੀਤੀ ਹੈ । ਉਨ੍ਹਾਂ ਨੇ ਦੁਕਾਨਾਂ ਨੂੰ ਲੋੜਾਂ ਅਨੁਸਾਰ ਗਰੁੱਪਾਂ ਵਿੱਚ ਵੰਡਿਆ ਹੈ । ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੀ ਸਾਰਨੀ ਵਿੱਚ ਦੁਕਾਨਾਂ ਨੂੰ ਗ਼ੈਰ ਜ਼ਰੂਰੀ ਅਤੇ ਜ਼ਰੂਰੀ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।
ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸੋਮਵਾਰ , ਸ਼ੁੱਕਰਵਾਰ ਹਰ ਬੁੱਧਵਾਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਦਾ ਹੋਵੇਗਾ। ਗਰੁੱਪ ਏ ਵਿੱਚ ਸ਼ਾਮਲ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਖੁੱਲ੍ਹਣਗੀਆਂ । ਗਰੁੱਪ ਬੀ ਵਿੱਚ ਸ਼ਾਮਲ ਦੁਕਾਨਾਂ ਮੰਗਲਵਾਰ, ਵੀਰਵਾਰ ਅਤੇ ਹਰ ਬੁੱਧਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਖੁੱਲ੍ਹਣਗੀਆਂ। ਇਸੇ ਤਰ੍ਹਾਂ ਗਰੁੱਪ ਸੀ ਵਿੱਚ ਸਰਕਾਰੀ ਡੀਪੂ, ਮਠਿਆਈ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ ਸੱਤ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਖੁੱਲ੍ਹਣਗੀਆਂ। ਗਰੁੱਪ ਡੀ ਵਿੱਚ ਸ਼ਾਮਲ ਹਨ, ਹਸਪਤਾਲ , ਦਵਾਈਆਂ ਦੀਆਂ ਦੁਕਾਨਾਂ ਪੈਟਰੋਲ ਪੰਪ ਚੌਵੀ ਘੰਟੇ ਮਤਲਬ ਸਾਰੇ ਦਿਨ ਖੁੱਲ੍ਹੇ ਰਹਿਣਗੇ । ਪਰ ਇਸ ਦੇ ਨਾਲ ਹੀ ਸਬਜ਼ੀ ਦੀਆਂ ਦੁਕਾਨਾਂ ਦੁੱਧ ਅਤੇ ਡੇਅਰੀ ਉਤਪਾਦ ਫਲ ਅਤੇ ਸਬਜ਼ੀ ਦੀਆਂ ਰੇਹੜੀਆਂ ਦੁਕਾਨਾਂ ਬੇਕਰੀਆਂ , ਮੀਟ ਪੋਲਟਰੀ ਉਤਪਾਦ ਦੀਆਂ ਦੁਕਾਨਾਂ ਅਤੇ ਗੈਸ ਸਿਲੰਡਰਾਂ ਦੀਆਂ ਏਜੰਸੀਆਂ ਵੀ ਸਾਰੇ ਦਿਨ ਸਵੇਰੇ ਸੱਤ ਵਜੇ ਤੋਂ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਸਾਰੇ ਰੈਸਟੋਰੈਂਟ ਸਾਰੇ ਦਿਨ ਸ਼ਾਮ ਨੌੰ ਵਜੇ ਤਕ ਖੁੱਲ੍ਹੇ ਰਹਿਣਗੇ ਪਰ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ, ਸਿਰਫ਼ ਹੋਮ ਡਿਲਿਵਰੀ ਹੀ ਦਿੱਤੀ ਜਾਵੇਗੀ ।