ਦਿਨ ਦਿਹਾੜੇ ਗਰਦਨ ਤੇ ਛੁਰਾ ਰੱਖ ਜਬਰੀ 3 ਲੱਖ ਰੁਪਿਆ ਖੋਹਿਆ

Advertisement
Spread information

ਪੁਲੀਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ  

ਬਲਵਿੰਦਰਪਾਲ , ਪਟਿਆਲਾ 10 ਮਈ  2021
 ਪਾਤੜਾਂ ਪੁਲਸ ਨੇ ਇਕ ਲੁੱਟ ਖੋਹ ਦੇ ਮਾਮਲੇ ਵਿਚ ਦੋਸ਼ੀਆਂ ਤੇ ਧਾਰਾ 379-B,420,120-B IPC ਤਹਿਤ ਮੁਕੱਦਮਾ  ਦਰਜ ਕੀਤਾ ਹੈ। ਪਾਤੜਾਂ ਪੁਲਸ ਦੇ ਸਹਾਇਕ ਥਾਣੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ ਸ਼ੰਕਰ ਪੁੱਤਰ ਸੀਤਾ ਰਾਮ  ਵਾਸੀ ਮੋਹਾਲੀ ਵੈਦਵਾਨ ਸੈਕਟਰ ਨੰ. 80 ਜਿਲਾ ਮੋਹਾਲੀ ਨੀਂ ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ ਵਿਸ਼ਾਲ ਵਾਸੀ ਨਰਵਾਣਾ ਹਰਿਆਣਾ ਅਤੇ 5 ਨਾ-ਮਾਲੂਮ ਵਿਅਕਤੀਆਂ ਨੇ ਮੁਦਈ ਦਾ ਮਿਠਾਈਆ ਬਣਾਉਣ ਦਾ ਕਾਰਖਾਨਾ ਹੈ, ਜੋ ਮੁਦਈ ਨੂੰ ਭੱਠੀਆ, ਮਿਕਸ਼ਰ ਮਸ਼ੀਨਾ ਵਗੈਰਾ ਦੀ ਜਰੂਰਤ ਸੀ, ਜੋ ਦੋਸ਼ੀ ਨੂੰ ਮੁਦਈ ਕਰੀਬ 3 ਸਾਲ ਤੋ ਜਾਣਦਾ ਸੀ, ਜਿਸਨੇ ਮੁਦਈ ਨੂੰ ਕਿਹਾ ਕਿ ਪਾਤੜਾ ਵਿਖੇ ਇੱੱਕ ਫੈਕਟਰੀ ਬੰਦ ਹੋ ਗਈ ਹੈ, ਜਿਸਦਾ ਸਮਾਨ ਸਟੋਰ ਵਿੱਚ ਪਿਆ ਹੈ, ਜੋ ਮਿਤੀ 9/5/21 ਨੂੰ ਮੁਦਈ 3 ਲੱਖ ਰੁਪਏ ਲੈ ਆਪਣੇ ਦੋਸਤ ਇੰਦਰਦੇਵ ਸ਼ਰਮਾ ਪੁੱਤਰ ਮਦਨ ਲਾਲ ਹਾਲ ਵਾਸੀ ਮ ਨੰ. 308 ਰੋਇਲ ਟਾਵਰ ਜੀਰਕਪੁਰ ਨਾਲ ਆਪਣੀ ਗੱਡੀ ਨੰ. CH-01AV-2810 ਪਰ ਸਵਾਰ ਹੋ ਕੇ ਪਾਤੜਾ ਪੁਹੰਚ ਗਿਆ, ਜੋ ਦੋਸ਼ੀ, ਮੁਦਈ ਦੀ ਗੱਡੀ ਵਿੱਚ ਬੈਠ ਗਿਆ ਅਤੇ ਉਸ ਨੂੰ ਸੰਗਰੂਰ ਰੋਡ ਪਾਤੜਾ ਲਿਜਾ ਕੇ ਪਿੰਡ ਦੁਗਾਲ ਤੋ ਕੋਹਰੀਆ ਰੋਡ ਤੇ ਲੈ ਗਿਆ ਤੇ ਗੱਡੀ ਰੁਕਵਾ ਕੇ ਮੁਦਈ ਨੂੰ ਪੈਦਲ ਹੀ ਕੋਹਰੀਆ ਰੋਡ ਪਰ ਲੈ ਗਿਆ, ਜੋ ਸਮਾ 12.30 ਪੀ.ਐਮ ਪਰ ਕਰੀਬ ਇੱਕ ਆਰਟੀਗਾ ਵਰਗੀ ਗੱਡੀ ਆਈ, ਜਿਸ ਵਿੱਚ 5 ਨਾ-ਮਾਲੂਮ ਵਿਅਕਤੀ ਉਤਰੇ, ਜਿਹਨਾ ਵਿੱਚੋ 02 ਪੁਲਿਸ ਵਰਦੀ ਵਿੱਚ ਸਨ, ਜਿਹਨਾ ਨੇ ਆਉਦਿਆ ਹੀ ਮੁਦਈ ਦੀ ਗਰਦਨ ਪਰ ਛੂਰਾ ਰੱਖ ਲਿਆ ਤੇ ਦੋਸ਼ੀ ਵਿਸ਼ਾਲ ਨੇ ਮੁਦਈ ਦੇ ਹੱਥ ਵਿੱਚ ਫੜ੍ਹਿਆ ਹੋਇਆ 03 ਲੱਖ ਰੁਪਇਆ ਵਾਲਾ ਲਿਫਾਫਾ ਖੋਹ ਲਿਆ ਅਤੇ ਮੋਕਾ ਤੋ ਫਰਾਰ ਹੋ ਗਏ। ਜੋ ਗੱਡੀ ਦਾ ਨੰ. HR-70 ਹੀ ਪੜ੍ਹਿਆ ਗਿਆ।
Advertisement
Advertisement
Advertisement
Advertisement
Advertisement
error: Content is protected !!